ਮਾਨਸਾ 13 ਮਈ (ਸਾਰਾ ਯਹਾਂ/ਮੁੱਖ ਸੰਪਾਦਕ) ਸ਼੍ਰੌਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦੇ ਪਿੰਡਾਂ ਵਿੱਚ ਖੇਡ ਸਟੇਡੀਅਮ, ਸੁੰਦਰ ਸਕੂਲ, ਸ਼ੁੱਧ ਪਾਣੀ ਲਈ ਆਰ.ਓ ਤੋਂ ਇਲਾਵਾ ਅਨੇਕਾਂ ਸਹੂਲਤਾਂ ਸ਼ਹਿਰ ਵਰਗੀਆਂ ਸਹੂਲਤਾਂ ਪਿੰਡਾਂ ਵਿੱਚ ਲਾਗੂ ਕੀਤੀਆਂ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਪਿੰਡ ਲੱਲੂਆਣਾ, ਨਰਿੰਦਰਪੁਰਾ, ਬਰਨਾਲਾ, ਹੀਰੇਵਾਲਾ, ਸਹਾਰਨਾ ਅਤੇ ਸ਼ਹਿਰ ਮਾਨਸਾ ਵਿਖੇ ਜੁੜੇ ਇੱਕਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵ: ਪ੍ਰਕਾਸ਼ ਸਿੰਘ ਬਾਦਲ ਨੇ ਬੁਢਾਪਾ ਪੈਨਸ਼ਨ, ਆਟਾ-ਦਾਲ ਵਾਲੇ ਨੀਲੇ ਕਾਰਡ, ਸ਼ਗਨ ਸਕੀਮਾਂ ਦੀਆਂ ਸਹੂਲਤਾਂ ਦਿੱਤੀਆਂ, ਨਾਲ ਹੀ ਤੀਰਥ ਯਾਤਰਾ ਲੋਕਾਂ ਨੂੰ ਮੁਫਤ ਵੱਖ-ਵੱਖ ਧਾਰਮਿਕ ਸਥਾਨਾਂ ਦੀ ਕਰਵਾਈ ਗਈ ਅਤੇ ਅੱਜ ਦੀ ਮੌਜੂਦਾ ਸਰਕਾਰ ਨੇ ਬਾਦਲ ਵੱਲੋਂ ਦਿੱਤੀਆਂ ਗਈਆਂ ਗਰੀਬ ਵਰਗ ਨੂੰ ਸਹੂਲਤਾਂ ਬੰਦ ਕਰ ਦਿੱਤੀਆਂ ਹਨ ਅਤੇ ਲਾਰਿਆਂ ਵਿੱਚ ਆਪਣਾ ਟਾਇਮ ਟਪਾਉਂਦਿਆਂ ਹੋਇਆਂ ਪੰਜਾਬ ਦੇ ਖਜਾਨੇ ਨੂੰ ਆਪਣੀ ਐਸ਼-ਪ੍ਰਸਤੀ ਲਈ ਵਰਤਿਆ ਜਾ ਰਿਹਾ ਹੈ। ਪੰਜਾਬ ਦੇ ਚਾਰੇ-ਪਾਸੇ ਬੇਰੁਜਗਾਰੀ, ਲੁੱਟਾਂ-ਖੋਹਾਂ ਅਤੇ ਨਸ਼ਿਆਂ ਦਾ ਹੜ੍ਹ ਵਗ ਰਿਹਾ ਹੈ ਅਤੇ ਮੁੱਖ ਮੰਤਰੀ ਚੁਟਕਲੇ ਸੁਣਾ ਕੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗਿਆ ਹੋਇਆ ਹੈ। ਬੀਬਾ ਬਾਦਲ ਨੇ ਅਖੀਰ ਵਿੱਚ ਦਾਅਵਾ ਕੀਤਾ ਕਿ ਨਿਮਾਣੀ ਸੇਵਾਦਾਰ ਨੇ ਦੇਸ਼ ਦੀ ਪਾਰਲੀਮੈਂਟ ਵਿੱਚ ਕਿਸਾਨਾਂ, ਮਜਦੂਰਾਂ, ਵਪਾਰੀਆਂ, ਮੁਲਾਜਮਾਂ ਅਤੇ ਦੇਸ਼ ਦੀ ਸਰਹੱਦਾਂ ਤੇ ਰੱਖਿਆ ਕਰ ਰਹੇ ਜਵਾਨਾਂ ਦੀਆਂ ਮੁਸ਼ਕਿਲਾਂ ਦੀ ਅਵਾਜ ਤਨਦੇਹੀ ਨਾਲ ਬੁਲੰਦ ਕੀਤੀ ਹੈ। ਇਸ ਮੌਕੇ ਪ੍ਰੇਮ ਕੁਮਾਰ ਅਰੋੜਾ, ਹਨੀਸ਼ ਬਾਂਸਲ ਹਨੀ, ਪ੍ਰਧਾਨ ਗੁਰਮੇਲ ਸਿੰਘ ਫਫੜੇ, ਪ੍ਰਧਾਨ ਅਵਤਾਰ ਸਿੰਘ ਰਾੜਾ, ਇਸਤਰੀ ਅਕਾਲੀ ਆਗੂ ਅਤੇ ਸਾਬਕਾ ਸਰਪੰਚ ਸੁਖਬੀਰ ਕੌਰ ਸਿੱਧੂ, ਰਘੁਵੀਰ ਸਿੰਘ ਵਰਨ, ਜਸਵਿੰਦਰ ਸਿੰਘ ਤਾਮਕੋਟ, ਗੁਰਪ੍ਰੀਤ ਸਿੰਘ ਚਹਿਲ, ਗੁਰਪ੍ਰੀਤ ਸਿੰਘ ਝੱਬਰ, ਆਤਮਜੀਤ ਸਿੰਘ ਕਾਲਾ, ਗੁਰਪ੍ਰੀਤ ਸਿੰਘ ਪੀਤਾ, ਜਸਵਿੰਦਰ ਸਿੰਘ ਚਕੇਰੀਆਂ, ਗੋਲਡੀ ਗਾਂਧੀ, ਜੁਗਰਾਜ ਸਿੰਘ ਰਾਜੂ ਦਰਾਕਾ, ਹਰਮਨ ਸਿੰਘ ਬਰਨਾਲਾ, ਜੱਗ ਸਿੰਘ ਬਰਨਾਲਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।