ਬੁਢਲਾਡਾ 7 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) ਸ਼ਹਿਰ ਅੰਦਰ ਟ੍ਰੇਫਿਕ ਦੀ ਸਮੱਸਿਆ ਨੂੰ ਹੱਲ ਕਰਨ ਲਈ ਐਸ ਐਚ ਓ ਸਿਟੀ ਭਗਵੰਤ ਸਿੰਘ ਵੱਲੋਂ ਟ੍ਰੇਫਿਕ ਪੁਲਿਸ ਨੂੰ ਹਦਾਇਤ ਕਰਦਿਆਂ ਸ਼ਹਿਰ ਅੰਦਰ ਟ੍ਰੇਫਿਕ ਚ ਵਿਘਨ ਪਾਉਣ ਵਾਲੇ ਵਾਹਨਾਂ ਨੂੰ ਤੁਰੰਤ ਜਬਤ ਕਰਦਿਆਂ ਚਲਾਨ ਕੱਟਣ ਦੀ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਟ੍ਰੇਫਿਕ ਪੁਲਿਸ ਦੇ ਕਰਮਚਾਰੀ ਪੁਰਾਣੀ ਕਚੈਹਿਰੀ, ਮੰਦਰ ਗੁਰਦੁਆਰਾ ਨਜਦੀਕ ਅਤੇ ਰੇਲਵੇ ਚੌਂਕ ਤੇ ਤਾਇਨਾਤ ਰਹਿਣਗੇ। ਉਨ੍ਹਾਂ ਸ਼ਹਿਰੀਆਂ ਅਤੇ ਸ਼ਹਿਰ ਅੰਦਰ ਆਉਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਹੀਕਲ ਦੁਕਾਨਾਂ ਅੱਗੇ ਨਾ ਖੜ੍ਹੇ ਕਰਨ ਸਗੋਂ ਉਹ ਰਾਮ ਲੀਲਾ ਗਰਾਊਂਡ ਚ ਆਪਣੇ ਵਹੀਕਲ ਖੜ੍ਹਾ ਕੇ ਟ੍ਰੇਫਿਕ ਪੁਲਿਸ ਨੂੰ ਸਹਿਯੋਗ ਦੇਣ। ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਮੁੱਖ ਬਾਜਾਰਾਂ ਚ ਦੁਕਾਨਦਾਰਾਂ ਵੱਲੋਂ ਕੀਤੇ ਗਏ ਆਰਜੀ ਨਾਜਾਇਜ ਕਬਜੇ, ਬੋਰਡ ਆਦਿ ਨੂੰ ਨਗਰ ਕੋਂਸਲ ਦੇ ਸਹਿਯੋਗ ਨਾਲ ਤੁਰੰਤ ਹਟਾਇਆ ਜਾਵੇਗਾ ਤਾਂ ਜੋ ਭੀੜੇ ਬਾਜਾਰਾਂ ਅੰਦਰ ਲੋਕਾਂ ਨੂੰ ਟ੍ਰੇਫਿਕ ਦੀ ਕੋਈ ਸਮੱਸਿਆ ਪੈਦਾ ਨਾ ਹੋਵੇ। ਉਨ੍ਹਾਂ ਸ਼ਹਿਰੀਆਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਸ਼ਹਿਰ ਨੂੰ ਸੁੰਦਰ ਬਨਾਉਣ ਲਈ ਪੁਲਿਸ ਦਾ ਸਾਥ ਦੇਣ। ਉਨ੍ਹਾਂ ਵਿਸ਼ੇਸ਼ ਤੌਰ ਬੈਂਕ ਰੋਡ, ਰੇਲਵੇ ਰੋਡ, ਗਾਂਧੀ ਬਜਾਰ, ਨੰਬਰਾ ਵਾਲਾ ਦਰਵਾਜਾ, ਗੋਲ ਚੱਕਰ, ਪੁਰਾਣੀ ਸਬਜੀ ਮੰਡੀ ਆਦਿ ਦੇ ਦੁਕਾਨਦਾਰਾਂ ਤੋਂ ਵਿਸ਼ੇਸ਼ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਤੇ ਥਾਣੇਦਾਰ ਅਮਰੀਕ ਸਿੰਘ, ਮੁੱਖ ਮੁਨਸ਼ੀ ਹਰਵਿੰਦਰ ਸਿੰਘ ਤੋਂ ਇਲਾਵਾ ਟ੍ਰੇਫਿਕ ਕਰਮਚਾਰੀ ਮੌਜੂਦ ਸਨ।