*ਬਾਰਿਸ਼ ਨਾਲ ਬੁਢਲਾਡਾ ਦੀਆਂ ਸੜਕਾਂ ਜਲ ਥਲ*

0
502

ਬੁਢਲਾਡਾ 4 ਜੁਲਾਈ (ਸਾਰਾ ਯਹਾਂ/ਅਮਨ ਮਹਿਤਾ) ਅੱਤ ਦੀ ਗਰਮੀ ਵਿੱਚ ਥੋੜੀ ਜਿਹੀ ਬਾਰਿਸ਼ ਨਾਲ ਸਥਾਨਕ ਸ਼ਹਿਰ ਵਾਸੀਆਂ ਨੂੰ ਰਾਹਤ ਮਿਲੀ ਹੈ ਉਥੇ ਨਿਕਾਸੀ ਪਾਣੀ ਅਤੇ ਸੀਵਰੇਜ ਦੇ ਮਾੜੇ ਪ੍ਰਬੰਧਾਂ ਕਾਰਨ ਸ਼ਹਿਰ ਦੀਆਂ ਮੁੱਖ ਸੜਕਾਂ ਪਾਣੀ ਨਾਲ ਜਲ ਥਲ ਹੋ ਚੁੱਕੀਆਂ ਹਨ ਅਤੇ ਸੜਕ ਤੇ ਪਾਣੀ ਭਰਨ ਕਾਰਨ ਕਈ ਘਰਾਂ ਦੁਕਾਨਾਂ ਅੰਦਰ ਵੀ ਪਾਣੀ ਭਰਨ ਕਾਰਨ ਲੋਕਾਂ ਨੂੰ ਮੁਸ਼ੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੀਆਂ ਮੁੱਖ ਸੜਕਾਂ ਰੇਲਵੇ ਰੋਡ, ਚੌੜੀ ਗਲੀ, ਗਾਂਧੀ ਬਾਜਾਰ, ਬਚਨਾ ਹਲਵਾਈ ਰੋਡ, ਅਨਾਜ ਮੰਡੀ ਆਦਿ ਸੜਕਾਂ ਉੱਪਰ 1—1 ਫੁੱਟ ਪਾਣੀ ਖੜ ਚੁੱਕਾ ਹੈ। ਇੱਥੋ ਤੱਕ ਕਿ ਸ਼ਹਿਰ ਦੇ ਸਿਵਲ ਹਸਪਤਾਲ ਦੇ ਵਿਹੜਾ ਵੀ ਪਾਣੀ ਨਾਲ ਭਰ ਚੁੱਕਾ ਹੈ। ਇਸ ਸੰਬੰਧੀ ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਦਾ ਮੁੱਖ ਕਾਰਨ ਸ਼ਹਿਰ ਅੰਦਰ ਪਿਛਲੇ ਸਮੇਂ ਹੋਏ ਵਿਕਾਸ ਕਾਰਜ ਹਨ ਜੋ ਬਿਨ੍ਹਾਂ ਕਿਸੇ ਲੈਵਲ ਤੋਂ ਕੁਝ ਸੜਕਾਂ ਨੂੰ ਜਿਆਦਾ ਉੱਚਾ ਕਰਨ ਕਾਰਨ ਹੋ ਰਿਹਾ ਹੈ। ਸਥਾਨਕ ਸ਼ਹਿਰ ਦੀ ਚੌੜੀ ਗਲੀ ਤਾਂ ਝੀਲ ਦਾ ਰੂਪ ਹੀ ਧਾਰਨ ਕਰ ਜਾਂਦੀ ਹੈ। ਸ਼ਹਿਰ ਨਿਵਾਸੀਆਂ ਦਾ ਕਹਿਣਾ ਹੈ ਕਿ ਪਾਣੀ ਭਰਨ ਤੋਂ ਬਹੁਤ ਕਿੰਨਾ ਕਿੰਨਾ ਸਮਾਂ ਪਾਣੀ ਨਹੀਂ ਨਿਕਲਦਾ। ਜਿੱਥੇ ਵਪਾਰ ਬਿਲਕੁੱਲ ਠੱਪ ਹੋ ਜਾਂਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸੰਬੰਧੀ ਨਗਰ ਕੌਂਸਲ ਨੂੰ ਕਾਫੀ ਵਾਰ ਜਾਣੂ ਕਰਵਾਇਆ ਜਾ ਚੁੱਕਾ ਹੈ ਪ੍ਰੰਤੂ ਪ੍ਰਸ਼ਾਸ਼ਨ ਕੁੰਭਕਰਨ ਦੀ ਨੀਂਦ ਸੋ ਰਿਹਾ ਹੈ। ਸ਼ਹਿਰ ਦੇ ਸੀਵਰੇਜ ਤਾਂ ਪਹਿਲਾ ਹੀ ਓਵਰ ਫਲੋਅ ਸਨ। ਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਪ੍ਰਸ਼ਾਸ਼ਨ ਨੂੰ ਪਹਿਲਾ ਤੋਂ ਹੀ ਸੀਵਰੇਜ ਅਤੇ ਨਿਕਾਸੀ ਨਾਲਿਆਂ ਦੀ ਸਫਾਈ ਕਰਵਾਉਣੀ ਚਾਹੀਦੀ ਸੀ।

ਜਲਦ ਸੀਵਰੇਜ ਸਿਸਟਮ ਚਾਲੂ ਕੀਤਾ ਜਾਵੇ—ਵਿਧਾਇਕ

ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦਾ ਕਹਿਣਾ ਹੈ ਕਿ ਜਲਦ ਹੀ ਡਿਪਟੀ ਕਮਿਸ਼ਨਰ ਮਾਨਸਾ ਨਾਲ ਮੀਟਿੰਗ ਕਰਕੇ ਪੀਣ ਵਾਲੇ ਪਾਣੀ ਅਤੇ ਸੀਵਰੇਜ ਸਿਸਟਮ ਨੂੰ ਨਿਰਵਿਘਨ ਚਾਲੂ ਕੀਤਾ ਜਾਵੇਗਾ। ਇਸ ਸੰਬੰਧੀ ਪ੍ਰੋਜੈਕਟ ਨਾਲ ਜੁੜੇ ਅਧਿਕਾਰੀਆਂ ਨਾਲ ਵੀ ਰਾਵਤਾ ਕਾਇਮ ਕੀਤਾ ਜਾ ਰਿਹਾ ਹੈ। 

LEAVE A REPLY

Please enter your comment!
Please enter your name here