*ਵਿਧਾਇਕ ਨੇ ਖੇਤੀ ਹਾਦਸੇ ਵਿੱਚ ਪੀੜਤਾਂ ਨੂੰ ਵੰਡੇ ਵਿੱਤੀ ਸਹਾਇਤਾ ਦੇ ਚੈੱਕ*

0
48

ਬੋਹਾ 14 ਜੁਲਾਈ  (ਸਾਰਾ ਯਹਾਂ/ਅਮਨ ਮਹਿਤਾ) ਭਗਵੰਤ ਮਾਨ ਸਰਕਾਰ ਖੇਤੀਬਾੜੀ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਖੇਤੀਬਾੜੀ ਹਾਦਸਿਆਂ ਨਾਲ ਪੀੜ੍ਹਤਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਉਣਾ ਸਰਕਾਰ ਦਾ ਫਰਜ਼ ਹੁੰਦਾ ਹੈ। ਇਹ ਸ਼ਬਦ ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਖੇਤੀਬਾੜੀ ਹਾਦਸੇ ਦੇ ਪੀੜਿਤਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਵੰਡਣ ਮੌਕੇ ਕਹੇ। ਉਨ੍ਹਾਂ ਮਾਰਕੀਟ ਕਮੇਟੀ ਬੋਹਾ ਦੇ ਨਾਲ ਸਬੰਧਿਤ ਪਿੰਡਾਂ ਦੇ ਸ਼ਿੰਦਰਪਾਲ ਕੌਰ ਵਾਰਡ ਨੰ: 13 ਬੋਹਾ ਦੇ ਪੁੱਤਰ ਗੁਰਪ੍ਰੀਤ ਸਿੰਘ ਦੀ ਕਰੰਟ ਨਾਲ ਮੌਤ ਹੋਣ ਕਰਕੇ 2 ਲੱਖ, ਜੱਗਾ ਸਿੰਘ ਹਾਕਮ ਵਾਲਾ ਦਾ ਖੱਬਾ ਹੱਥ ਕੱਟਣ ਕਰਕੇ 40 ਹਜਾਰ, ਗੁਰਦੀਪ ਸਿੰਘ ਰਿਉਂਦ ਕਲਾਂ ਦੇ ਖੱਬੇ ਹੱਥ ਦੀਆਂ ਚਾਰ ਉਂਗਲਾਂ ਕੱਟਣ ਕਰਕੇ 40 ਹਜਾਰ, ਭੋਲਾ ਸਿੰਘ ਰਾਮਨਗਰ ਭੱਠਲ ਦੀ ਖੱਬੇ ਹੱਥ ਦੀ ਉਂਗਲ ਕੱਟਣ ਤੇ 10 ਹਜਾਰ, ਲਛਮਣ ਸਿੰਘ ਰਾਮਪੁਰ ਮੰਡੇਰ ਦਾ ਖੱਬੇ ਹੱਥ ਦਾ ਅੰਗੂਠਾ ਕੱਟਣ ਤੇ 10 ਹਜਾਰ ਕੁੱਲ 3 ਲੱਖ ਰੁਪਏ ਦੀ ਰਕਮ ਦੇ ਖੇਤੀਬਾੜੀ ਹਾਦਸੇ ਚ ਪੀੜਤਾਂ ਨੂੰ ਚੈੱਕ ਵੰਡੇ ਗਏ। ਉਨ੍ਹਾਂ ਕਿਹਾ ਕਿ ਭਾਵੇਂ ਇਹ ਰਾਸ਼ੀ ਜੀਵਨ ਨਿਰਬਾਹ ਨਹੀਂ ਬਣਦੀ ਪਰੰਤੂ ਲੋੜ ਵੇਲੇ ਮਿਲੀ ਮੱਦਦ ਬਹੁਤ ਵੱਡਾ ਆਸਰਾ ਹੁੰਦੀ ਹੈ। ਇਸ ਮੌਕੇ ਉਨ੍ਹਾਂ ਨਾਲ ਰਣਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਬੋਹਾ, ਬਲਵਿੰਦਰ ਸਿੰਘ ਔਲਖ, ਗੁਰਦਰਸ਼ਨ ਸਿੰਘ ਪਟਵਾਰੀ, ਕੌਂਸਲਰ ਜਗਸੀਰ ਸਿੰਘ ਜੱਗਾ ਬੋਹਾ ਆਦਿ ਤੋਂ ਇਲਾਵਾ ਪੀੜ੍ਹਤ ਵਿਅਕਤੀ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਮੌਜੂਦ ਯਨ। 

LEAVE A REPLY

Please enter your comment!
Please enter your name here