*ਜੇਲਾਂ ਦਾ ਡਰਾਵਾ ਦੇ ਪੰਜਾਬ ਸਰਕਾਰ ਲੋਕਾਂ ਦੀ ਆਵਾਜ਼ ਦਵਾ ਨਹੀਂ ਸਕਦੀ:ਬੀ ਕੇ ਯੂ ਏਕਤਾ ਡਕੌਂਦਾ*

0
17

ਮਾਨਸਾ 15 ਮਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਬਲਾਕ ਮਾਨਸਾ ਦੀ ਮੀਟਿੰਗ ਡੇਰਾ ਖੂਹੀ ਵਾਲਾ ਵਿਖੇ ਬਲਾਕ ਪਰਧਾਨ ਬਲਜੀਤ ਸਿੰਘ ਭੈਣੀ ਬਾਘਾ ਦੀ ਅਗਵਾਈ ਹੇਠ ਹੋਈ । ਮੀਟਿੰਗ ਵਿੱਚ ਤੇਰਾਂ ਪਿੰਡਾੱ ਦੀਆਂ ਕਮੇਟੀਆਂ ਸਮੇਤ ਅੌਰਤ ਵਿੰਗ ਦੇ ਆਗੂ ਗੁਰਵਿੰਦਰ ਕੌਰ, ਸੁਖਜੀਤ ਕੌਰ ਅਤੇ ਰਜਿੰਦਰ ਕੌਰ ਵੀ ਸ਼ਾਮਿਲ ਰਹੇ । ਮੀਟਿੰਗ ਵਿੱਚ ਮੁੱਖ ਤੌਰ ਤੇ ਸੂਬਾ ਆਗੂਹਰਨੇਕ ਸਿੰਘ ਮਹਿਮਾਂ ਦੀ ਗਿਰਫਤਾਰੀ ਅਤੇ21 ਮਈ ਦੀ ਜਗਰਾਉ ਰੈਲੀ ਨੂੰ ਵਿਚਾਰਿਆ ਗਿਆ । ਪਰੈਸ ਨੋਟ ਜਾਰੀ ਕਰਦਿਆਂ ਆਗੂਆਂ ਦੱਸਿਆ ਕਿ ਕਿਸਾਨ ਆਗੂ ਦੀ ਗਿਰਫਤਾਰੀ ਦੇ ਵਿਰੋਧ ਵਿੱਚ ਕਰੀਬ 300 ਕਿਸਾਨਾਂ ਦਾ ਜਥਾ 17 ਮਈ ਨੂੰ ਜਿਲੇ ਵਿੱਚੋਂ ਰਵਾਨਾ ਹੋਵੇਗਾ । ਉਨਾਂ ਸੂਬਾ ਸਰਕਾਰ ਉੱਤੇ ਵਰਦਿਆਂ ਕਹਾ ਕਿ ਭਗਵੰਤ ਮਾਨ ਸਰਕਾਰ ਵੀ ਕੇਂਦਰ ਸਕਾਰ ਵਾਂਗ ਤਾਨਾਸ਼ਾਹੀ ਰਵੱਈਏ ਉੱਤੇ ਉੱਤਰ ਆਾਈ ਹੈ ਅਤੇ ਲੋਕਾਂ ਦੀ ਆਵਾਜ ਨੂੰ ਦੱਬ ਰਹੀ ਹੈ ।ਜੇ ਸਰਕਾਰ ਨੇਆਪਣਾ ਰਵੱਈਆਨਾ ਬਦਲਿਆ ਤਾਂ ਆਉਂਦੇ ਦਿਨਾਂ ਵਿੱਚ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ । ਇਸ ਮੌਕੇ ਮੱਖਣ ਭੈਣੀ ਬਾਘਾ, ਜਗਦੇਵ ਕੋਟਲੀ ਅਤੇ ਲਖਵੀਰ ਸਿੰਘ ਅਕਲੀਆ ਵੀ ਮੌਜੂਦ ਰਹੇ ।

LEAVE A REPLY

Please enter your comment!
Please enter your name here