14 ਜੁਲਾਈ 2024(ਸਾਰਾ ਯਹਾਂ/ਮੁੱਖ ਸੰਪਾਦਕ) ਦਿਨ ਐਤਵਾਰ ਨੂੰ ਸੇਵਾ ਭਾਰਤੀ ਮਾਨਸਾ ਵੱਲੋਂ ਮਾਤਾ ਬਿਮਲਾ ਦੇਵੀ ਜੀ ਦੀ ਅਪਾਰ ਕਿਰਪਾ ਸਦਕਾ ਜੈ ਦੁਰਗਾ ਮਾਈਸਰ ਮੰਦਰ ਉੱਭਾ ਵਿਖੇ ਸਲਾਨਾ ਸੰਮੇਲਨ ਮੌਕੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ ਪ੍ਰਧਾਨ ਸੁਨੀਲ ਗੋਇਲ ਨੇ ਦੱਸਿਆ ਕਿ ਉੱਘੇ ਸਮਾਜ ਸੇਵੀ ਡਾਕਟਰ ਜਨਕ ਰਾਜ ਸਿੰਗਲਾ ਜੀ ਨੇ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਕੈਂਪ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਸੈਕਟਰੀ ਡਾਕਟਰ ਕ੍ਰਿਸ਼ਨ ਸੇਠੀ ਅਤੇ ਕੈਸ਼ੀਅਰ ਯੂਕੇਸ਼ ਗੋਇਲ ਨੇ ਦੱਸਿਆ ਕਿ ਮਾਤਾ ਬਿਮਲਾ ਦੇਵੀ ਜੀ ਚੱਲ ਰਹੇ ਲਗਾਤਾਰ ਦਿਨ ਰਾਤ ਦੇ ਪ੍ਰੋਗਰਾਮ ਕਾਰਨ ਭਾਵੇਂ ਬਹੁਤ ਥਕਾਵਟ ਵਿਚ ਸਨ ਫਿਰ ਵੀ ਉਨ੍ਹਾਂ ਨੇ ਖੁਦ ਆ ਕੇ ਖ਼ੂਨ ਦਾਨੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਸੇਵਾ ਭਾਰਤੀ ਦੇ ਸਾਰੇ ਮੈਂਬਰਾਂ ਨੂੰ ਚੁੰਨੀਆਂ ਪਾ ਕੇ ਪ੍ਰਸਾਦਿ ਵੀ ਦਿੱਤਾ। ਸੇਵਾ ਮੈਂਬਰਾਂ ਵੱਲੋਂ ਵੀ ਮਾਤਾ ਜੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ। ਪ੍ਰੋਜੈਕਟ ਚੇਅਰਮੈਨ ਸ਼ਾਮ ਲਾਲ ਗੋਇਲ, ਸੱਤ ਪਾਲ ਪਾਲੀਆ ਨੇ ਕਿਹਾ ਕਿ ਇਸ ਕੈਂਪ ਵਿੱਚ ਹਰਦੇਵ ਸਿੰਘ ਸਰਾਂ ਬਲੱਡ ਸੈਂਟਰ ਦੀ ਟੀਮ ਪਹੁੰਚੀ ਉਨ੍ਹਾਂ ਵੱਲੋਂ ਪ੍ਰੋਪਰ ਕੌਂਸਲਿੰਗ ਕਰਕੇ ਹੀ ਬਲੱਡ ਲਿਆ ਗਿਆ ਅਤੇ ਉੱਥੇ 31 ਯੁਨਿਟ ਬਲੱਡ ਇਕੱਠੇ ਹੋਏ ਮੈਂਬਰ ਕਮਲ ਗਰਗ ਅਤੇ ਅਭਿਸ਼ੇਕ ਜਿੰਦਲ ਅਤੇ ਹੋਰਨਾਂ ਸਭ ਮੈਂਬਰਾਂ ਵੱਲੋਂ ਕੈਂਪ ਦੇ ਨਾਲ ਨਾਲ ਮੰਦਰ ਦੀ ਬਗੀਚੀ ਵਿੱਚ ਅਤੇ ਬਾਹਰ ਫੁੱਲਾਂ ਅਤੇ ਫਲਾਂ ਵਾਲੇ ਬੂਟੇ ਵੀ ਲਗਾਏ ਗਏ। ਸਮੂਹ ਮੈਂਬਰਾਨ ਸੇਵਾ ਭਾਰਤੀ ਮਾਨਸਾ ਵੱਲੋਂ ਮੰਦਰ ਦੀ ਪ੍ਰਬੰਧਕ ਕਮੇਟੀ ਦਾ ਅਤੇ ਮਾਤਾ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਸਾਨੂੰ ਬਹੁਤ ਵਧੀਆ ਜਗ੍ਹਾ ਅਤੇ ਪ੍ਰਬੰਧ ਕਰਵਾ ਕੇ ਦਿੱਤਾ