ਮਾਨਸਾ (ਬੁਢਲਾਡਾ), 01 ਜੁਲਾਈ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਇਲਾਕੇ ਦੀ ਚਰਚਿਤ ਸਮਾਜ ਸੇਵੀ ਸੰਸਥਾ “ਕਰ ਭਲਾ-ਹੋ ਭਲਾ ਸਮਾਜ ਸੇਵੀ ਟਰੱਸਟ ਪੰਜਾਬ” ਵੱਲੋਂ ਬੱਚਿਆਂ ਨੂੰ ਸਿਰਾਂ ਉੱਪਰ ਦਸਤਾਰ ਸਜਾਉਣ ਦੇ ਅਮੀਰ ਸੱਭਿਆਚਾਰ ਨਾਲ ਜੋੜਨ ਦੇ ਮਕਸਦ ਨਾਲ ਦਸਤਾਰ ਸਭਾ ਜਲਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਹਾਕਮ ਵਾਲਾ ਅਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਹਾਕਮ ਵਾਲਾ ਦੇ ਸਹਿਯੋਗ ਨਾਲ 7 ਦਿਨਾਂ ਦਸਤਾਰ ਸਿਖਲਾਈ ਕੈਂਪ ਗੁਆਂਢੀ ਪਿੰਡ ਹਾਕਮ ਵਾਲਾ ਦੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਗਿਆ।ਜਿਸ ਦੌਰਾਨ ਦਸਤਾਰ ਸਭਾ ਦੇ ਅਨਮੋਲਦੀਪ ਸਿੰਘ ਜਲਾਲ ਅਤੇ ਮਨਪ੍ਰੀਤ ਸਿੰਘ ਕੂਲਰੀਆਂ ਦੁਆਰਾ ਕੈਂਪ ਚ ਸ਼ਾਮਲ ਦਰਜਨਾਂ ਬੱਚਿਆਂ ਨੂੰ ਸਿਰਾਂ ਉੱਪਰ ਸੋਹਣੀਆਂ ਦਸਤਾਰਾਂ ਸਜਾਉਣ ਦੇ ਗੁਰ ਦੱਸੇ ਗਏ। ਕੈਂਪ ਦੀ ਸਮਾਪਤੀ ਮੌਕੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਪਿੰਡ ਹਾਕਮ ਵਾਲਾ ਦੇ ਜੰਮਪਲ ਤੇ ਮਾਲਵਾ ਖੇਤਰ ਦੇ ਨਾਮੀਂ ਡਾਕਟਰ, ਡਾਕਟਰ ਨਿਸ਼ਾਨ ਸਿੰਘ ਨੇ ਵਿਸ਼ੇਸ਼ ਤੌਰ ਉਤੇ ਸ਼ਮੂਲੀਅਤ ਕੀਤੀ।ਇਸ ਦੌਰਾਨ ਉਨ੍ਹਾਂ ਟਰੱਸਟ ਵੱਲੋਂ ਕੀਤੀਆਂ ਜਾ ਰਹੀਆਂ ਸਮਾਜਿਕ ਸਰਗਰਮੀਆਂ ਦੀ ਸ਼ਲਾਘਾ ਕਰਦਿਆਂ ਟਰੱਸਟ ਦੇ ਪ੍ਰਧਾਨ ਜਸਪਾਲ ਸਿੰਘ ਜੱਸੀ ਅਤੇ ਉਨ੍ਹਾਂ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਟਰੱਸਟ ਸਾਡੇ ਸਮਾਜ ਲਈ ਵਰਦਾਨ ਸਾਬਤ ਹੋ ਰਿਹਾ ਹੈ। ਉਨ੍ਹਾਂ ਜਸਪਾਲ ਸਿੰਘ ਜੱਸੀ ਦੀ ਨੇਕ ਦਿਲੀ ਅਤੇ ਜ਼ਿੰਦਗੀ ਦੀ ਘਾਲਣਾ ਦੀ ਵੀ ਜੰਮਕੇ ਸ਼ਲਾਘਾ ਕੀਤੀ।ਇਸ ਦੌਰਾਨ ਕੈਂਪ ਵਿੱਚ ਸ਼ਾਮਲ ਹੋਣ ਵਾਲੇ ਸਿਖਿਆਰਥੀਆਂ ਦਾ ਸੋਹਣੀ ਦਸਤਾਰ ਸਜਾਉਣ ਸਬੰਧੀ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਚੋਂ ਸੋਹਣੀਆਂ ਦਸਤਾਰਾਂ ਸਜਾਉਣ ਵਾਲੇ ਪੰਜ ਸਿਖਿਆਰਥੀਆਂ ਪਵਨਦੀਪ ਸਿੰਘ, ਹਰਜੀਤ ਸਿੰਘ, ਦਾਤਾਰਪਰੀਤ ਸਿੰਘ ਕੌਲਧਾਰ, ਅਰਸ਼ਦੀਪ ਸਿੰਘ ਅਤੇ ਤਰਨਦੀਪ ਸਿੰਘ ਦਾ ਦਸਤਾਰਾਂ ਅਤੇ ਸਨਮਾਨ ਚਿੰਨ੍ਹਾਂ ਨਾਲ ਸਨਮਾਨ ਕੀਤਾ ਗਿਆ ਜਦਕਿ ਕੈਂਪ ਵਿੱਚ ਭਾਗ ਲੈਣ ਸਮੁੱਚੇ ਵਿਦਿਆਰਥੀਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ। ਕੈਂਪ ਨੂੰ ਸਫ਼ਲ ਬਣਾਉਣ ਵਿੱਚ ਸੁਖਵਿੰਦਰ ਸਿੰਘ ਭੋਲਾ, ਸੰਸਾਰ ਸਿੰਘ ਥਿੰਦ,ਬਲਕਰਨ ਸਿੰਘ ਚਹਿਲ, ਬੀਰਬਲ ਸਿੰਘ, ਰਾਮਜੀਤ ਸਿੰਘ,ਮਾਂ ਮੱਘਰ ਸਿੰਘ, ਮਾਸਟਰ ਬਲਜਿੰਦਰ ਸਿੰਘ, ਮਾਸਟਰ ਸੁਖਵਿੰਦਰ ਸਿੰਘ ਗਾਮੀਵਾਲਾ ਦਾ ਵਿਸ਼ੇਸ਼ ਸਹਿਯੋਗ ਰਿਹਾ ਜਿੰਨਾ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਦਸਤਾਰ ਸਿਖਲਾਈ ਕੋਚ ਮਨਪ੍ਰੀਤ ਸਿੰਘ ਕੂਲਰੀਆਂ ਨੂੰ ਸਨਮਾਨ ਪੱਤਰ ਅਤੇ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ। ਟਰੱਸਟ ਵੱਲੋਂ ਕੀਤੀਆਂ ਜਾ ਰਹੀਆਂ ਸਮਾਜਿਕ ਸਰਗਰਮੀਆਂ ਬਦਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਹਾਕਮ ਵਾਲਾ ਵੱਲੋਂ ਕਰ ਭਲਾ ਹੋ ਭਲਾ ਸਮਾਜ ਸੇਵੀ ਟਰੱਸਟ ਦੇ ਪ੍ਰਧਾਨ ਜਸਪਾਲ ਸਿੰਘ ਜੱਸੀ ਨੂੰ ਵੀ ਸਿਰੋਪਾਓ ਨਾਲ ਸਨਮਾਨਿਤ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੀਰ ਸਿੰਘ ਸਰੋਏ ਰਿਉਂਦ ਕਲਾਂ, ਜੁਗਰਾਜ ਸਿੰਘ ਮੰਘਾਣੀਆਂ, ਸਰਪੰਚ ਨਿਰਮਲ ਸਿੰਘ ਗੰਢੂ ਕਲਾਂ, ਡਾਕਟਰ ਹਰਮਿੰਦਰ ਤਾਂਗੜੀ ਬੋਹਾ, ਜਗਵੀਰ ਸਿੰਘ ਹਾਕਮ ਵਾਲਾ, ਬਲਕਾਰ ਸਿੰਘ,ਲਖਪਤ ਰਾਏ,ਬਿੱਕਰ ਸਿੰਘ ਫ਼ੌਜੀ, ਮਨਜਿੰਦਰ ਸਿੰਘ ਕੌਲਧਾਰ,ਦਵਿੰਦਰਦੀਪ ਸਿੰਘ, ਸੰਦੀਪ ਸਿੰਘ ਸੇਰਸੀਏ ਆਦਿ ਟਰੱਸਟੀ ਵੀ ਹਾਜ਼ਰ ਸਨ।