*ਸ਼ਹੀਦ ਅਗਨੀਵੀਰ ਅਜੈ ਦੇ ਪਰਿਵਾਰ ਨੂੰ ਮਿਲ ਭਾਵੁਕ ਹੋਏ ਰਾਹੁਲ ਗਾਂਧੀ, ਬੋਲੇ…ਅਗਨੀਵੀਰ ਸਕਮ ਨੂੰ ਰੱਦੀ ਦੀ ਟੋਕਰੀ ‘ਚ ਸੁੱਟਾਂਗੇ*

0
26

29 ਮਈ(ਸਾਰਾ ਯਹਾਂ/ਬਿਊਰੋ ਨਿਊਜ਼)ਰਾਹੁਲ ਗਾਂਧੀ ਨੇ ਸ਼ਹੀਦ ਦੇ ਮਾਤਾ-ਪਿਤਾ ਤੇ ਛੇ ਭੈਣਾਂ ਨਾਲ ਮੁਲਾਕਾਤ ਕੀਤੀ ਤੇ ਸ਼ਹੀਦ ਅਜੈ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਸਿਰ ਝੁਕਾਇਆ। ਰਾਹੁਲ ਗਾਂਧੀ ਜਦੋਂ ਸ਼ਹੀਦ ਅਜੈ ਦੇ ਪਿਤਾ ਚਰਨਜੀਤ ਦਾ ਹੱਥ ਫੜ ਕੇ ਸ਼ਹੀਦ ਦੀ ਜੀਵਨ

ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਨੇ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਵਿੱਚ ਸ਼ਹੀਦ ਅਗਨੀਵੀਰ ਅਜੈ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਰਾਹੁਲ ਗਾਂਧੀ ਨੇ ਸ਼ਹੀਦ ਦੇ ਮਾਤਾ-ਪਿਤਾ ਤੇ ਛੇ ਭੈਣਾਂ ਨਾਲ ਮੁਲਾਕਾਤ ਕੀਤੀ ਤੇ ਸ਼ਹੀਦ ਅਜੈ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਦੇਣ ਲਈ ਸਿਰ ਝੁਕਾਇਆ। 

ਰਾਹੁਲ ਗਾਂਧੀ ਜਦੋਂ ਸ਼ਹੀਦ ਅਜੈ ਦੇ ਪਿਤਾ ਚਰਨਜੀਤ ਦਾ ਹੱਥ ਫੜ ਕੇ ਸ਼ਹੀਦ ਦੀ ਜੀਵਨ ਗਾਥਾ ਸੁਣ ਰਹੇ ਸਨ ਤਾਂ ਉਨ੍ਹਾਂ ਨੇ ਭਾਵੁਕ ਹੋ ਕੇ ਵਾਅਦਾ ਕੀਤਾ ਕਿ ਜੇਕਰ ਉਨ੍ਹਾਂ ਦੀ ਸਰਕਾਰ ਸੱਤਾ ‘ਚ ਆਈ ਤਾਂ ਉਹ ਅਗਨੀਵੀਰ ਸਕੀਮ ਨੂੰ ਸਭ ਤੋਂ ਪਹਿਲਾਂ ਰੱਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਨੂੰ ਪਾੜ ਕੇ ਰੱਦੀ ਦੀ ਟੋਕਰੀ ਵਿੱਚ ਸੁੱਟ ਦੇਣਗੇ।

ਰਾਹੁਲ ਗਾਂਧੀ ਨੇ ਲਗਪਗ 20 ਮਿੰਟ ਕਮਰੇ ਵਿੱਚ ਸ਼ਹੀਦ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਸਭ ਤੋਂ ਪਹਿਲਾਂ ਰਾਹੁਲ ਨੇ ਪਰਿਵਾਰ ਕੋਲੋਂ ਅਜੈ ਦੇ ਫੌਜ ‘ਚ ਭਰਤੀ ਹੋਣ ਦੀ ਜਾਣਕਾਰੀ ਲਈ। ਪਰਿਵਾਰ ਨੇ ਦੱਸਿਆ ਕਿ ਅਜੈ ਗਰੀਬੀ ਤੋਂ ਉੱਠ ਕੇ ਕਿਵੇਂ ਅਗਨੀਵੀਰ ਬਣਿਆ। ਅਜੈ ਦੀ ਮਿਹਨਤ ਦੀ ਕਹਾਣੀ ਸੁਣ ਕੇ ਰਾਹੁਲ ਵੀ ਭਾਵੁਕ ਹੋ ਗਏ। ਰਾਹੁਲ ਨੇ ਆਖਰ ਵਿੱਚ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਜੇਕਰ ਇੰਡੀਆ ਗੱਠਜੋੜ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ ਅਗਨੀਵੀਰ ਸਕੀਮ ਨੂੰ ਰੱਦ ਕਰ ਦਿੱਤਾ ਜਾਏਗਾ। 

ਇਸ ਦੌਰਾਨ ਫ਼ਤਹਿਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਡਾ: ਅਮਰ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਲਗਾਤਾਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮਿਲ ਰਹੇ ਹਨ। ਇਸੇ ਤਰ੍ਹਾਂ ਰਾਹੁਲ ਨੇ ਜਦੋਂ ਲੁਧਿਆਣਾ ਆਉਣਾ ਸੀ ਤਾਂ ਉਨ੍ਹਾਂ ਨੇ ਇੱਥੇ ਸ਼ਹੀਦ ਪਰਿਵਾਰ ਨੂੰ ਮਿਲਣ ਦੀ ਇੱਛਾ ਪ੍ਰਗਟਾਈ। ਇਹ ਰਾਹੁਲ ਦੀ ਮਹਾਨਤਾ ਹੈ। 


ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਵਾਅਦਾ ਕੀਤਾ ਹੈ ਕਿ ਅਗਨੀਵੀਰ ਸਕੀਮ ਰੱਦ ਕਰ ਦਿੱਤੀ ਜਾਵੇਗੀ। ਸ਼ਹੀਦ ਅਜੈ ਕੁਮਾਰ ਦੇ ਮਾਤਾ-ਪਿਤਾ ਤੇ ਭੈਣਾਂ ਨੇ ਕਿਹਾ ਕਿ ਉਹ ਅਜੈ ਦੀ ਸ਼ਹਾਦਤ ਦਾ ਸਤਿਕਾਰ ਕਰਦੇ ਹਨ। ਅਜੈ ਭਾਵੇਂ ਵਾਪਸ ਨਾ ਆ ਸਕੇ ਪਰ ਦੇਸ਼ ਭਰ ਵਿੱਚ ਉਨ੍ਹਾਂ ਦੀ ਪ੍ਰਸਿੱਧੀ ਕਾਰਨ ਉਹ ਮਾਣ ਮਹਿਸੂਸ ਕਰਦੇ ਹਨ।

LEAVE A REPLY

Please enter your comment!
Please enter your name here