*ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਮਾਨਸਾ ਵੱਲੋਂ ਪਹਿਲੀ ਜ਼ਿਲ੍ਹਾ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਹੋਈ ਸਫ਼ਲਤਾਪੂਰਵਕ ਸਪੰਨ*

0
42

ਮਾਨਸਾ (ਬੁਢਲਾਡਾ), 11 ਜੁਲਾਈ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਜਿਲ੍ਹਾ ਰਾਈਫਲ ਐਸੋਸੀਏਸ਼ਨ ਮਾਨਸਾ ਵੱਲੋਂ ਪਹਿਲੀ ਜ਼ਿਲ੍ਹਾ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ 2024 ਮਿਤੀ 10 ਅਤੇ 11 ਜੁਲਾਈ 2024 ਨੂੰ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁੰਡੇ ਫਫੜੇ ਭਾਈਕੇ ਵਿਖੇ ਸੰਪੰਨ ਹੋਈ।ਜਿਸ ਦਾ ਉਦਘਾਟਨ ਪ੍ਰਿੰਸੀਪਲ ਸ੍ਰੀ ਕੁਲਦੀਪ ਸਿੰਘ ਚਹਿਲ ਜੀ ਨੇ ਕੀਤਾ ਅਤੇ ਇਨਾਮ ਵੰਡ ਸਮਾਰੋਹ ਦੀ ਰਸਮ ਸ੍ਰੀ ਸੁਰਿੰਦਰ ਮੰਗਲਾ ਬੋਹਾ ਜੀ ਸਮਾਜ ਸੇਵੀ ਵੱਲੋਂ ਕੀਤੀ ਗਈ।ਇਸ ਜ਼ਿਲ੍ਹਾ ਚੈਂਪੀਅਨਸ਼ਿਪ’ਚ ਖੇਡ ਕੇ ਚੁਣੇ ਹੋਏ ਬੱਚੇ 24ਵੀਂ ਪੰਜਾਬ ਸਟੇਟ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਖੇਡਣਗੇ ਜੋ ਕਿ ਮਿਤੀ 18 ਤੋਂ 21 ਜੁਲਾਈ 2024 ਨੂੰ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮੁੰਡੇ ਫਫੜੇ ਭਾਈਕੇ ਵਿਖੇ ਖੇਡੀ ਜਾ ਰਹੀ ਹੈ। ਇਸ ਮੌਕੇ ਚੋਣਵੇਂ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਰਾਈਫਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਨੇ ਦੱਸਿਆ ਕਿ ਇਸ ਪਹਿਲੀ ਜ਼ਿਲ੍ਹਾ ਇੰਟਰ ਸਕੂਲ ਸ਼ੂਟਿੰਗ ਚੈਂਪੀਅਨਸ਼ਿਪ 2024 ਵਿੱਚ ਏਅਰ ਰਾਈਫਲ ਸਬ ਯੂਥ ਮੈਨ ਐਨ.ਆਰ. ਵੈਭਵ ਸਿੰਗਲਾ,ਰਜਿਤ ਢੀਂਗਰਾ,ਗੌਰਵ ਕੁਮਾਰ, ਏਅਰ ਰਾਈਫਲ ਯੂਥ ਮੈਨ ਐਨ.ਆਰ. ਤੇਜਵੰਸ਼ ਸਿੰਘ ਬਰਾੜ,ਖੁਸ਼ਪ੍ਰੀਤ ਸਿੰਘ ਰਜਿਤ ਢੀਂਗਰਾ,ਏਅਰ ਰਾਈਫਲ ਸਬ ਯੂਥ ਵੁਮੈਨ ਐਨ.ਆਰ. ਹਰਸਿਮਰਤ ਕੌਰ ਏਅਰ ਰਾਈਫਲ ਯੂਥ ਵੁਮੈਨ ਐਨ.ਆਰ. ਸੁਖਮਨੀ ਕੌਰ,ਹਰਸਿਮਰਤ ਕੌਰ,ਹਰਨੂਰਪ੍ਰੀਤ ਕੌਰ, ਏਅਰ ਪਿਸਟਲ ਸਬ ਯੂਥ ਮੈਨ ਐਨ.ਆਰ. ਚੰਦਨਜੋਤ ਸਿੰਘ,ਪੁਖਰਾਜ ਮੋਦਗਿਲ, ਵਿਪੁਲ ਗਰਗ,ਏਅਰ ਪਿਸਤਲ ਯੂਥ ਮੈਨ ਐਨ.ਆਰ. ਭੁਪਿੰਦਰਜੀਤ ਸ਼ਰਮਾ, ਚੰਦਨਜੋਤ ਸਿੰਘ,ਪੁਖਰਾਜ ਮੋਦਗਿੱਲ ਅਤੇ ਇਸ ਤੋਂ ਇਲਾਵਾ ਏਅਰ ਪਿਸਟਲ ਯੂਨੀਅਨ ਐਨ.ਆਰ. ਪੁਖਰਾਜ ਮੋਦਗਿੱਲ,ਏਅਰ ਪਿਸਟਲ ਯੂਥ ਮੈਨ ਆਈ.ਐਸ.ਐਸ.ਐੱਫ਼ ਗੁਰਗੋਬਿਨ ਸਿੰਘ,ਉਦੈ ਸਿੰਘ ਔਜਲਾ ਅਤੇ ਏਅਰ ਪਿਸਟਲ ਯੂਥ ਵੂਮੈਨ ਐਨ.ਆਰ ਤਾਨੂਜਾ ਸ਼ਰਮਾਂ ਆਦਿ ਜੇਤੂ ਰਹੇ।

LEAVE A REPLY

Please enter your comment!
Please enter your name here