ਮਾਨਸਾ 21 ਮਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਅੱਜ ਹਲਕਾ ਮਾਨਸਾ ਦੇ ਵਿਧਾਇਕ ਡਾ ਵਿਜੈ ਸਿੰਗਲਾ ਜੀ ਦੁਆਰਾ ਸਰਦਾਰ ਗੁਰਮੀਤ ਸਿੰਘ ਖੁਡੀਆ ਦੇ ਹੱਕ ਵਿੱਚ ਵਿਸ਼ਾਲ ਰੋਡ ਸੋਅ ਕੱਢਿਆ ਗਿਆ ਜਿਸ ਨੂੰ ਹਲਕੇ ਦੇ ਲੋਕਾਂ ਵੱਲੋਂ ਭਰਭੂਰ ਹੁੰਗਾਰਾ ਵੀ ਦਿੱਤਾ ਗਿਆ। ਇਸ ਰੋਡ ਸੋਅ ਵਿੱਚ ਮੋਟਰਸਾਈਕਲ ਅਤੇ ਅਨੇਕਾਂ ਗੱਡੀਆਂ ਦਾ ਕਾਫ਼ਲਾ ਮਾਨਸਾ ਸ਼ਹਿਰ ਵਿਚੋਂ ਦੀ ਹੁੰਦਾ ਹੋਇਆ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਗਿਆ ਜਿਸ ਦੀ ਅਗਵਾਈ ਹਲਕਾ ਐੱਮ ਐੱਲ ਏ ਡਾ ਵਿਜੈ ਸਿੰਗਲਾ ਜੀ ਨੇ ਕੀਤੀ ਉੱਥੇ ਹਰ ਪਿੰਡ ਵਿੱਚ ਪਹੁੰਚਣ ਤੇ ਉਹਨਾਂ ਦਾ ਸਵਾਗਤ ਫੁੱਲਾਂ ਨਾਲ ਕੀਤਾ ਗਿਆ ਅਤੇ ਹਰ ਪਿੰਡ ਵਿੱਚ ਲੋਕਾਂ ਵੱਲੋਂ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦਵਾਉਣ ਦਾ ਵਾਅਦਾ ਕੀਤਾ।
ਹਰ ਪਿੰਡ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਲੈ ਕੇ ਹਲਕਾ ਵਾਸੀਆਂ ਨੇ ਐੱਮ ਐੱਲ ਏ ਡਾ ਵਿਜੈ ਸਿੰਗਲਾ ਦਾ ਧੰਨਵਾਦ ਕੀਤਾ ਅਤੇ ਓਹਨਾ ਦੁਆਰਾ ਹਰ ਦੁੱਖ ਸੁੱਖ ਵਿੱਚ ਸਾਥ ਦੇਣਾ ਪਿੰਡਾਂ ਵਿੱਚ ਐਨੀ ਗਰਮੀ ਚ ਲੋਕਾਂ ਦਾ ਇਕੱਠੇ ਹੋਣਾ ਹੀ ਸਬੂਤ ਆ ਕਿ ਸਾਰਾ ਹਲਕਾ ਐੱਮ ਐੱਲ ਏ ਡਾ ਵਿਜੈ ਸਿੰਗਲਾ ਦੇ ਕੀਤੇ ਕੰਮ ਤੋਂ ਖੁਸ਼ ਹਨ ਅਤੇ ਉਹਨਾਂ ਦਾ ਆਉਣ ਵਾਲੀਆਂ ਲੋਕ ਸਭਾ ਵੋਟਾਂ ਵਿੱਚ ਬਾਖੂਬੀ ਸਾਥ ਦੇਣਗੇ।
ਅੱਜ ਉਹਨਾਂ ਦੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ , ਫਾਊਂਡਰ ਮੈਂਬਰ ਮਾਸਟਰ ਵਰਿੰਦਰ ਸੋਨੀ, ਹਰਜੀਤ ਦੰਦੀਵਾਲ, ਜੱਗਾ ਹੀਰੇਵਾਲਾ, ਦਰਸ਼ਨ ਰੱਲਾ, ਮੋਨੂੰ ਭੀਖੀ, ਬਲਾਕ ਪ੍ਰਧਾਨ ਰਾਜਵਿੰਦਰ ਰਾਜੀ, ਰਾਜਵਿੰਦਰ ਅਨੁਪਗੜ, ਜੱਗ ਖਾਰਾ, ਅਤੇ ਸਮੂਹ ਹਲਕਾ ਵਲੰਟੀਅਰ ਹਾਜ਼ਰ ਸੀ।