*ਬਾਗ਼ਬਾਨੀ ਵਿਭਾਗ ਵਿਖੇ ਵੱਖ ਵੱਖ ਫਲਾਂ ਦਾ ਸੁਕੇਸ਼ ਸਰਕਾਰੀ ਰੇਟਾਂ ’ਤੇ ਉਪਲੱਬਧ*

0
106

ਮਾਨਸਾ, 02 ਜੁਲਾਈ: (ਸਾਰਾ ਯਹਾਂ/ਮੁੱਖ ਸੰਪਾਦਕ)
ਬਾਗ਼ਬਾਨੀ ਵਿਭਾਗ ਪਟਿਆਲਾ ਵੱਲੋਂ ਗਰਮੀ ਸੀਜ਼ਨ 2024 ਲਈ ਤਿਆਰ ਕੀਤੇ ਵੱਖ-ਵੱਖ ਫਲਾਂ ਦੇ ਸੁਕੇਸ਼ ਦੀਆਂ 500 ਬੋਤਲਾਂ ਬਾਗ਼ਬਾਨੀ ਦਫ਼ਤਰ, ਮਾਨਸਾ ਨੂੰ ਪ੍ਰਾਪਤ ਹੋਈਆਂ ਹਨ। ਇਹ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਕਾਸ ਅਫਸਰ ਮਾਨਸਾ, ਸ੍ਰੀ ਪਰਮੇਸ਼ਰ ਕੁਮਾਰ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ’ਚ ਆਮ ਪਬਲਿਕ ਲਈ ਇਹ ਸੁਕੇਸ਼ ਸਰਕਾਰੀ ਰੇਟਾਂ ਅਨੁਸਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਲੀਚੀ (85 ਰੂਪੈ ਪ੍ਰਤੀ ਬੋਤਲ), ਅੰਬ (60 ਰੂਪੈ ਪ੍ਰਤੀ ਬੋਤਲ), ਸੰਤਰਾ (60 ਰੂਪੈ ਪ੍ਰਤੀ ਬੋਤਲ), ਬਿਲ (60 ਰੂਪੈ ਪ੍ਰਤੀ ਬੋਤਲ), ਮਿਕਸ (60 ਰੂਪੈ ਪ੍ਰਤੀ ਬੋਤਲ) ਦਾ ਸੁਕੇਸ਼ ਉਪਲੱਬਧ ਹੈ।
ਉਨ੍ਹਾਂ ਕਿਹਾ ਕਿ ਸੁਕੇਸ਼ ਲੈਣ ਦੇ ਚਾਹਵਾਨ ਵਿਅਕਤੀ ਦਫ਼ਤਰ ਸਹਾਇਕ ਡਾਇਰੈਕਟਰ ਬਾਗਬਾਨੀ, ਪੀ.ਡਲਬਯੂ.ਡੀ ਕੰਪਲੈਕਸ ਨੇੜੇ ਤਿੰਨਕੋਨੀ ਮਾਨਸਾ, ਦਫ਼ਤਰ ਬਾਗਬਾਨੀ ਵਿਕਾਸ ਅਫ਼ਸਰ, ਕਪਾਹ ਮੰਡੀ ਸਰਦੂਲਗੜ੍ਹ ਅਤੇ ਦਫ਼ਤਰ ਬਾਗਬਾਨੀ ਵਿਕਾਸ ਅਫ਼ਸਰ ਸਰਕਾਰੀ ਆਈ.ਟੀ.ਆਈ. ਬੁਢਲਾਡਾ ਪਾਸੋਂ ਕਿਸੇ ਵੀ ਦਫਤਰੀ ਕੰਮਕਾਜ ਵਾਲੇ ਦਿਨ ਸਰਕਾਰੀ ਰੇਟਾਂ ਅਨੁਸਾਰ ਪ੍ਰਾਪਤ ਕਰ ਸਕਦਾ ਹੈ।

LEAVE A REPLY

Please enter your comment!
Please enter your name here