ਮਾਨਸਾ, 04 ਮਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਆਈ ਹੈ ਉਦੋਂ ਤੋਂ ਹੀ ਪੰਜਾਬ ਸਰਕਾਰ ਨੇ ਹਮੇਸ਼ਾ ਹੀ ਵਪਾਰੀ ਵਰਗ ਨਾਲ ਧੱਕਾ ਕਰਦੀ ਆ ਰਹੀ ਹੈ । ਸਾਰੇ ਪੰਜਾਬ ਵਿੱਚ ਤਕਰੀਬਨ 5 ਹਜ਼ਾਰ ਤੋਂ ਵੱਧ ਸ਼ੈਲਰ ਹਨ ਜੋ ਹੁਣ ਬਰਬਾਦ ਹੋਣ ਦੇ ਕਿਨਾਰੇ ਹੈ।
ਕਿਉਂਕਿ ਪੰਜਾਬ ਸਰਕਾਰ ਸ਼ੈਲਰ ਵਪਾਰੀਆਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ। ਸ਼ੈਲਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਣਕ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਪੰਜਾਬ ਸਰਕਾਰ ਨੇ ਕਣਕ ਦੇ ਸੀਜ਼ਨ ਕਰਕੇ ਸੈ਼ਲਰਾਂ ਵਿੱਚ ਚੌਲ ਲਗਾਉਣ ਤੇ ਰੋਕ ਲਗਾਈ ਹੋਈ ਹੈ। ਜਿਸ ਕਾਰਨ ਕਰੋੜਾਂ ਰੁਪਏ ਦਾ ਝੋਨਾ ਜੋ ਖੁੱਲ੍ਹੀ ਛੱਤ ਹੇਠਾਂ ਸੈ਼ਲਰਾਂ ਵਿੱਚ ਖਰਾਬ ਹੋਣ ਦਾ ਖਦਸ਼ਾ ਬਣਿਆ ਹੋਇਆ ਹੈ। ਸ਼ੈਲਰ ਮਾਲਕਾਂ ਨੂੰ ਜਿੱਥੇ ਖੁੱਲ੍ਹੇ ਅਸਮਾਨ ਥੱਲੇ ਪਏ ਝੋਨੇ ਦਾ ਸੁੱਕਣਾ ਅਤੇ ਰੰਗ ਬਦਲਣ ਦਾ ਡਰ ਬਣਿਆ ਹੋਈਆ ਹੈ। ਦੂਸਰੇ ਪਾਸੇ ਹਜ਼ਾਰਾਂ ਸੈ਼ਲਰਾਂ ਵਿੱਚ ਕੰਮ ਕਰਨ ਵਾਲੇ ਗ਼ਰੀਬ ਮਜ਼ਦੂਰ, ਫੋਰਮੈਨ, ਬਿਜਲੀ ਅਤੇ ਅਨੇਕਾਂ ਹੋਰ ਖਰਚੇ ਝੱਲਣੇ ਪੈਣਗੇ।
ਅਕਤੂਬਰ 2023 ‘ਚ’ ਸ਼ੈਲਰਾਂ ਪਏ ਝੋਨੇ ਦੇ ਸਟਾਕਾਂ ਨੂੰ ਜਨਵਰੀ 2024 ਦੇ ਅੱਧ ਵਿੱਚ ਫੋਰਟੀਫਾਈਡ ਚੌਲਾਂ ਦੇ ਰੌਲ਼ੇ- ਰੱਪੇ ਵਿੱਚ ਮਿਲਿੰਗ ਦੇਰੀ ਨਾਲ ਹੋਣ ਕਰਕੇ ਸੈ਼ਲਰ ਮਾਲਕਾਂ ਨੂੰ ਕਰੋੜਾਂ ਰੁਪਿਆ ਦਾ ਨੁਕਸਾਨ ਝੱਲਣਾ ਪਿਆ ਹੈ । ਹੁਣ ਫੇਰ ਪੰਜਾਬ ਸਰਕਾਰ ਨੇ ਚੌਲਾਂ ਦੀ ਡੰਪਿੰਗ ਦਾ ਕੰਮ ਰੋਕ ਸਨਅਤ ਨੂੰ ਖ਼ਤਮ ਕਰਨ ਦੀ ਕਗਾਰ ‘ਤੇ ਖੜ੍ਹਾ ਕਰ ਦਿੱਤਾ ਹੈ। ਅਸੀਂ ਪੰਜਾਬ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਕਿ ਵਪਾਰੀ ਵਰਗ ਨੂੰ ਬਚਾਉਣ ਲਈ ਜਲਦ ਤੋਂ ਜਲਦ ਚੌਲਾਂ ਦੀ ਮਿਲਿੰਗ ਸ਼ੁਰੂ ਕਰਵਾਈ ਜਾਵੇ ਤਾਂ ਜੋ ਸ਼ੈਲਰ ਇੰਡਸਟਰੀ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ।