ਮਨਸਾ 15 ਮਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਸੀਵਰੇਜ਼ ਦੇ ਮਾੜੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਅਤੇ ਮਾਨਸਾ ਵਾਸੀਆਂ ਨੂੰ ਹਰ ਗਲੀ ਅਤੇ ਹਰ ਮੁਹੱਲੇ ਵਿੱਚ ਖੜ੍ਹੇ ਸੀਵਰੇਜ਼ ਦੇ ਗੰਦੇ ਪਾਣੀ ਕਾਰਨ ਨਰਕ ਵਰਗੀ ਜਿੰਦਗੀ ਤੋਂ ਨਜ਼ਾਤ ਦਵਾਉਣ ਲਈ ਠੀਕਰੀਵਾਲਾ ਚੌਂਕ ਬੱਸ ਸਟੈਂਡ ਵਿੱਚ ਅਣਮਿਥੇ ਸਮੇਂ ਲਈ ਲਾਇਆ ਗਿਆ ਧਰਨਾਂ ਅਤੇ ਲੜੀਵਾਰ ਭੁੱਖ ਹੜਤਾਲ ਅੱਜ 15 ਵੇਂ ਦਿਨ ਵਿੱਚ ਸ਼ਾਮਿਲ ਹੋ ਚੁੱਕੀ ਹੈ। ਅੱਜ ਦੇ ਧਰਨੇ ਦੌਰਾਨ ਸ਼੍ਰੀ ਬ੍ਰਿਜ ਲਾਲ ਗੋਠਵਾਲ,ਭਗਵਾਨ ਸਿੰਘ ਸਬਜੀ ਵਾਲਾ, ਰੇਸ਼ਮ ਸਿੰਘ ਫ਼ਰੂਟ ਵਾਲਾ,ਰਤਨ ਲਾਲ ਠੇਕੇਦਾਰ ਅਤੇ ਲਾਭ ਸਿੰਘ ਮਜ਼ਦੂਰ ਮੁਕਤੀ ਮੋਰਚਾ ਭੁੱਖ ਹੜਤਾਲ ਤੇ ਬੈਠੇ।ਅੱਜ ਦੇ ਧਰਨੇ ਵਿੱਚ ਬਲਵਿੰਦਰ ਕੁਮਾਰ ਪ੍ਰਧਾਨ ਰੇੜ੍ਹੀ ਫ਼ੜ੍ਹੀ ਯੂਨੀਅਨ ਵਲੋਂ ਆਪਣੇ 50 ਤੋਂ ਵੱਧ ਸਾਥੀਆਂ ਨਾਲ ਭਰਵੀਂ ਸ਼ਮੂਲੀਅਤ ਕੀਤੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਵਾਇਸ ਆਫ਼ ਮਾਨਸਾ ਦੇ ਪ੍ਰਧਾਨ ਡਾ ਜਨਕ ਰਾ ਸਿੰਗਲਾ ਵਲੋਂ ਧਰਨੇ ਵਿੱਚ ਸ਼ਾਮਲ ਰੇੜ੍ਹੀ ਫ਼ੜ੍ਹੀ ਯੂਨੀਅਨ ਅਤੇ ਸਿਨੇਮਾ ਰੋਡ ਟਰੇਡਰਜ ਐਸੋਸੀਏਸ਼ਨ ਸਮੇਤ ਹੋਰ ਭਰਾਤਰੀ ਜਥੇਬੰਦੀਆਂ ਦਾ ਸਵਾਗਤ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਸੀਵਰੇਜ਼ ਦੇ ਪੱਕੇ ਹੱਲ ਲਈ ਸੰਘਰਸ਼ ਨੂੰ ਮਜ਼ਬੂਤੀ ਨਾਲ ਲੜਾਂਗੇ ਡਾ.ਲਖਵਿੰਦਰ ਸਿੰਘ ਮੂਸਾ ਅਤੇ ਬਲਵਿੰਦਰ ਸਿੰਘ ਕਾਕਾ ਵਲੋਂ ਕਿਹਾ ਗਿਆ ਕਿ ਤੁਹਾਡੇ ਸਹਿਯੋਗ ,ਸਾਡਾ ਏਕਾ ਅਤੇ ਦਿਰੜਤਾ ਨਾਲ ਲੜਿਆ ਜਾ ਘੋਲ ਅਹਿਮ ਪ੍ਰਾਪਤੀ ਕਰੇਗਾ, ਬਿੱਕਰ ਸਿੰਘ ਮਘਾਣੀਆ, ਸ਼ਾਮ ਲਾਲ ਗੋਇਲ,ਕਾਕੂ ਮਾਖਾ,ਡਾ.ਕੇਵਲ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪ੍ਰਸ਼ਾਸਨ ਲਗਾਤਾਰ ਲਾਰੇ ਲਾਉਣੇ ਛੱਡ ਦੇਵੇ ਅਸੀਂ ਧਰਨੇ ਤੇ ਬੈਠੇ ਹਾਂ ਤੇ ਗਲੀਆਂ ਵਿੱਚ ਫੈਲ ਰਹੇ ਸੀਵਰੇਜ ਦੇ ਗੰਦੇ ਪਾਣੀ ਨਾਲ ਲੋਕਾਂ ਨੂੰ ਭਿਆਨਕ ਬਿਮਾਰੀਆਂ ਦਾ ਖਤਰਾ ਦਿਨੋ ਦਿਨ ਵੱਧ ਰਿਹਾ ਹੈ। ਜਥੇਦਾਰ ਜਸਵੰਤ ਸਿੰਘ ਜਵਾਰਕੇ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਜਦੋਂ ਬਜ਼ੁਰਗ ਪਿੰਡਾਂ ਵਿੱਚੋਂ ਸ਼ਹਿਰ ਵਿੱਚ ਆਉਂਦੇ ਹਨ ਤਾਂ ਸਭ ਤੋਂ ਵੱਧ ਹਾਦਸਿਆਂ ਦਾ ਸ਼ਿਕਾਰ ਉਹ ਹੁੰਦੇ ਹਨ ਜਿਸ ਕਰਕੇ ਸੀਵਰੇਜ ਦੀ ਸਮੱਸਿਆ ਦਾ ਤੁਰੰਤ ਹੱਲ ਹੋਣਾ ਚਾਹੀਦਾ ਹੈ। ਕਾਮਰੇਡ ਰਤਨ ਭੋਲਾ ਨੇ ਕਿਹਾ ਕਿ ਸੀਵੇਰੇਜ ਪੈਣ ਵੇਲੇ ਗਲਤ ਪਾਇਆ ਗਿਆ ਹੈ ਹੁਣ ਉਸ ਵਿੱਚ ਦਿੱਕਤਾਂ ਆ ਰਹੀਆਂ ਹਨ ਜਿੰਨਾਂ ਨੂੰ ਸੁਧਾਰਨ ਲਈ ਪ੍ਰਸ਼ਾਸਨ ਕੁਝ ਨਹੀਂ ਕਰ ਰਿਹਾ ਹੈ। ਸਾਬਕਾ ਐਮ ਸੀ ਸ਼ਿਵ ਚਰਨ ਸੂਚਨ ਨੇ ਚੋਣ ਕੋਡ ਦੀ ਧਾਰਾ 35 ਦਾ ਜ਼ਿਕਰ ਕਰਦਿਆਂ ਕਿਹਾ ਕਿ ਜੇ ਸਰਕਾਰ ਚਾਹੇ ਤਾਂ ਕਿੰਨਾ ਵੀ ਫੰਡ ਜਾਰੀ ਕਰ ਸਕਦੀ ਹੈ। ਸਾਬਕਾ ਕੌਂਸਲਰ ਜਤਿੰਦਰ ਆਗਰਾ ਨੇ ਵੀ ਚੋਣਾਂ ਦੌਰਾਨ ਲੋਕ ਭਲਾਈ ਲਈ ਵਿਸ਼ੇਸ਼ ਫੰਡ ਜਾਰੀ ਕਰਨ ਦੀ ਮੰਗ ਕੀਤੀ ਗਈ।ਸਾਬਕਾ ਐਮ ਐਲ ਏ ਸੁਖਵਿੰਦਰ ਸਿੰਘ ਔਲਖ ਅਤੇ ਸੰਦੀਪ ਘੰਡ ਨੇ ਸੰਘਰਸ਼ ਨੂੰ ਤਿੱਖਾ ਕਰਨ ਦੀ ਲੋੜ ਤੇ ਜੋਰ ਦਿੱਤਾ। ਸ਼ਹੀਦ ਭਗਤ ਸਿੰਘ ਰੇਹੜੀ ਫੜ੍ਹੀ ਯੂਨੀਅਨ ਵਲੋਂ ਬੋਲਦਿਆਂ ਕੁੱਕੂ ਸਿੰਘ ਅਤੇ ਨਿੱਕਾ ਸਿੰਘ ਨੇ ਬੱਸ ਸਟੈਂਡ ਦੇ ਆਲੇ ਦੁਆਲੇ ਵੱਡੇ ਨਿਕਾਸੀ ਨਾਲਿਆਂ ਦੀ ਸਫ਼ਾਈ ਕਰਾਉਣ ਤੇ ਜੋਰ ਦਿੱਤਾ।ਇਸ ਮੌਕੇ ਨਰਿੰਦਰ ਸਿੰਗਲਾ, ਰਿਸ਼ੀ ਰਾਮ ਸ਼ਰਮਾ, ਹਰਿੰਦਰ ਸਿੰਘ ਮਾਨਸ਼ਾਹੀਆ, ਬਲਜਿੰਦਰ ਸੰਗੀਲਾ, ਨਰਿੰਦਰ ਸ਼ਰਮਾ, ਬਾਲਾ ਰਾਮ, ਕ੍ਰਿਸ਼ਨ ਲਾਲ, ਜਗਦੇਵ ਸਿੰਘ, ਦਵਿੰਦਰ ਸਿੰਘ ਟੈਕਸਲਾ, ਰਾਜ ਜੋਸ਼ੀ ਵੀ ਮੌਜੂਦ ਸਨ। ਦੇਰ ਸ਼ਾਮ ਸ਼ਹਿਰ ਦੇ ਵੱਖ ਵੱਖ ਬਜ਼ਾਰਾਂ ਵਿਚੋਂ ਦੀ ਰੋਸ ਮਾਰਚ ਪਵੀ ਕੱਢਿਆ ਗਿਆ ਜਿਸ ਵਿਚ ਸ਼ਾਮਿਲ ਲੋਕਾਂ ਨੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਗਟ ਕੀਤਾ।