ਮਾਨਸਾ (ਸਾਰਾ ਯਹਾਂ/ਡਾ ਸੰਦੀਪ ਘੰਡ) ਨਹਿਰੂ ਯੁਵਾ ਕੇਂਦਰ ਮਾਨਸਾ ਦੇ ਸੇਵਾ ਮੁਕਤ ਅਧਿਕਾਰੀ ਡਾ.ਸੰਦੀਪ ਘੰਡ ਵੱਲੋਂ 35 ਸਾਲ ਯੂਥ ਕਲੱਬਾਂ ਰਾਂਹੀ ਨੋਜਵਾਨਾਂ ਨੂੰ ਮਾਰ ਦਰਸ਼ਕ ਅਤੇ ਉਹਨਾਂ ਦੀ ਸ਼ਖਸ਼ੀਅਤ ਉਸਾਰੀ ਕਰਨ ਤੋਂ ਬਾਅਦ ਆਪਣੀ ਅਗਲੀ ਪਾਰੀ ਵਿੱਚ ਸਮਾਜ ਵਿੱਚ ਵੱਖ ਵੱਖ ਸਮਾਜਿਕ ਗਤੀਵਿਧੀਆਂ ਤੋਂ ਇਲਾਵਾ ਲੋਕਾਂ ਨੂੰ ਤਣਾਅ ਮੁਕਤ ਰੱਖਣ ਅਤੇ ਬੱਚਿਆਂ ਵਿੱਚ ਨੇਤਿਕ ਸਿੱਖਿਆ ਅਤੇ ਚਰਿੱਤਰ ਨਿਰਮਾਣ ਹਿੱਤ ਲਾਈਫ ਕੋਚਿੰਗ ਸੈਟਰ ਖੋਲਿਆ ਗਿਆ।ਪਿੱਪਲ ਕਲੋਨੀ ਮਾਨਸਾ ਵਿੱਚ ਖੋਲੇ ਗਏ ਇਸ ਸੈਟਰ ਦਾ ਉਦਘਾਟਨ ਕਰਦਿਆਂ ਮਾਨਸਾ ਹਲਕੇ ਦੇ ਵਿਧਾਇਕ ਡਾ.ਵਿਜੈ ਸਿੰਗਲਾ ਨੇ ਕਿਹਾ ਕਿ ਡਾ.ਘੰਡ ਇੱਕ ਵਿਅਕਤੀ ਨਾ ਹੋਕੇ ਸੰਸਥਾ ਬਣ ਗਿਆ ਹੈ ਅਤੇ 35 ਸਾਲ ਤੋਂ ਬਾਅਦ ਵੀ ਉੁਸੇ ਉਤਸ਼ਾਹ ਨਾਲ ਅਜੋਕੇ ਸਮੇਂ ਵਿੱਚ ਲੋਕਾਂ ਨੂੰ ਤਣਾਅ ਮੁਕਤ ਕਰਨ ਲਈ ਉਪਰਾਲੇ ਕਰ ਰਿਹਾ ਹੈ।ਡਾ.ਸਿੰਗਲਾ ਨੇ ਕਿਹਾ ਕਿ ਬੱਚਿਆਂ ਅਤੇ ਮਾਪਿਆਂ ਵਿੱਚ ਤਾਲਮੇਲ ਬਣਾਈ ਰੱਖਣ ਹਿੱਤ ਲਾਈਫ ਕੋਚ ਸਾਰਿਥਕ ਰੋਲ ਅਦਾ ਕਰਦੇ ਹਨ।ਉਹਨਾਂ ਕਿਹਾ ਕਿ ਅੱਹ ਨੋਜਵਾਨ ਲੜਕੇ ਲੜਕੀਆਂ ਨੂੰ ਹਰ ਸਮੇਂ ਕਾਊਸਲੰਿਗ ਦੀ ਜਰੂਰਤ ਰਹਿੰਦੀ ਹੈ ਅਤੇ ਜੇਕਰ ਉਹਨਾਂ ਨੂੰ ਸਹੀ ਅਗਵਾਈ ਮਿਲ ਜਾਵੇ ਤਾਂ ਉਹ ਆਪਣੇ ਮਿਸ਼ਨ ਵਿੱਚ ਸਫਲ ਹੋ ਸਕਦੇ ਹਨ।ਨੋਜਵਾਨਾਂ ਨੂੰ ਆਪਣੀ ਪੜਾਈ ਦੇ ਨਾਲ ਕੈਰੀਅਰ ਵਿੱਚ ਅਡਜਸਟ ਹੋਣ ਦੇ ਨਾਲ ਨਾਲ ਆਪਣੇ ਮਾਪਿਆਂ ਦੀ ਦੇਖਭਾਲ ਕਰਨ ਦੀ ਮਨ ਵਿੱਚ ਜਗਿਆਸਾ ਹੁੰਦੀ ਹੈ।
ਵਿਕਾਸ ਦੇ ਕੰਮਾਂ ਬਾਰੇ ਜਿਕਰ ਕਰਦਿਆਂ ਡਾ ਸਿੰਗਲਾ ਨੇ ਦੱਸਿਆ ਕਿ ਅੰਡਰ ਬ੍ਰਿਜ ਦੇ ਨਾਲ ਨਾਲ ਸੜਕ ਅਤੇ ਉਸ ਨੂੰ ਸੁੰਦਰ ਬਣਾਉਣ ਲਈ ਸ਼ਾਨਦਾਰ ਚੋਂਕ ਬਣਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ ਅਤੇ ਜਲਦੀ ਕੰਮ ਸ਼ੁਰੂ ਕੀਤਾ ਜਾਵੇਗਾ।ਡਾ.ਸਿੰਗਲਾ ਨੇ ਦੱਸਿਆ ਕਿ ਸੀਵਰੇਜ ਅਤੇ ਬਾਕੀ ਰਹਿੰਦੇ ਕੰਮ ਵੀ ਜਲਦੀ ਸ਼ੁਰੂ ਕਰਵਾਏ ਜਾਣਗੇ ਉਹਨਾਂ ਕਿਹਾ ਕਿ ਕਈ ਲੋਕ ਰਾਜਨੀਤੀ ਕਰਨ ਤੋਂ ਬਾਜ ਨਹੀ ਆਉਦੇ ਪਰ ਆਮ ਨਾਗਿਰਕ ਜਾਣਦੇ ਹਨ ਕਿ ਵਿਕਾਸ ਦੇ ਕੰਮ ਆਪਣੀ ਰਫਤਾਰ ਨਾਲ ਹੋ ਰਹੇ ਹਨ।ਉਹਨਾਂ ਇਸ ਮੋਕੇ ਸਕਿੱਲ ਮੰਤਰਾਲਾ ਭਾਰਤ ਸਰਕਾਰ ਵੱਲੋਂ ਡਾ.ਸੰਦੀਪ ਘੰਡ ਨੂੰ ਲਾਈਫ ਕੋਚ ਬਣਨ ਦਾ ਸਾਰਟੀਫਿਕੇਟ ਜੋ ਏ ਗਰੇਡ ਵਿੱਚ ਪਾਸ ਕੀਤਾ ਗਿਆ ਹੈ ਸੋਪਿਆਂ ਅਤੇ ਦੁਜੀ ਪਾਰੀ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੋਕੇ ਲਾਈਫ ਕੋਚ ਸਿਖਲਾਈ ਅਤੇ ਕਾਊਸਲੰਿਗ ਕੇਦਰ ਦੇ ਡਾਇਰਕੈਟਰ ਡਾ ਸੰਦੀਪ ਘੰਡ ਨੇ ਦੱਸਿਆ ਕਿ ਸਮੇ ਅੁਨਸਾਰ ਲੜਕੇ/ਲੜਕੀਆਂ ਦੇ ਵਿਚਾਰਾਂ ਉਹਨਾਂ ਦੇ ਰਹਿਣ ਸਹਿਣ ਵਿੱਚ ਤੇਜੀ ਨਾਲ ਤਬਦੀਲੀ ਆ ਰਹੀ ਹੈ ਇਸ ਲਈ ਨੋਜਵਾਨਾਂ ਨੂੰ ਸਮੇ ਦਾ ਹਾਣੀ ਬਣਨ ਹਿੱਤ ਨਵੀ ਸੂਚਨਾ ਅਤੇ ਸਮਾਜਿਕ ਵਰਤਾਰੇ ਬਾਰੇ ਜਾਣਕਾਰੀ ਹੋਣੀ ਜਰੂਰੀ ਹੈ।ਉਹਨਾਂ ਮਾਨਸਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਕਾਰਣ ਵੀ ਕੋਈ ਬੱਚਾ ਜਾਂ ਨੋਜਵਾਨ ਲੜਕਾ/ਲੜਕੀ ਜਾਂ ਉਹਨਾਂ ਦੇ ਮਾਪੇ ਕਿਸੇ ਮਾਨਸਿਕ ਤਣਾਅ ਵਿੱਚੋਂ ਗੁਜਰ ਰਹੇ ਹਨ ਉਹ ਉਹਨਾਂ ਦੇ ਦਫਤਰ ਪਿਪਲ ਕਲੋਨੀ ਵਿੱਚ ਆਕੇ ਮਿਲ ਸਕਦੇ ਹਨ।ਉਹਨਾਂ ਦੱਸਿਆ ਉਹਨਾਂ ਦਾ ਮੁੱਖ ਮੰਤਵ ਕੇਵਲ ਲੋਕਾਂ ਦੀ ਸੇਵਾ ਕਰਨਾ ਹੈ ਪੈਸਾ ਕਮਾਉਣਾ ਨਹੀ ਬੇਸ਼ਕ ਇਸ ਲਈ ਫੀਸ ਰੱਖੀ ਗਈ ਹੈ ਪਰ ਉਹਨਾਂ ਦੀ ਪਹਿਲ ਲੋਕਾਂ ਨੂੰ ਤਣਾਅ ਮੁਕਤ ਕਰਨ ਉਹਨਾਂ ਦੇ ਕੈਰੀਅਰ ਵਿੱਚ ਉਹਨਾਂ ਦੀ ਮਦਦ ਕਰਨ ਦੀ ਹੇੈ।ਡਾ.ਘੰਡ ਨੇ ਦੱਸਿਆ ਕਿ ਲੋਕਾਂ ਨੂੰ ਤਣਾਅ ਮੁਕਤ ਕਰਨ ਹਿੱਤ ਉਹਨਾਂ ਵੱਲੋਂ ਬਹੁਤ ਸੂਚਨਾ ਉਹਨਾਂ ਦੇ ਯੂ ਟਿਊਬ ਚੈਨਲ ਡਾ.ਸੰਦੀਪ ਘੰਡ ਲਾਈਫ ਕੋਚ ਅਤੇ ਸ਼ੋਸਲ ਮੀਡੀਆ ਦੇ ਹੋਰ ਪਲੇਫਾਰਮਾਂ ਤੇ ਵੀ ਪਾਈ ਗਈ ਹੈ ਜਿਥੇ ਇਹ ਜਾਣਕਾਰੀ ਕੋਈ ਵੀ ਮੁੱਫਤ ਪ੍ਰਾਪਤ ਕਰ ਸਕਦਾ ਹੈ।ਉਹਨਾਂ ਇਹ ਵੀ ਕਿਹਾ ਕਿ ਉਹ ਪਹਿਲਾਂ ਤੋਂ ਚਲ ਰਹੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਨਾਮ ਤੇ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦੇ ਨਾਲ ਨਾਲ ਮਾਨਸਾ ਦੀ ਅਵਾਜ ਨਾਮ ਦੀ ਸੰਸਥਾ ਬਣਾ ਰਹੇ ਹਨ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਿਕਲਾਂ ਦਾ ਹੱਲ ਕੱਢਿਆ ਜਾਵੇ ਜਿਸ ਲਈ ਵਿਧਾਇਕ ਡਾ.ਸਿੰਗਲਾ ਵੱਲੋਂ ਵੀ ਹਰ ਕਿਸਮ ਦੇ ਸਹਿਯੋਗ ਦਾ ਭਰੋਸਾ ਦਿੱਤਾ ਗਿਆ ਹੈ।ਇਸ ਮੋਕੇ ਹਾਜਰ ਮਾਨਸਾ ਜਿਲ੍ਹੇ ਦੇ ਸਟਾਰ ਬਲੱਡ ਡੋਨਰ ਜਿੰਨਾ ਵਿੱਚ ਸੰੰਜੀਵ ਪਿੰਕਾ (136 ਵਾਰ) ਅਤੇ ਬਲਜੀਤ ਸ਼ਰਮਾ (132 ਵਾਰ) ਨੂੰ ਅੱਜ ਵਿਸ਼ਵ ਖੂਨਦਾਨੀ ਦਿਵਸ ਦੇ ਮੋਕੇ ਵਿਸ਼ੇਸ ਤੋਰ ਤੇ ਸਨਮਾਨਿਤ ਵੀ ਕੀਤਾ ਗਿਆ।ਉਹਨਾਂ ਤੋ ਇਲਾਵਾ ਗੁਰਲਾਭ ਸਿੰਘ,ਨਾਨਕ ਸਿੰਘ ਖੁਰਮੀ,ਜਸਬੀਰ ਸਿੰਘ ਯਾਤਰੀ ਨੇ ਵੀ ਸ਼ਮੂਲੀਅਤ ਕਰਦਿਆ ਡਾ.ਘੰਡ ਨੂੰ ਵਧਾਈ ਦਿੱਤੀ।