ਮਾਨਸਾ 16 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਨਗਰ ਕੌਂਸਲ ਪ੍ਰਧਾਨ ਵਿਜੇ ਕੁਮਾਰ ਸਿੰਗਲਾ ਨੂੰ ਕੁਰਸੀ ਤੋਂ ਹਟਾਉਣ ਲਈ ਸ਼ਹਿਰ ਦੇ 14 ਕੌਂਸਲਰਾ ਵੱਲੋਂ ਆਪਣੀ ਜੁੰਮੇਵਾਰੀ ਸਮਝ ਕੇ ਬੇ-ਭਰੋਸਗੀ ਦਰਖਾਸਤ ਦੇ ਕੇ ਪ੍ਰਧਾਨ ਨੂੰ ਭਰੋਸੇ ਦਾ ਵੋਟ ਹਾਸਿਲ ਕਰਨ ਲਈ ਲਿਖਿਆ ਹੈ।
ਜਿਕਰਯੋਗ ਹੈ ਕਿ ਨਗਰ ਕੌਂਸਲ ਪ੍ਰਧਾਨ ਵਿਜੇ ਕੁਮਾਰ ਸਿੰਗਲਾ ਤੇ ਪੰਜਾਬ ਸਟੇਟ ਵਿਜੀਲੈਂਸ ਪੁਲਸ ਨੇ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਹੈ ਅਤੇ ਪ੍ਰਧਾਨ 42 ਦਿਨਾ ਤੋਂ ਭਗੌੜਾ ਹੈ।
ਨਗਰ ਕੌਸਲਰਾ ਵੱਲੋਂ ਮਿਊਸਪਲ ਐਕਟ 1911 ਦੇ ਸੈਕਸ਼ਨ 22 ਤਹਿਤ ਇਹ ਦਰਖਾਸਤ ਦਿੱਤੀ ਹੈ। ਇਸ ਦਰਖਾਸਤ ਤੇ ਦਵਿੰਦਰ ਜਿੰਦਲ ਵਾਰਡ 4, ਅਮਨਦੀਪ ਸਿੰਘ ਢੂੰਡਾ ਵਾਰਡ 6, ਰੇਖਾ ਰਾਣੀ ਗੋਗਾ ਵਾਰਡ 7, ਪਵਨ ਕੁਮਾਰ ਵਾਰਡ ਨੰਬਰ 8, ਕ੍ਰਿਸ਼ਨਾ ਦੇਵੀ ਵਾਰਡ 9, ਪ੍ਰੇਮ ਸਾਗਰ ਭੋਲਾ ਵਾਰਡ 12, ਰੰਜਨਾ ਮਿੱਤਲ ਵਾਰਡ 13, ਪ੍ਰਵੀਨ ਰਾਣੀ ਵਾਰਡ 15, ਜਸਵੀਰ ਕੌਰ ਵਾਰਡ ਨੰਬਰ 17, ਨੇਮ ਕੁਮਾਰ ਵਾਰਡ ਨੰਬਰ 18, ਆਯੂਸ਼ੀ ਸ਼ਰਮਾ ਵਾਰਡ 21, ਪ੍ਰਵੀਨ ਗਰਗ ਟੋਨੀ ਵਾਰਡ 22, ਰਾਣੀ ਕੌਰ ਵਾਰਡ 25, ਕ੍ਰਿਸ਼ਨ ਸਿੰਘ ਵਾਰਡ 26 ਦੇ ਮੋਹਰ ਸਮੇਤ ਦਸਤਖਤ ਹਨ। ਕੌਸਲਰਾ ਨੇ ਬਾਕੀ ਕੌਸਲਰਾ ਨੂੰ ਵੀ ਬੇਨਤੀ ਕੀਤੀ ਹੈ ਕਿ ਬਾਕੀ ਕੌਂਸਲਰ ਵੀ ਭ੍ਰਿਸ਼ਟਾਚਾਰ ਦੇ ਖਿਲਾਫ ਆ ਕੇ ਇਸ ਪ੍ਰਧਾਨ ਨੂੰ ਫੁੱਲ ਮਜਿਉਰਿਟੀ ਨਾਲ ਅਹੁਦੇ ਨਾਲ ਉਚਾਰਨ ਲਈ ਸਹਿਮਤੀ ਦੇਣ