ਮਾਨਸਾ 11 ਮਈ (ਸਾਰਾ ਯਹਾਂ/ਮੁੱਖ ਸੰਪਾਦਕ)
ਬ੍ਰਾਹਮਣ ਸਭਾ ਮਾਨਸਾ ਵੱਲੋਂ ਅੱਜ ਸਥਾਨਕ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਿਰ ਵਨ ਵੇ ਟਰੈਫ਼ਿਕ ਰੋਡ ਮਾਨਸਾ ਵਿਖੇ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦਾ ਪ੍ਰਗਟ ਦਿਵਸ ਸ਼ਰਧਾ ਤੇ ਭਗਤੀ ਭਾਵ ਨਾਲ ਸਭਾ ਦੇ ਸਰਪ੍ਰਸਤ ਕੁਲਵੰਤ ਰਾਏ ਸ਼ਰਮਾ ਅਤੇ ਪ੍ਰਧਾਨ ਪ੍ਰਿਤਪਾਲ ਮੌਂਟੀ ਦੀ ਅਗਵਾਈ ਵਿੱਚ ਮਨਾਇਆ ਗਿਆ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਭਾ ਦੇ ਵਾਇਸ ਪ੍ਰਧਾਨ ਬਲਜੀਤ ਸ਼ਰਮਾ, ਜਨਰਲ ਸਕੱਤਰ ਕੰਵਲਜੀਤ ਸ਼ਰਮਾ ਅਤੇ ਖ਼ਜ਼ਾਨਚੀ ਡਾਕਟਰ ਸੁਲਕਸ਼ਨ ਤੇਜ ਪਾਲ ਸ਼ਰਮਾ ਨੇ ਦੱਸਿਆ ਕਿ ਸਭ ਤੋਂ ਪਹਿਲਾਂ ਸਵੇਰੇ ਹਵਨ ਯੱਗ ਮੰਦਿਰ ਦੇ ਪੁਜਾਰੀ ਲਕਸ਼ਮੀ ਨਰਾਇਣ ਸ਼ਰਮਾ ਨੇ ਕਰਵਾਇਆ ।
ਅੱਜ ਦੇ ਸਮਾਗਮ ਦੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਮਹੰਤ ਪੁਰਸ਼ੋਤਮ ਦਾਸ ਜੀ ਬਾਬਾ ਸ਼੍ਰੀ ਚੰਦ ਵਿਰਕਤ ਕੁਟੀਆ ਸਵਾਮੀ ਨਿਰੰਜਨ ਦੇਵ ਜੀ ਉਦਾਸੀਨ ਆਸ਼ਰਮ ਮਾਨਸਾ ਖੁਰਦ ਵਾਲਿਆਂ ਨੇ ਅਪਣੇ ਪ੍ਰਵਚਨਾਂ ਰਾਹੀਂ ਹਾਜ਼ਰੀਨ ਨੂੰ ਦੱਸਿਆ ਭਗਵਾਨ ਸ਼੍ਰੀ ਪਰਸ਼ੂਰਾਮ ਜੀ ਦੇ ਚਲਾਏ ਭਗਤੀ ਅਤੇ ਸ਼ਕਤੀ ਦੇ ਮਾਰਗ ਤੇ ਚੱਲਦੇ ਰਹਿਣਾ ਚਾਹੀਦਾ ਹੈ। ਆਪਣੇ ਪਹਿਰਾਵੇ ਅਤੇ ਖਾਣ ਪੀਣ ਮਰਿਆਦਾ ਅਨੁਸਾਰ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਸਿਹਤ ਨਿਰੋਗ ਰਹੇ ਅਤੇ ਫ਼ਿਰ ਹੀ ਸਾਡਾ ਮਨ ਪ੍ਰਭੂ ਭਗਤੀ ਵਿੱਚ ਲੀਨ ਰਹੇਗਾ। ਮਾਤਾ ਪਿਤਾ ਦੀ ਨਿਸ਼ਕਾਮ ਸੇਵਾ ਅਤੇ ਦੀਨ ਦੁਖੀ ਦੀ ਹਰ ਸਮੇਂ ਮੱਦਦ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ ।
ਪੰਜਾਬ ਪੱਧਰ ਤੇ ਤਲਵਾਰ ਬਾਜ਼ੀ ਵਿੱਚ ਪਹਿਲੇ ਸਥਾਨ ਤੇ ਆਉਣ ਵਾਲੀ ਅੰਮ੍ਰਿਤ ਤੇਜ ਪਾਲ ਸਪੁੱਤਰੀ ਡਾਕਟਰ ਸੁਲਕਸ਼ਨ ਤੇਜ ਪਾਲ ਸ਼ਰਮਾ, ਨਾਇਬ ਤਹਿਸੀਲਦਾਰ ਜਤਿੰਦਰ ਕੁਮਾਰ ਸ਼ਰਮਾ, ਇੰਸਪੈਕਟਰ ਜਗਦੀਸ਼ ਸ਼ਰਮਾ ਨੂੰ ਵਿਸ਼ੇਸ਼ ਤੌਰ ਤੇ ਸਭਾ ਵੱਲੋਂ ਸਨਮਾਨ ਕੀਤਾ ਗਿਆ।
ਇਸ ਸ਼ੁਭ ਅਵਸਰ ਤੇ ਕੇਵਲ ਕ੍ਰਿਸ਼ਨ ਸ਼ਰਮਾ,ਮਾਸਟਰ ਸਾਧੂ ਰਾਮ ਉੱਭਾ, ਮਾਸਟਰ ਸ਼ਾਮ ਲਾਲ ਸ਼ਰਮਾ, ਸ਼ੁਰੇਸ਼ ਸ਼ਰਮਾਂ, ਨਵਦੀਪ ਸ਼ਰਮਾ ਐਡਵੋਕੇਟ, ਚਰਨਜੀਵ ਸ਼ਰਮਾ ਚੰਨਾ, ਸੰਦੀਪ ਸ਼ਰਮਾ ਐੱਮ ਸੀ, ਵੇਦ ਪ੍ਰਕਾਸ਼ ਮਾਨਾਵਾਲੇ, ਦਰਸ਼ਨ ਸ਼ਰਮਾ, ਪ੍ਰਵੀਨ ਰਿਸ਼ੀ ਅਸ਼ੋਕ ਸਪੋਲੀਆ, ਅਸ਼ੋਕ ਸ਼ਰਮਾ ਐੱਸ ਡੀ ਓ, ਹਰਭਗਵਾਨ ਸ਼ਰਮਾ,ਰਵੀ ਰਾਜ ਮੰਗੂ, ਰਾਮ ਸ਼ਰਮਾ, ਪ੍ਰਦੀਪ ਸ਼ਰਮਾ, ਤਰਸੇਮ ਮਾਨਖੇੜਾ, ਸਰਬਜੀਤ ਮਾਨਖੇੜਾ, ਰਿੰਕੂ ਸ਼ਰਮਾ, ਮਨਜੀਤ ਹੈਪੀ, ਸੱਤਪਾਲ ਸ਼ਰਮਾ, ਵੀਰਭਾਨ ਸ਼ਰਮਾ, ਯੋਗੇਸ਼ ਜੋਨੀ, ਪੁਨੀਤ ਸ਼ਰਮਾ,ਵਰੁਣ ਵੀਣੂ, ਪ੍ਰਿੰਸੀਪਲ ਹਰਵਿੰਦਰ ਭਾਰਦਵਾਜ, ਬਿੱਟੂ ਭੁਪਾਲ , ਪ੍ਰਵੀਨ ਸ਼ਰਮਾ ਟੋਨੀ, ਸੰਜੀਵ ਪਿੰਕਾ, ਪਰਮਿੰਦਰ ਸਰਮਾ ਇਲੈਕਟਰਾ ਕੰਪਿਊਟਰ ਰਮੇਸ਼ ਸਰਪੰਚ ਖ਼ਿਆਲਾਂ, ਮਾਇਕਲ ਗਾਗੋਵਾਲ, ਰਾਜ ਕੁਮਾਰ ਬੱਪੀਆਣਾ, ਤਰਸੇਮ ਬਿੱਟੂ,ਦੇਵ ਰਾਜ,ਬ੍ਰਾਹਮਣ ਸਭਾ ਮਾਨਸਾ ਦੇ ਸਾਰੇ ਮੈਂਬਰ ਅਤੇ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਮੈਂਬਰ ਹਾਜ਼ਿਰ ਸਨ ।