*ਐਂਟੀ ਮਲੇਰੀਆ ਮਹੀਨੇ ਜੂਨ ਦੇ ਸੰਬੰਧ ਵਿੱਚ ਗਤੀਵਿਧੀਆਂ ਕਰਵਾਈਆਂ*

0
42

ਮਾਨਸਾ 06 ਜੂਨ(ਸਾਰਾ ਯਹਾਂ/ਮੁੱਖ ਸੰਪਾਦਕ)ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਮਨਾਏ ਜਾ ਰਹੇ ਐਂਟੀ ਮਲੇਰੀਆ ਮੰਥ ਜੂਨ ਦੇ ਸੰਬੰਧ ਵਿੱਚ ਸਿਵਲ ਸਰਜਨ ਮਾਨਸਾ ਡਾਕਟਰ ਹਰਦੇਵ ਸਿੰਘ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਸ਼ਵਨੀ ਕੁਮਾਰ ਹੈਲਥ ਸੁਪਰਵਾਈਜ਼ਰ ਦੀ ਅਗਵਾਈ ਵਿੱਚ ਬਲਾਕ ਬੁਢਲਾਡਾ ਅਧੀਨ ਪੈਂਦੇ ਸੈਕਟਰ ਬਰੇ ਦੇ ਏਰੀਏ ਵਿੱਚ ਪੈਂਦੇ ਭੱਠਿਆਂ,ਸੈਲਰਾਂ,ਪਥੇਰਾ,ਝੁੱਗੀਆਂ /ਝੋਪੜੀਆਂ ਅਤੇ ਹੋਰ ਮਾਈਗਰੇਟਰੀ ਥਾਵਾਂ ਤੇ ਰਹਿ ਰਹੇ ਪ੍ਰਵਾਸੀ ਲੇਬਰ ਆਦਿ ਦਾ ਸਪੈਸ਼ਲ ਫੀਵਰ ਸਰਵੇ ਕੀਤਾ ਗਿਆ!ਜਿਸ ਦੌਰਾਨ ਪ੍ਰਵਾਸੀ ਅਬਾਦੀ ਨੂੰ ਸਿਹਤ ਕਰਮਚਾਰੀਆ ਨਿਰਭੈ ਸਿੰਘ, ਰਾਹੁਲ ਕੁਮਾਰ, ਕ੍ਰਿਸ਼ਨ ਕੁਮਾਰ, ਨਵਦੀਪ ਕਾਠ ਵੱਲੋ ਮਲੇਰੀਆ ਅਤੇ ਡੇਗੂ ਬੁਖਾਰ ਬਾਰੇ ਪੂਰੀ ਜਾਣਕਾਰੀ ਦਿੱਤੀ ਗਈ, ਉਹਨਾਂ ਵੱਲੋ ਮਲੇਰੀਏ ਬੁਖਾਰ ਦੇ ਲੱਛਣਾਂ ਵਿੱਚ ਤੇਜ ਸਰ ਦਰਦ ਤੇਜ ਬੁਖਾਰ, ਕਾਂਬੇ ਨਾਲ ਬੁਖਾਰ, ਬੁਖਾਰ ਉਤਰਨ ਪਸੀਨਾ ਆਉਣਾ ਆਦਿ ਸ਼ਾਮਿਲ ਹਨ, ਡੇਂਗੂ ਬੁਖਾਰ ਵਿੱਚ ਤੇਜ ਬੁਖਾਰ, ਸਿਰ ਦਰਦ,ਮਾਸਪੇਸ਼ੀਆਂ ਵਿੱਚ ਦਰਦ ਅੱਖ ਦੇ ਪਿਛਲੇ ਹਿੱਸੇ ਵਿੱਚ ਦਰਦ ਆਦਿ ਸ਼ਾਮਿਲ ਹਨ!ਉਹਨਾਂ ਦੱਸਿਆ ਕਿ ਥੋੜੀਆਂ ਜਿਹੀਆਂ ਸਾਵਧਾਨੀਆਂ ਵਰਤ ਕੇ ਇਹਨਾਂ ਬੁਖਾਰਾਂ ਤੋਂ ਬਚ ਸਕਦੇ ਹਾਂ! ਆਪਾਂ ਨੂੰ ਕਿਤੇ ਵੀ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ ਕਿਉਂਕਿ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲਾ ਮੱਛਰ ਖੜੇ ਪਾਣੀ ਤੇ ਆਂਡੇ ਦਿੰਦਾ ਹੈ ਜੋ ਕਿ ਬਾਅਦ ਵਿੱਚ ਲਾਰਵਾ, ਪਿਉਪਾ ਬਣ ਕੇ ਅਡਲਟ ਮੱਛਰ ਬਣਦਾ ਹੈ! ਇਸ ਮੌਕੇ ਤੇ ਸਿਹਤ ਕਰਮਚਾਰੀਆਂ ਵੱਲੋਂ ਖੜੇ ਪਾਣੀ ਵਾਲੇ ਕੰਟੇਨਰਾਂ ਦੀ ਵਿਸ਼ੇਸ਼ ਜਾਂਚ ਕੀਤੀ ਗਈ ਅਤੇ ਬੁਖਾਰ ਦੇ ਸ਼ੱਕੀ ਕੇਸਾਂ ਦੇ ਖੂਨ ਦੇ ਸੈਂਪਲ ਵੀ ਲਏ ਗਏ

LEAVE A REPLY

Please enter your comment!
Please enter your name here