*ਮਾਲਵਾ ਸਕੂਲ ਦੇ ਵਿਦਿਆਰਥੀ ਆਪਣੇ ਜੇਬ ਖਰਚੇ ਨਾਲ ਲਗਾਉਂਣਗੇ ਨਵੇਂ ਬੂਟੇ ਬੱਚਿਆਂ ਨੇ ਵੱਡਿਆਂ ਨੂੰ ਤਿੰਨ ਦਿਨਾਂ ਦੇ ਫਾਲਤੂ ਖਰਚੇ ਘਟਾ ਕੇ ਉਨ੍ਹਾਂ ਪੈਸਿਆਂ ਦੇ ਬੂਟਿਆਂ `ਤੇ ਖਰਚਣ ਦੀ ਕੀਤੀ ਅਪੀਲ*

0
15

ਮਾਨਸਾ, 06 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਲਵਾ ਪਬਲਿਕ ਹਾਈ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀ ਇਸ ਵਾਰ ਆਪਣੇ ਜੇਬ ਖਰਚੇ ਨਾਲ ਛਾਂਦਾਰ, ਫਲਦਾਰ ਅਤੇ ਫੁੱਲਾਂ ਵਾਲੇ ਪੌਦੇ ਲਗਾਉਂਣਗੇ। ਸਕੂਲ ਮੁਖੀ ਹਰਦੀਪ ਸਿੰਘ ਜਟਾਣਾ ਨੇ ਦੱਸਿਆ ਕਿ ਪਛਿਲੇ ਸੱਤ ਸਾਲਾਂ ਤੋਂ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਬੂਟੇ ਦਿੱਤੇ ਜਾ ਰਹੇ ਸਨ । ਵਿਦਿਆਰਥੀ ਉਨ੍ਹਾਂ ਬੂਟਿਆਂ ਨੂੰ ਆਪਣੇ ਹੱਥੀ ਲਗਾਉਂਦੇ ਅਤੇ ਸੰਭਾਲਦੇ ਆ ਰਹੇ ਹਨ । ਇਸ ਵਾਰ ਸਕੂਲ ਪ੍ਰਬੰਧਕਾਂ ਦੀ ਹੱਲਾਸ਼ੇਰੀ ਨਾਲ ਵਿਦਿਆਰਥੀਆਂ ਫੈਸਲਾ ਕੀਤਾ ਕਿ ਉਹ ਇਸ ਵਾਰ ਬਚਾ ਕੇ ਰੱਖੇ ਆਪਣੇ ਜੇਬ ਖਰਚ ਨਾਲ ਬੂਟੇ ਖਰੀਦਣਗੇ ਅਤੇ ਲਗਾਉਂਣਗੇ । ਸਕੂਲ ਮੁਖੀ ਨੇ ਦੱਸਿਆ ਕਿ ਵੱਡੀ ਗਿਣਤੀ ਵਿਦਿਆਰਥੀਆਂ ਨੇ ਫੈਸਲਾ ਲਿਆ ਹੈ ਕਿ ਉਹ ਆਪਣੇ ਮਾਪਿਆਂ ਨੂੰ ਅਪੀਲ ਕਰਨਗੇ ਕਿ ਉਹ ਤਿੰਨ ਦਿਨਾਂ ਦੇ ਫਾਲਤੂ ਖਰਚੇ ਘੱਟ ਕਰਕੇ ਉਨ੍ਹਾਂ ਨੂੰ ਬੂਟਾ ਖਰੀਦਕੇ ਦੇਣ। ਕੁੱਝ ਵਿਦਿਆਰਥੀਆਂ ਨੇ ਕਿਹਾ ਕਿ ਉਹ ਸ਼ਰਾਬ ਜਾਂ ਹੋਰ ਨਸ਼ੇ ਵਰਤਣ ਵਾਲੇ ਆਪਣੇ ਪਰਿਵਾਰਿਕ ਮੈਂਬਰਾਂ, ਆਂਢੀਆਂ ਗੁਆਂਢੀਆਂ  ਅਤੇ ਰਿਸਤੇਦਾਰਾਂ ਤੋਂ ਵੀ ਇੱਕ ਤੋਂ ਲੈ ਕੇ ਤਿੰਨ ਦਿਨਾਂ ਦੇ ਖਰਚ ਦੇ ਮੁੱਲ ਦੇ ਬੂਟੇ ਖਰੀਦ ਕੇ ਦੇਣ ਦੀ ਮੰਗ ਕਰਨਗੇ। ਸਕੂਲ ਮੁਖੀ ਨੇ ਦੱਸਿਆ ਜੇਕਰ ਮੁੱਲ ਦੀ ਸ਼ਰਾਬ `ਤੇ ਪ੍ਰਤੀ ਦਿਨ ਖਰਚੇ ਜਾਂਦੇ ਤਿੰਨ ਚਾਰ ਸੌ ਰੁਪੈ ਦੇ ਬੂਟੇ ਖਰੀਦੇ ਜਾਣ ਤਾਂ ਵਧੀਆ ਕਿਸਮ ਦੇ ਪੰਜ ਫਲਦਾਰ ਬੂਟੇ ਲਗਾਏ ਜਾ ਸਕਦੇ ਹਨ ।ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਦੀ ਇਸ ਪਹਿਲ ਦਾ ਸਵਾਗਤ ਕਰਦਿਆਂ ਐਲਾਣ ਕੀਤਾ ਕਿ ਜਿਹੜਾ ਵਿਦਿਆਰਥੀ ਇਸ ਤਰੀਕੇ ਖੁਦ ਬੂਟਾ ਨਹੀਂ ਖਰੀਦ ਸਕੇਗਾ ਉਸਨੂੰ ਸਕੂਲ ਵੱਲੋਂ ਬੂਟਾ ਦਿੱਤਾ ਜਾਵੇਗਾ ।ਵਿਦਿਆਰਥੀਆਂ ਨੇ ਹੋਰਨਾਂ ਵਿਦਿਆਰਥੀਆਂ ਨੂੰ ਵੀ ਅਪੀਲ ਕੀਤੀ ਕਿ ਵਾਤਾਵਰਨ ਤਬਦੀਲੀ ਨੂੰ ਵੇਖਦੇ ਹੋਏ ਉਹ ਵੀ ਆਪਣੇ ਜੇਬ ਖਰਚੇ ਬੂਟੇ ਲਗਾਉਂਣ ਲਈ ਵਰਤਣ। ਸਕੂਲ ਪ੍ਰਬੰਧ ਜਸਵਿੰਦਰ ਕੌਰ ਨੇ ਕਿਹਾ ਵਿਦਿਆਰਥੀ ਸਭਤੋਂ ਸਫਲ ਮਾਲੀ ਦੀ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਪੰਜਾਬ ਦੇ ਸਕੂਲਾਂ ਵਿੱਚ ਪੰਜਾਹ ਲੱਖ ਵਿਦਿਆਰਥੀ ਪੜ੍ਹਦੇ ਹਨ । ਜੇਕਰ ਅਧਿਆਪਕ, ਮਾਪੇ, ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰ ਵਿਦਿਆਰਥੀਆਂ ਨੂੰ ਜਾਗਰੂਕ ਤੇ ਮੱਦਦ ਕਰਕੇ ਅੱਧਿਆਂ ਤੋਂ ਵੀ ਇੱਕ ਇੱਕ ਬੂਟਾ ਲਗਵਾ ਦੇਵੇ ਤਾਂ ਪੰਜਾਬ ਵਿੱਚ ਇਸ ਵਾਰ ਪੱਚੀ ਲੱਖ ਨਵੇਂ ਬੂਟੇ ਲੱਗ ਜਾਣਗੇ। ਉਨ੍ਹਾਂ ਦਾਨੀ ਸੱਜਣਾ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਵਿਦਿਈਰਥੀਆਂ ਨੂੰ ਬੂਟੇ ਦੇਣ। ਇਸ ਮੌਕੇ ਸਮੂਹ ਸਕੂਲ ਸਚਾਫ ਅਤੇ ਵਿਦਿਆਰਥੀ ਹਾਜਰ ਸਨ। 

LEAVE A REPLY

Please enter your comment!
Please enter your name here