*ਸਿਹਤ ਵਿਭਾਗ ਨੇ ਮਲਕੋਂ ਚ ਕਿਸ਼ੋਰ ਸਿੱਖਿਆ ਅਤੇ ਸਿਹਤ ਤੰਦਰੁਸਤੀ ਦੇ ਨੁਕਤੇ ਦੱਸੇ ਪੇਂਟਿੰਗ ਮੁਕਾਬਲੇ ਚ ਵਰਿੰਦਰ ਕੌਰ ਨੇ ਪਹਿਲਾ ਅਤੇ ਖੁਸ਼ਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ*

0
19

ਮਾਨਸਾ (ਬੁਢਲਾਡਾ), 17 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਕੂਲੀ ਵਿਦਿਆਰਥੀਆਂ ਨੂੰ ਕਿਸ਼ੋਰ ਅਵਸਥਾ ਬਾਰੇ ਦਿੱਤੀ ਜਾਣਕਾਰੀ 

ਸਰਕਾਰੀ ਹਾਈ ਸਕੂਲ ਮਲਕੋ ਵਿਖੇ ਕਿਸ਼ੋਰ ਸਿੱਖਿਆ ਅਤੇ ਸਿਹਤ ਤੰਦਰੁਸਤੀ ਸਬੰਧੀ ਪ੍ਰੋਗਰਾਮ ਸਿਹਤ ਵਿਭਾਗ ਦੇ ਸਹਿਯੋਗ ਨਾਲ ਕਰਵਾਇਆ ਗਿਆ। ਸਕੂਲ ਮੁਖੀ ਜਸਮੇਲ ਸਿੰਘ ਗਿੱਲ ਨੇ ਸਿਹਤ ਵਿਭਾਗ ਦੀ ਟੀਮ ਨੂੰ ਜੀ ਆਇਆਂ ਨੂੰ  ਕਿਹਾ ਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਹਿਸੂਸ ਕੀਤਾ ਕਿ ਬੱਚਿਆਂ ਦੀ ਹਰ ਤਰ੍ਹਾਂ ਦੀ ਮੁਸ਼ਕਿਲ ਨੂੰ ਬਰੀਕੀ ਨਾਲ ਸਮਝਿਆ ਜਾਵੇ ਉਹਨਾਂ ਦੇ ਹੱਲ ਵਾਸਤੇ ਉਪਰਾਲੇ ਕੀਤੇ ਜਾਣ।  ਭੁਪਿੰਦਰ ਕੁਮਾਰ ਸਿਹਤ ਸੁਪਰਵਾਈਜ਼ਰ ਬੋਹਾ ਨੇ ਬੱਚਿਆਂ ਦੀ ਸਿਹਤ ਚੈੱਕਅਪ ਅਤੇ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਕਿਸ਼ੋਰ ਸਿੱਖਿਆ ਸਬੰਧੀ ਸਹੂਲਤਾਂ ਵਾਰੇ ਆਪਣੇ ਤਜਰਬੇ ਦੱਸ ਕੇ ਸਾਰੀਆਂ ਸਕੀਮਾਂ ਦਾ ਸਾਰਥਕ ਲਾਭ ਲੈਣ ਲਈ ਉਤਸਾਹਿਤ ਕੀਤਾ ਉਹਨਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਇਹ ਹੈ ਕਿ ਇਸ ਦਾ ਸਹੀ ਲਾਭ ਵਿਦਿਆਰਥੀਆਂ ਤੱਕ ਪੁੱਜਦਾ ਕੀਤਾ ਜਾਵੇ। ਜਦ ਬੱਚੇ ਦੀ ਸਿਹਤ ਠੀਕ ਨਹੀਂ ਉਦੋਂ ਤੱਕ ਬੱਚਾ ਸਾਨੂੰ ਸਾਡੀ ਸੋਚ ਮੁਤਾਬਿਕ ਨਤੀਜੇ ਨਹੀਂ ਦੇ ਸਕਦਾ। ਇਸ ਲਈ ਬਤੌਰ ਅਧਿਆਪਕ ਸਾਨੂੰ ਉਹਨਾਂ ਦੀ ਸਰੀਰਕ ,ਮਾਨਸਿਕ, ਮਨੋਵਿਗਿਆਨਿਕ ਅਤੇ ਸਮਾਜਿਕ ਸਿਹਤ ਨੂੰ ਅਲੱਗ ਅਲੱਗ ਤੌਰ ਤੇ ਸਮਝਣਾ ਪਵੇਗਾ। ਜਿੱਥੇ ਲੋੜ ਹੋਵੇ ਸੁਧਾਰ ਕਰਨ ਵਾਸਤੇ ਉਪਰਾਲੇ ਕਰਨੇ ਪੈਣਗੇ ਉਹਨਾਂ ਕਿਹਾ ਕਿ ਉਮਰ ਦੇ ਹਰ ਪੜਾਅ ਤੇ ਆਉਂਦੀਆਂ ਸਰੀਰਕ ਤਬਦੀਲੀਆਂ ਦੀ ਸਹੀ ਸਮੇਂ ਉਸਨੂੰ ਜਾਣਕਾਰੀ ਦੇਣੀ ਚਾਹੀਦੀ ਹੈ ਤਾਂ ਕਿ ਉਹ  ਤਨਾਅ ਮੁਕਤ ਰਹੇ।ਉਹਨਾਂ ਵਿਸਤਾਰ ਨਾਲ ਵਿਦਿਆਰਥੀਆਂ ਨੂੰ ਖੁਰਾਕ ਅਤੇ ਡੇਂਗੂ ਮਲੇਰੀਆ ਮੱਛਰ ਬਾਰੇ ਵੀ ਜਾਣਕਾਰੀ ਦਿੱਤੀ ਕਿ ਇਹ ਕਿਸ ਤਰ੍ਹਾਂ ਮਾਦਾ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਅਤੇ ਅਸੀਂ ਇਸ ਤੋਂ ਕਿਵੇਂ ਆਪਣਾ ਬਚਾਅ ਕਰ ਸਕਦੇ ਹਾਂ ਇਸ ਦਿਨ ਨੂੰ ਮਨਾਉਣ ਦਾ ਮੁੱਖ ਮੰਤਵ ਕਿਸੋਰ ਅਵਸਥਾ ਨਾਲ ਸੰਬੰਧਿਤ ਵੱਖ ਵੱਖ ਸਮੱਸਿਆਵਾਂ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਹੈ। ਜਿਸ ਤਹਿਤ ਕਿਸੋਰਾ ਵਿੱਚ ਨਸ਼ਿਆਂ ਦਾ ਪ੍ਰਚਲਨ ਸਰੀਰਕ ਤਬਦੀਲੀਆਂ ਅਤੇ ਮਾਨਸਿਕ ਦਬਾਅ ਵਰਗੀਆਂ ਸਮੱਸਿਆ ਬਾਰੇ ਬੱਚਿਆਂ ਨੂੰ ਦੱਸਿਆ ਗਿਆ ।ਇਸ ਪ੍ਰੋਗਰਾਮ ਦੇ ਨੋਡਲ ਇਚਾਰਜ ਸ਼੍ਰੀਮਤੀ ਗੁਰਵਿੰਦਰ ਕੌਰ, ਅਮਰੀਕ ਸਿੰਘ ਮੈਡਮ ਕਿਰਨ ਦੀ ਮੌਜੂਦਗੀ ਵਿੱਚ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ ਜਿਸ ਵਿੱਚੋਂ ਪਹਿਲਾ ਸਥਾਨ ਵਰਿੰਦਰ ਕੌਰ ਦੂਜਾ ਸਥਾਨ ਖੁਸ਼ਪ੍ਰੀਤ ਕੌਰ ਤੇ ਤੀਜਾ ਸਥਾਨ ਹੈਪੀ ਸਿੰਘ ਨੇ ਪ੍ਰਾਪਤ ਕੀਤਾ। ਇਨਾਮ ਵੰਡਣ ਦੀ ਰਸਮ ਚੇਅਰਮੈਨ ਬੋਹੜ ਸਿੰਘ,ਸਿਹਤ ਵਿਭਾਗ ਅਤੇ ਅਧਿਆਪਕਾਂ ਨੇ ਮਿਲ ਕੇ ਕੀਤੀ ਇਸ ਮੌਕੇ ਅੰਮ੍ਰਿਤਪਾਲ ਕੌਰ, ਗੁਰਪ੍ਰੀਤ ਕੌਰ ,ਰਜਨੀ ਅਰੋੜਾ, ਮੰਜੂ ਦੇਵੀ ,ਹਿਨਾ ਅਤੇ ਜਗਰਾਜ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

LEAVE A REPLY

Please enter your comment!
Please enter your name here