*ਸਾਇਕਲ ਚਲਾਉਣ ਵਾਲਾ ਵਿਅਕਤੀ ਤੰਦਰੁਸਤ ਅਤੇ ਨਿਰੋਗ ਰਹਿੰਦਾ ਹੈ… ਡਾਕਟਰ ਵਿਜੈ ਸਿੰਗਲਾ*

0
64

ਮਾਨਸਾ, 03 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਸਵੇਰ ਦੀ ਸਾਇਕਲਿੰਗ ਉਪਰੰਤ ਗਰੁੱਪ ਦੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਦਾ ਪੈਂਹਠਵਾਂ ਜਨਮਦਿਨ ਮਣਾਇਆ।ਇਹ ਜਾਣਕਾਰੀ ਦਿੰਦਿਆਂ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਦੱਸਿਆ ਕਿ ਸੁਰਿੰਦਰ ਬਾਂਸਲ ਲੰਬੇ ਸਮੇਂ ਤੋਂ ਮਾਨਸਾ ਸਾਇਕਲ ਗਰੁੱਪ ਨਾਲ ਜੁੜੇ ਹੋਏ ਹਨ ਅਤੇ ਮਾਨਸਾ ਸਾਇਕਲ ਗਰੁੱਪ ਵਲੋਂ ਮੈਂਬਰਾਂ ਦੇ ਜਨਮਦਿਨਾਂ ਦੀ ਖੁਸ਼ੀ ਸਵੇਰ ਵੇਲੇ ਸਾਇਕਲਿੰਗ ਉਪਰੰਤ ਉਸ ਦੇ ਘਰ ਜਾ ਕੇ ਪਰਿਵਾਰਕ ਮੈਂਬਰਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਜਿਸ ਨਾਲ ਪਰਿਵਾਰਕ ਸਾਂਝ ਵਧਦੀ ਹੈ। ਇਸ ਮੌਕੇ ਪਹੁੰਚੇ ਸਾਇਕਲ ਗਰੁੱਪ ਦੇ ਮੈਂਬਰ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਵਧਾਈ ਦਿੰਦਿਆਂ ਕਿਹਾ ਕਿ ਸੁਰਿੰਦਰ ਬਾਂਸਲ ਅੱਜ ਪੈਂਹਠ ਸਾਲਾਂ ਦੀ ਉਮਰ ਵਿੱਚ ਵੀ ਪੂਰੀ ਤਰ੍ਹਾਂ ਨਾਲ ਤੰਦਰੁਸਤ ਹਨ ਅਤੇ ਸੋ ਅਤੇ ਦੋ ਕਿਲੋਮੀਟਰ ਦੀ ਸਾਇਕਲ ਰਾਈਡ ਲਗਾਉਣ ਲਈ ਵੀ ਤਿਆਰ ਰਹਿੰਦੇ ਹਨ ਇਹ ਹਰ ਰੋਜ਼ ਵੀਹ ਤੋਂ ਤੀਹ ਕਿਲੋਮੀਟਰ ਸਾਇਕਲਿੰਗ ਕਰਦੇ ਹਨ ਉਨ੍ਹਾਂ ਕਿਹਾ ਕਿ ਸਾਇਕਲ ਨੂੰ ਜ਼ਿੰਦਗੀ ਦਾ ਹਿੱਸਾ ਬਨਾਉਣਾ ਚਾਹੀਦਾ ਹੈ ਇਸ ਨਾਲ ਜਿੱਥੇ ਸਿਹਤ ਠੀਕ ਰਹਿੰਦੀ ਹੈ ਉਸ ਦੇ ਨਾਲ ਹੀ ਵਾਤਾਵਰਣ ਵੀ ਦੂਸ਼ਿਤ ਹੋਣ ਤੋਂ ਬਚਦਾ ਹੈ।ਇਸ ਮੌਕੇ ਡਾਕਟਰ ਜਨਕ ਰਾਜ ਸਿੰਗਲਾ ਨੇ ਦੱਸਿਆ ਕਿ ਸਾਇਕਲਿੰਗ ਨਾਲ ਕਈ ਨਾਮੁਰਾਦ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ ਜਿਵੇਂ ਕਿ ਸਾਇਕਲਿੰਗ ਕਰਨ ਨਾਲ ਸ਼ੂਗਰ ਅਤੇ ਬਲੱਡ ਪੈ੍ਸ਼ਰ ਕੰਟਰੋਲ ਰਹਿੰਦਾ ਹੈ। ਡਾਕਟਰ ਤੇਜਿੰਦਰਪਾਲ ਸਿੰਘ ਰੇਖੀ ਨੇ ਸੁਰਿੰਦਰ ਬਾਂਸਲ ਨੂੰ ਵਧਾਈ ਦਿੰਦਿਆਂ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਲੰਬੇ ਸਮੇਂ ਤੋਂ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰ ਰਹੇ ਹਨ ਅਤੇ ਉਹ ਖੁਦ ਵੀ ਇਸ ਗਰੁੱਪ ਦੇ ਨਾਲ ਕਈ ਕਈ ਕਿਲੋਮੀਟਰ ਦੀਆਂ ਸਾਇਕਲ ਰਾਈਡਾਂ ਲਗਾ ਚੁੱਕੇ ਹਨ ਉਨ੍ਹਾਂ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਨ ਦੇ ਮਕਸਦ ਨਾਲ ਸਵੇਰ ਵੇਲੇ ਸਾਇਕਲਿੰਗ ਕਰਦਿਆਂ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਉਸ ਪਿੰਡ ਦੇ ਧਾਰਮਿਕ ਸਥਾਨਾਂ ਤੇ ਇੱਕਠੀ ਹੋਈ ਸੰਗਤ ਨੂੰ ਸਾਇਕਲਿੰਗ ਦੇ ਫਾਇਦੇ ਦੱਸ ਕੇ ਸਾਇਕਲ ਚਲਾਉਣ ਲਈ ਜਾਗਰੂਕ ਕਰਦੇ ਹਨ ਅਤੇ ਇਹਨਾਂ ਦੀ ਪ੍ਰੇਰਣਾ ਸਦਕਾ ਬਹੁਤ ਲੋਕ ਸਾਇਕਲ ਚਲਾਉਣ ਲੱਗ ਗਏ ਹਨ। ਸੁਰਿੰਦਰ ਬਾਂਸਲ ਨੇ ਉਨ੍ਹਾਂ ਨਾਲ ਖੁਸ਼ੀ ਸਾਂਝੀ ਕਰਨ ਪਹੁੰਚੇ ਗਰੁੱਪ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਉਹ ਜਦੋਂ ਤੋਂ ਸਾਇਕਲ ਚਲਾਉਣ ਲੱਗੇ ਹਨ ਉਨ੍ਹਾਂ ਦੀ ਸ਼ੂਗਰ ਦੀ ਦਵਾਈ ਲਗਭਗ ਬੰਦ ਹੋ ਗਈ ਹੈ ਅਤੇ ਉਹ ਹੁਣ ਖੁਦ ਨੂੰ ਪੂਰੀ ਤਰ੍ਹਾਂ ਨਾਲ ਤੰਦਰੁਸਤ ਮਹਿਸੂਸ ਕਰਦੇ ਹਨ ਅਤੇ ਇਸ ਉਮਰ ਵਿੱਚ ਵੀ ਤੀਹ ਚਾਲੀ ਜਾਂ ਇਸ ਤੋਂ ਵੱਧ ਸਾਇਕਲ ਚਲਾ ਕੇ ਵੀ ਥਕਾਵਟ ਮਹਿਸੂਸ ਨਹੀਂ ਕਰਦੇ।ਇਸ ਮੌਕੇ ਡਾਕਟਰ ਵਰੁਣ ਮਿੱਤਲ,ਕਿ੍ਸ਼ਨ ਮਿੱਤਲ, ਪ੍ਰਵੀਨ ਟੋਨੀ, ਅਮਨ ਗੁਪਤਾ, ਨਰਿੰਦਰ ਗੁਪਤਾ,ਰਮਨ ਗੁਪਤਾ, ਬਲਵੀਰ ਅਗਰੋਈਆ, ਅਨਿਲ ਸੇਠੀ, ਰਮੇਸ਼ ਬਿੰਨੂ,ਭੀਮ ਕੋਟਲੀ, ਰਾਧੇ ਸ਼ਿਆਮ, ਡਾਕਟਰ ਪਵਨ,ਜਗਤ ਰਾਮ ਗਰਗ,ਵਿੱਕੀ ਗਰਗ ਸਮੇਤ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here