ਬੁਢਲਾਡਾ 15 ਜੂਨ (ਸਾਰਾ ਯਹਾਂ/ਅਮਨ ਮਹਿਤਾ)- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਅੱਜ ਸੰਤ ਨਿਰੰਕਾਰੀ ਸਤਿਸੰਗ ਭਵਨ ਬੁਢਲ਼ਾਡਾ ਵਿਖੇ ਸੰਯੋਜਕ ਲੇਵਲ ਦਾ ਬਾਲ ਹੋਇਆ। ਜਿਸ ਵਿੱਚ ਬ੍ਰਾਂਚ ਹੀਰੋ ਖੁਰਦ, ਬ੍ਰਾਂਚ ਬਰੇਟਾ ਤੋਂ ਇਲਾਵਾ ਰਾਮਪੁਰ ਮੰਡੇਰ, ਫੁਲੂਵਾਲਾ ਡੋਗਰਾ, ਬੋਹਾ ਅਤੇ ਹੋਰਨਾਂ ਨੇੜਲੇ ਪਿੰਡਾਂ ਦੇ ਸਰਧਾਂਲੂਆਂ ਅਤੇ ਬੱਚਿਆ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਤੇ ਬੱਚਿਆ ਨੇ ਗੀਤ, ਵਿਚਾਰ, ਸਕਿੱਟ, ਕਵਿਤਾਵਾਂ ਅਤੇ ਪ੍ਰਸ਼ਨ ਉਤਰਾਂ ਰਾਹੀਂ ਮਿਸ਼ਨ ਦਾ ਸੰਦੇਸ਼ ਦਿਤਾ। ਇਸ ਮੌਕੇ ਬੱਚਿਆ ਨੇ ਆਪਣੇ ਭਾਵ ਪ੍ਰਗਟ ਕਰਦੇ ਹੋਏ ਦਰਸਾਇਆ ਕਿ ਸੰਤ ਨਿਰੰਕਾਰੀ ਮਿਸ਼ਨ ਕਿਸ ਤਰ੍ਹਾਂ ਅੱਜ ਪੂਰੀ ਦੂਨੀਆ ਨੂੰ ਪਿਆਰ ਪ੍ਰੀਤ ਨਾਲ ਜਿਉਂਣ ਦਾ ਸਬਕ ਸਿਖਾ ਰਿਹਾ ਹੈ। ਇਸ ਮੌਕੇ ਤੇ ਬ੍ਰਾਂਚ ਬੁਢਲਾਡਾ ਦੇ ਸੰਯੋਜਕ ਅਸ਼ੋਕ ਢੀਂਗਰਾਂ ਜੀ ਨੇ ਆਪਣੇ ਸ਼ਬਦਾਂ ਵਿੱਚ ਫਰਮਾਇਆ ਕਿ ਇਨ੍ਹਾਂ ਬੱਚਿਆ ਨੂੰ ਅੱਜ ਤੋਂ ਅਗਰ ਅਜਿਹੀ ਸਿੱਖਿਆ ਦੇ ਕੇ ਸਤਿਸੰਗ ਨਾਲ ਜੋੜਿਆ ਜਾਵੇਗਾ ਤਾਂ ਆਉਣ ਵਾਲੇ ਭਵਿੱਖ ਵਿੱਚ ਇਹ ਬੱਚੇ ਮਾਨਵੀ ਕਦਰਾਂ ਕੀਮਤਾਂ ਤੋਂ ਜਾਣੂ ਹੋਣਗੇ ਅਤੇ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਗੇ।ਅੱਜ ਦੇ ਨੋਜਵਾਨ ਨਸ਼ੇ ਵਿੱਚ ਆਪਣੀਆ ਜਿੰਦਗੀਆਂ ਖਰਾਬ ਕਰ ਰਹੇ ਹਨ ਅਗਰ ਉਨ੍ਹਾਂ ਨੋਜਵਾਨਾ ਨੂੰ ਬਚਪਨ ਤੋਂ ਧਰਮਿਕ ਰੂਚੀ ਨਾਲ ਜੋੜ ਕੇ ਜੀਵਨ ਜਿਊਂਣ ਦੀ ਸਿੱਖਿਆ ਦਿੱਤੀ ਜਾਵੇਗੀ ਤਾਂ ਉਹ ਭਵਿੱਖ ਆਪਣੇ ਮਾਂ ਬਾਪ ਦਾ ਨਾਮ ਰੌਸ਼ਨ ਕਰਨਗੇ ਅਤੇ ਜੀਵਨ ਵਿੱਚ ਤਰੱਕੀਆਂ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਪੂਰੀ ਦੁਨੀਆ ਵਿੱਚ ਇਸ ਨਿਰੰਕਾਰ ਪ੍ਰਭੂ ਪ੍ਰਮਾਤਮਾ ਨਾਲ ਜੋੜ ਕੇ ਇਨਸਾਨ ਨੂੰ ਇਨਸਾਨ ਬਣਾ ਕੇ ਉਸ ਨੂੰ ਪ੍ਰੇਮ ਅਤੇ ਇਨਸਾਨੀਅਤ ਵਾਲਾ ਜੀਵਨ ਜਿਉਂਣ ਦੀ ਪ੍ਰੇਰਣਾ ਦੇ ਰਹੇ।