*ਆਂਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਸਰਕਾਰ ਦੀ ਦੋਗਲੀ ਨੀਤੀ ਵਿਰੁੱਧ ਸੀ.ਡੀ.ਪੀ.ਓ. ਦਫ਼ਤਰ ਬੁਢਲਾਡਾ ਅੱਗੇ ਧਰਨਾ*

0
50

ਬੁਢਲਾਡਾ – 15 ਮਈ (ਸਾਰਾ ਯਹਾਂ/ਅਮਨ ਮਹਿਤਾ) ਅੱਜ ਇੱਥੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਦੇ ਪੰਜਾਬ ਪੱਧਰੀ ਸੱਦੇ ‘ਤੇ ਮਾਨਸਾ ਜ਼ਿਲ੍ਹੇ          ਦੇ ਬਲਾਕ ਬੁਢਲਾਡਾ ਸੀ.ਡੀ.ਪੀ.ਓ. ਦਫ਼ਤਰ ਅੱਗੇ ਸੈਂਕੜੇ ਆਂਗਣਵਾੜੀ ਵਰਕਰਾਂ ਹੈਲਪਰਾਂ ਨੇ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਦੀ ਅਗਵਾਈ ਵਿੱਚ ਧਰਨਾ ਦਿੱਤਾ ਅਤੇ ਤਿੱਖੀ ਨਾਅਰੇਬਾਜ਼ੀ ਕੀਤੀ।  

    ਜਥੇਬੰਦੀ ਦੀ ਜ਼ਿਲ੍ਹਾ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਪਾਸੇ ਤਾਂ ਸਰਕਾਰ ਨਵੀਂ ਸਿੱਖਿਆ ਨੀਤੀ ਅਨੁਸਾਰ ਤਿੰਨ ਤੋਂ ਛੇ ਸਾਲ ਦੇ ਬੱਚਿਆਂ ਨੂੰ ਨਰਸਰੀ ਜਮਾਤਾਂ ਸ਼ੁਰੂ ਕਰਕੇ ਸਕੂਲਾਂ ਵਿੱਚ ਦਾਖਲੇ ਕੀਤੇ ਜਾ ਰਹੇ ਹਨ ਦੂਜੇ ਪਾਸੇ ਕੇਂਦਰ ਵੱਲੋਂ ਪੋਸ਼ਣ ਟਰੈਕ ਉੱਤੇ ਬੱਚਿਆਂ ਦੀ ਹਾਜਰੀ ਲਾਈਵ ਮੰਗੀ ਜਾ ਰਹੀ ਹੈ ਸਰਕਾਰ ਦੀ ਇਸ ਦੋਗਲੀ ਨੀਤੀ ਪ੍ਰਤੀ ਰੋਸ ਜਾਹਰ ਕਰਦੇ ਹੋਏ ਆਂਗਣਵਾੜੀ ਮੁਲਾਜ਼ਮ ਯੂਨੀਅਨ ਰਾਹੀ ਸੀ. ਡੀ. ਪੀ. ਓ. ਰਾਹੀਂ ਮੰਗ ਪੱਤਰ ਪ੍ਰਮੁੱਖ ਸਕੱਤਰ ਨੂੰ ਭੇਜ ਕੇ ਮੰਗ ਕੀਤੀ ਕਿ ਜਿੰਨੀ ਦੇਰ ਤੱਕ ਤਿੰਨ ਤੋਂ ਛੇ ਸਾਲ ਦੇ ਬੱਚੇ ਸਾਨੂੰ ਆਂਗਣਵਾੜੀ ਕੇਂਦਰਾਂ ਚ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਫੋਟੋ ਕੈਪਚਰ ਦਾ ਕੰਮ ਨਹੀਂ ਕੀਤਾ ਜਾਵੇਗਾ।

    ਪੰਜਾਬ ਸਰਕਾਰ ਵੱਲੋਂ ਪੋਸ਼ਣ ਟਰੈਕ ਦਾ ਕੰਮ ਕਰਨ ਲਈ ਫੋਨ ਖਰੀਦ ਕੇ ਦਿੱਤੇ ਜਾਣੇ ਸਨ । ਪਰ ਪੰਜ ਸਾਲ ਬੀਤ ਜਾਣ ਦੇ ਬਾਅਦ ਵੀ ਫੋਨ ਨਹੀਂ ਖਰੀਦੇ ਗਏ। ਜਦੋਂ ਤੱਕ ਸਮਾਰਟ ਫੋਨ  ਜਾਂ ਲੈਪਟਾਪ ਖਰੀਦ ਕੇ ਨਹੀਂ ਦਿੱਤੇ ਜਾਂਦੇ । ਪੋਸ਼ਣ ਟਰੈਕ ਵਿੱਚ ਜੋ ਨਵੀਨ ਕੰਮ ਆ ਰਿਹਾ ਹੈ  ਉਹ ਰਜਿਸਟਰ ਨਹੀਂ ਕੀਤੇ ਜਾਣਗੇ ।

    ਇਸ ਮੌਕੇ ਜਥੇਬੰਦੀ ਦੀ ਆਗੂਆਂ ਸ਼ਿੰਦਰ ਕੌਰ ਬਰੇਟਾ , ਮਨਜੀਤ ਕੌਰ ਬੀਰੋਕੇ , ਪਰਵਿੰਦਰ ਕੌਰ ਅਤੇ ਤੇਜਿੰਦਰ ਵਾਲੀਆ ਨੇ ਧਰਨੇ ਵਿੱਚ ਬੋਲਦਿਆਂ ਕਿਹਾ ਕਿ ਅੱਜ ਦਾ ਐਕਸ਼ਨ ਜਥੇਬੰਦੀ ਦੀ ਪਹਿਲੀ ਚੇਤਾਵਨੀ ਹੈ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਪ੍ਰਤੀ ਸੰਜੀਦਗੀ ਨਾ ਵਿਖਾਈ ਤਾਂ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੰਪੂਰਨ ਪੋਸ਼ਣ ਟਰੈਕ ਦਾ ਬਾਈਕਾਟ ਕੀਤਾ ਜਾਵੇਗਾ । ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਆਪਣੇ ਹੱਕਾਂ-ਹਕੂਕਾਂ ਦੀ ਲੜਾਈ ਪੂਰੀ ਸ਼ਿੱਦਤ ਅਤੇ ਦ੍ਰਿੜ੍ਹਤਾ ਨਾਲ ਲੜਦੀ ਹੈ ਪਰ ਆਂਗਣਵਾੜੀ ਦੇ ਲਾਭਪਾਤਰੀਆਂ ਦੀ ਸਿਹਤ ਨਾਲ ਖਿਲਵਾੜ ਵੀ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਕਫੈਡ ਵੱਲੋਂ ਜਿਹੜੀ ਸਪਲੀਮੈਂਟਰੀ ਨਿਊਟਰੇਸ਼ਨ ਮੁਹੱਈਆ ਕਰਵਾਈ ਜਾ ਰਹੀ ਹੈ। ਉਸ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹਨ ਜਿਸ ਕਾਰਨ ਲਾਭਪਾਤਰੀਆਂ ਵੱਲੋਂ ਇਹ ਖੁਰਾਕ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ ਕਿਉਂਕਿ ਜਿਸ ਦਿਨ ਦੀ ਇਹ ਖੁਰਾਕ ਸ਼ੁਰੂ ਹੋਈ ਹੈ ਲਗਾਤਾਰ ਇਸ ਵਿੱਚ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਹਨ ਇਸ ਸਬੰਧੀ ਵਾਰ-ਵਾਰ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਵਿਭਾਗ ਦੀ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਨੂੰ ਵੀ ਲਿਖਤੀ ਨੋਟ ਕਰਵਾਇਆ ਗਿਆ ਹੈ ।  ਇਸ ਤੋਂ ਇਲਾਵਾ ਆਗੂਆਂ ਨੇ ਦੱਸਿਆ ਕਿ ਆਂਗਣਵਾੜੀ ਸੈਂਟਰਾਂ ਵਿੱਚ ਆਉਣ ਵਾਲਾ ਨਾਸਤਾ ਨਮਕੀਨ ਦਲੀਆ ,ਮਿੱਠਾ ਦਲੀਆ ,ਮੁਰਮੁਰੇ ,ਪੰਜੀਰੀ, ਅਤੇ ਖਿੱਚੜੀ ਆਦਿ ਖਾਧ- ਖੁਰਾਕ ਦਾ ਸਮਾਨ ਬਹੁਤ ਹੀ ਘਟੀਆ ਕਿਸਮ ਦਾ ਹੁੰਦਾ ਹੈ। ਜਿਵੇਂ ਦਲੀਆ ਕੌੜਾ ਹੈ। ਪੰਜੀਰੀ ਕੱਚੀ ਹੈ ਅਤੇ ਕੁੱਝ ਕੁ ਬਲਾਕਾਂ ਵਿੱਚ ਖਿੱਚੜੀ ਦੇ ਵਿੱਚ ਸੁੰਡੀਆਂ ਵਰਗੇ ਜੀਅ ਪਾਏ ਗਏ ਹਨ। ਇਨ੍ਹਾਂ ਗੱਲਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਸਰਕਾਰ ਅਤੇ ਮਹਿਕਮੇ ਦਾ ਗਰੀਬ ਬੱਚਿਆਂ ਦੀ ਸਿਹਤ ਪ੍ਰਤੀ ਬਿਲਕੁਲ ਵੀ ਸੰਜੀਦਾ ਨਹੀਂ ਹੈ । ਆਗੂਆਂ ਨੇ ਤਿੱਖੇ ਲਹਿਜੇ ਵਿੱਚ ਕਿਹਾ ਕਿ ਜੱਚਾ ਅਤੇ ਬੱਚਾ ਦੀ ਸਿਹਤ ਨਾਲ ਅਜਿਹਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ । 

    ਉਨ੍ਹਾਂ ਕਿਹਾ ਕਿ ਇਸੇ ਲਈ ਅੱਜ  ਵੱਖ ਵੱਖ ਬਲਾਕਾਂ ਵਿੱਚ ਸੀ. ਡੀ. ਪੀ. ਓਜ਼ ਰਾਹੀਂ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਮੰਗ ਕੀਤੀ ਕਿ ਉਕਤ ਮੰਗਾਂ ਦਾ ਫੌਰੀ ਹੱਲ ਕੀਤਾ ਜਾਵੇ ਵਰਨਾ ਮਜਬੂਰਨ ਜਥੇਬੰਦੀ ਨੂੰ ਸੰਘਰਸ਼ ਨੂੰ ਤੇਜ਼ ਕਰਨਾ ਪਵੇਗਾ। ਜਿਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰ ਪੰਜਾਬ ਸਰਕਾਰ ਅਤੇ ਸਬੰਧਤ ਵਿਭਾਗ ਦੀ ਹੋਵੇਗੀ।

   ਉਪਰੋਕਤ ਤੋਂ ਇਲਾਵਾ ਅੱਜ ਦੇ ਧਰਨੇ ਨੂੰ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਬੁਢਲਾਡਾ ਦੀਆਂ ਆਗੂਆਂ ਡੇਜ਼ੀ ਗੁਪਤਾ , ਸੁਮਨ ਲਤਾ , ਬਲਵਿੰਦਰ ਕੌਰ , ਸੁਮਨ ਗਰਗ , ਭੁਪਿੰਦਰ ਕੌਰ , ਮਨਜੀਤ ਕੌਰ , ਕਰਮਜੀਤ ਕੌਰ ਆਦਿ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here