*ਸ੍ਰੀ ਸਨਾਤਨ ਧਰਮ ਸਭਾ ਦੇ ਜਰਨਲ ਹਾਊਸ ਦੀ ਮੀਟਿੰਗ ਹੋਈ*

0
253

ਮਾਨਸਾ 16 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਵਿਨੋਦ ਭੰਮਾਂ ਦੀ ਅਗਵਾਈ ਹੇਠ ਜਰਨਲ ਹਾਊਸ ਦੀ ਛਮਾਹੀ ਮੀਟਿੰਗ ਸ਼੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਕੀਤੀ ਗਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਜੁਆਇੰਟ ਸਕੱਤਰ ਬਿੰਦਰਪਾਲ ਗਰਗ ਨੇ ਸਾਰੇ ਮੈਂਬਰਾਂ ਨੂੰ ਜੀ ਕਹਿੰਦਿਆਂ ਪਿਛਲੇ ਸਮੇਂ ਵਿੱਚ ਸਭਾ ਵਲੋਂ ਕੀਤੇ ਕੰਮਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਸਭਾ ਨੂੰ ਹੋਰ ਵਧੀਆ ਢੰਗ ਨਾਲ ਚਲਾਉਣ ਲਈ ਸੁਝਾਅ ਮੰਗੇ। ਇਸ ਮੌਕੇ ਪ੍ਰਧਾਨ ਵਿਨੋਦ ਭੰਮਾਂ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਦਾ ਕਾਰਜਕਾਲ ਜੁਲਾਈ ਮਹੀਨੇ ਵਿੱਚ ਖ਼ਤਮ ਹੋ ਜਾਂਦਾ ਹੈ ਅਤੇ ਨਵੀਂ ਕਮੇਟੀ ਦੀ ਚੋਣ ਕੀਤੀ ਜਾਂਦੀ ਹੈ ਜਿਸ ਵਿੱਚ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਸਾਰੇ ਮੈਂਬਰਾਂ ਨੂੰ ਅਧਿਕਾਰ ਹੁੰਦਾ ਹੈ ਕਿ ਉਹ ਸਰਬਸੰਮਤੀ ਨਾਲ ਨਵੀਂ ਕਮੇਟੀ ਦੀ ਚੋਣ ਕਰਨ ਅਤੇ ਜੇਕਰ ਸਰਬਸੰਮਤੀ ਨਹੀਂ ਬਣਦੀ ਤਾਂ ਚਾਹਵਾਨ ਮੈਂਬਰਾਂ ਦੀ ਚੋਣ ਵੋਟਾਂ ਰਾਹੀਂ ਕੀਤੀ ਜਾਂਦੀ ਹੈ। ਮੀਟਿੰਗ ਵਿੱਚ ਸੀਨੀਅਰ ਮੈਂਬਰ ਈਸ਼ਵਰ ਗੋਇਲ ਵਲੋਂ ਇਹ ਮਤਾ ਲਿਆਂਦਾ ਗਿਆ ਕਿ ਇਸ ਵਾਰ ਦੀ ਇਹ ਚੋਣ ਮਾਰਚ ਮਹੀਨੇ ਵਿੱਚ ਕਰਵਾ ਕੇ ਅੱਗੇ ਤੋਂ ਕਮੇਟੀ ਦੀ ਚੋਣ ਵਿੱਤੀ ਵਰ੍ਹੇ ਅਨੁਸਾਰ ਇੱਕ ਅਪ੍ਰੈਲ ਤੋਂ ਇਕੱਤੀ ਮਾਰਚ ਤੱਕ ਕੀਤੀ ਜਾਵੇ ਜਿਸ ਨੂੰ ਸਭਾ ਦੇ ਹਾਜ਼ਰ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਅਤੇ ਇਹ ਨਿਸ਼ਚਿਤ ਕੀਤਾ ਗਿਆ ਕਿ ਚੱਲ ਰਹੀ ਕਮੇਟੀ 31ਮਾਰਚ 2025 ਤੱਕ ਕੰਮ ਕਰੇਗੀ।

ਮੀਟਿੰਗ ਵਿੱਚ ਇਹ ਵੀ ਮਤਾ ਲਿਆਂਦਾ ਗਿਆ ਕਿ ਸਭਾ ਦੀਆਂ ਦੁਕਾਨਾਂ ਖਾਲੀ ਹੋਣ ਤੇ ਮੰਦਰ ਦੇ ਹਾਲ ਨੂੰ ਵੱਡਾ ਕੀਤਾ ਜਾਵੇਗਾ‌। ਇਸ ਮਤੇ ਨੂੰ ਵੀ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਮੈਂਬਰਾਂ ਦੀ ਪੁਰਜ਼ੋਰ ਮੰਗ ਤੇ ਮੈਂਬਰਸ਼ਿਪ ਖੋਲ੍ਹਣ ਸਬੰਧੀ ਮਤਾ ਲਿਆਂਦਾ ਗਿਆ ਜਿਸ ਤੇ ਵਿਚਾਰ ਕਰਨ ਉਪਰੰਤ ਇਸ ਨੂੰ ਪੈਡਿੰਗ ਛੜਦਿਆਂ ਇਹ ਫੈਸਲਾ ਕੀਤਾ ਗਿਆ ਕਿ ਇਸ ਮਤੇ ਤੇ ਫ਼ੈਸਲਾ 31-3-2025 ਤੋਂ ਬਾਅਦ ਬਨਣ ਵਾਲੀ ਨਵੀਂ ਕਮੇਟੀ ਕਰੇਗੀ। ਮੀਟਿੰਗ ਦੌਰਾਨ ਖਜਾਨਚੀ ਯੁਕੇਸ਼ ਸੋਨੂੰ ਨੇ ਦੱਸਿਆ ਕਿ ਸਭਾ ਵੱਲੋਂ ਸ਼ਹਿਰ ਵਾਸੀਆਂ ਦੀ ਖੁਸ਼ੀ ਅਤੇ ਗਮੀਂ ਸਾਂਝੀ ਕਰਦਿਆਂ ਉਨ੍ਹਾਂ ਦੇ ਸਹਿਯੋਗ ਨਾਲ ਦੁਪਹਿਰ ਵੇਲੇ ਲੋੜਵੰਦ ਵਿਅਕਤੀਆਂ ਲਈ ਭੰਡਾਰਾ ਲਗਾਇਆ ਜਾਂਦਾ ਹੈ ਜੋ ਕਿ ਮੈਂਬਰਾਂ ਵਲੋਂ ਦਿੱਤੇ ਜਾਂਦੇ ਵਿਸ਼ੇਸ਼ ਸਹਿਯੋਗ ਸਦਕਾ ਵਧੀਆ ਢੰਗ ਨਾਲ ਚਲ ਰਿਹਾ ਹੈ ਉਨ੍ਹਾਂ ਦੱਸਿਆ ਕਿ ਸਭਾ ਵੱਲੋਂ ਸਮਾਜਸੇਵੀ ਕੰਮਾਂ ਵਿੱਚ ਵੀ ਲਗਾਤਾਰ ਸਹਿਯੋਗ ਕੀਤਾ ਜਾਂਦਾ ਹੈ ਇਸੇ ਲੜੀ ਤਹਿਤ ਪਿਛਲੇ ਦਿਨੀਂ ਸਭਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਸਭਾ ਦੇ ਮੈਂਬਰਾਂ ਸਮੇਤ ਸ਼ਹਿਰਵਾਸੀਆਂ ਨੇ ਖੂਨਦਾਨ ਕੀਤਾ। ਅਖੀਰ ਵਿੱਚ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਨੇ ਆਏ ਮੈਂਬਰਾਂ ਦਾ ਮੀਟਿੰਗ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਧੰਨਵਾਦ ਕੀਤਾ।

ਇਸ ਮੌਕੇ ਹਰੀ ਰਾਮ ਡਿੰਪਾ,ਰਜੇਸ਼ ਪੰਧੇਰ, ਸੁਰਿੰਦਰ ਲਾਲੀ,ਪ੍ਰਸ਼ੋਤਮ ਬਾਂਸਲ, ਰੁਲਦੂ ਨੰਦਗੜ੍ਹ,ਆਰ ਸੀ ਗੋਇਲ ਅਸ਼ੋਕ ਗਰਗ,ਅਮਰ ਪੀ ਪੀ, ਰਮੇਸ਼ ਟੋਨੀ,ਪਵਨ ਧੀਰ, ਕਿ੍ਸਨ ਬਾਂਸਲ, ਮੋਤੀ ਰਾਮ,ਸੁਮੀਰ ਛਾਬੜਾ, ਸੰਨੀ ਗੋਇਲ, ਬਿਟੂ ਸ਼ਰਮਾ, ਲਕਸ਼ ਕੁਮਾਰ, ਮਨੀਸ਼ ਮਨੀਆਂ, ਅਸ਼ੋਕ ਕੁਮਾਰ,ਅਭਿਸ਼ੇਕ ਜੈਨ, ਰਾਜ ਨਾਰਾਇਣ ਕੂਕਾਂ, ਧਰਮ ਪਾਲ ਪਾਲੀ, ਦੀਵਾਨ ਭਾਰਤੀ, ਲਾਲਾ ਮੋਤੀ ਰਾਮ, ਸੁਰੇਸ਼ ਨੰਦਗੜ੍ਹ, ਪ੍ਰੇਮ ਨੰਦਗੜ੍ਹ, ਸੁਰੇਸ਼ ਵਸ਼ਿਸ਼ਟ, ਰਾਜੂ, ਰਾਜ ਮਿੱਤਲ, ਰਜਿੰਦਰ ਗਰਗ, ਮਨੀਸ਼ ਕੁਮਾਰ , ਸ਼ੰਭੂ ਪ੍ਰਸ਼ਾਦ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਭਾ ਦੇ ਮੈਂਬਰ ਹਾਜ਼ਰ ਸਨ।

LEAVE A REPLY

Please enter your comment!
Please enter your name here