*ਮੇਰੇ ਦਾਦਾ ਜੀ ਦੀਆਂ ਦਿੱਤੀਆਂ ਸਿੱਖਿਆਵਾਂ ਤੇ ਪਹਿਰਾ ਦੇ ਰਹੇ ਹਾਂ:ਅਨੰਤਵੀਰ ਬਾਦਲ*

0
144

ਬੋਹਾ 25 ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ)ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਦੀ ਚੋਣ ਮੁੰਹਿਮ ਦੌਰਾਨ ਆਪਣੀ ਮਾਤਾ ਲਈ ਵੋਟਾਂ ਮੰਗਣ ਆਏ ਅਨੰਤਵੀਰ ਸਿੰਘ ਬਾਦਲ ਨੇ ਪਿੰਡ ਜੋਈਆਂ, ਕਾਸਿਮਪੁਰ ਛੀਨੇ, ਬੋਹਾ, ਹਾਕਮਵਾਲਾ, ਸਤੀਕੇ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਦਾਦਾ ਸਵ: ਸ. ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਉਮਰ ਪੰਜਾਬ ਦੀ ਸੇਵਾ ਲਈ ਲਗਾ ਦਿੱਤੀ ਅਤੇ ਪਰਿਵਾਰ ਨੂੰ ਪੰਜਾਬੀਆਂ ਦੀ ਸੇਵਾ ਕਰਨ ਲਈ ਦਿੱਤੀਆਂ ਸਿੱਖਿਆਵਾਂ ਤੇ ਅਮਲ ਕਰਦਿਆਂ ਅੱਜ ਸਮੁੱਚਾ ਪਰਿਵਾਰ ਪੰਜਾਬ ਦੀ ਸੇਵਾ ਵਿੱਚ ਹਾਜਰ ਹੈ। ਵਿਸ਼ੇਸ਼ ਤੌਰ ਤੇ ਮੇਰੇ ਮਾਤਾ ਹਰਸਿਮਰਤ ਕੌਰ ਬਾਦਲ 15 ਸਾਲਾਂ ਤੋਂ ਇਸ ਇਲਾਕੇ ਦੀ ਸੇਵਾ ਕਰਦੇ ਰਹੇ ਹਨ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਵਾਉਣ ਲਈ ਹਰ ਸਮੇਂ ਤਤਪਰ ਅਤੇ ਤਿਆਰ ਰਹਿੰਦੇ ਹਨ। ਦੇਸ਼ ਦੀ ਪਾਰਲੀਮੈਂਟ ਵਿੱਚ ਵੀ ਸਮੁੱਚੇ ਵਰਗਾਂ ਲਈ ਉਠਾਈ ਗਈ ਅਵਾਜ ਆਪਣੇ ਆਪ ਵਿੱਚ ਇੱਕ ਮਿਸਾਲ ਹੈ। ਉਨ੍ਹਾਂ ਕਿਹਾ ਕਿ ਮੈਂ ਹੱਥ ਬੰਨ੍ਹ ਕੇ ਤਨੋ-ਮਨੋ ਬੇਨਤੀ ਕਰਦਾ ਹਾਂ ਕਿ ਪਹਿਲਾਂ ਦੀ ਤਰ੍ਹਾਂ ਇਸ ਵਾਰ ਵੀ ਮੇਰੀ ਮਾਤਾ ਨੂੰ ਆਸ਼ੀਰਵਾਦ ਦੇ ਕੇ ਚੋਣਾਂ ਵਿੱਚ ਕਾਮਯਾਬ ਕਰੋ ਤਾਂ ਜੋ ਤੁਹਾਡੀ ਸੇਵਾ ਨਿਰੰਤਰ ਜਾਰੀ ਰਹੇ। ਇਸ ਮੌਕੇ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ, ਪ੍ਰਧਾਨ ਗੁਰਦੀਪ ਸਿੰਘ ਟੋਡਰਪੁਰ, ਜਥੇਦਾਰ ਬੱਲਮ ਸਿੰਘ ਕਲੀਪੁਰ, ਪ੍ਰਧਾਨ ਦਵਿੰਦਰ ਸਿੰਘ ਚੱਕ ਅਲੀਸ਼ੇਰ, ਬੁਢਲਾਡਾ ਦਫਤਰ ਇੰਚਾਰਜ ਹਰਬੰਤ ਸਿੰਘ, ਜਥੇਦਾਰ ਅਮਜਰੀਤ ਸਿੰਘ ਕੁਲਾਣਾ, ਜਥੇਦਾਰ ਜੋਗਾ ਸਿੰਘ ਬੋਹਾ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਜਸਪਾਲ ਸਿੰਘ ਦਰੀਆਪੁਰ, ਜਸਪਾਲ ਸਿੰਘ ਗੰਢੂ ਕਲਾਂ, ਸੁਖਵਿੰਦਰ ਸਿੰਘ ਮੰਘਾਣੀਆਂ, ਬਲਵਿੰਦਰ ਸਿੰਘ ਮੱਲ ਸਿੰਘ ਵਾਲਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ

LEAVE A REPLY

Please enter your comment!
Please enter your name here