*ਘਰ ਜਾਂਦੀ ਔਰਤ ਦੀ ਕੀਤੀ ਲੁੱਟ ਪਰਸ ਖੋਹਿਆ*                           

0
347

ਬੁਢਲਾਡਾ 3 ਜੁਲਾਈ (ਸਾਰਾ ਯਹਾਂ/ਮਹਿਤਾ ਅਮਨ) ਸਥਾਨਕ ਸ਼ਹਿਰ ਦੀ ਚੌੜੀ ਗਲੀ ਚ ਘਰ ਨੂੰ ਜਾਂਦੀ ਔਰਤ ਅਧਿਆਪਕ ਕੋਲੋਂ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦਾ ਪਰਸ ਖੋਹ ਕੇ ਲੁੱਟ ਕਰਨ ਦਾ ਸਮਾਚਾਰ ਮਿਲਿਆ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਕੁਲਦੀਪ ਕੌਰ ਪਤਨੀ ਗੋਬਿੰਦ ਸਿੰਘ ਵਾਸੀ ਵਾਰਡ ਨੰਬਰ 9 ਜੋ ਬੈਂਕ ਵਿੱਚੋਂ ਨਕਦੀ ਲੈ ਕੇ ਘਰ ਨੂੰ ਵਾਪਸ ਜਾ ਰਹੀ ਸੀ ਕਿ ਦੋ ਮੋਟਰਸਾਈਕਲ ਸਵਾਰਾਂ ਨੇ ਚੌੜੀ ਗਲੀ ਵਿੱਚ ਉਸਦਾ ਪਰਸ ਖੋ ਲਿਆ ਜਿਸ ਵਿੱਚ ਅਧਿਆਪਕਾਂ ਦੇ ਦੱਸਣ ਅਨੁਸਾਰ 60 ਹਜ਼ਾਰ ਨਕਦੀ ਅਤੇ ਕੁਝ ਜਰੂਰੀ ਕਾਗਜ਼ਾਤ ਸ਼ਾਮਿਲ ਸਨ। ਪੁਲਿਸ ਨੇ ਫੌਰੀ ਨਾਕਾਬੰਦੀ ਕਰਦਿਆਂ ਸ਼ਹਿਰ ਵਿੱਚ ਗਸਤ ਤੇਜ਼ ਕਰ ਦਿੱਤੀ ਗਈ  ਉਧਰ ਐਸਐਚਓ ਸਿਟੀ ਬੁਢਲਾਡਾ ਭਗਵੰਤ ਸਿੰਘ  ਨੇ ਦੱਸਿਆ ਕਿ ਲੁਟੇਰਿਆਂ ਦੀ ਪਹਿਚਾਣ ਕਰ ਲਈ ਗਈ ਹੈ ਅਤੇ ਜਲਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

LEAVE A REPLY

Please enter your comment!
Please enter your name here