*ਜੱਥੇਬੰਦ ਹੋ ਕੇ ਸੰਘਰਸ ਦਾ ਰਸਤਾ ਅਖਤਿਆਰ ਕਰਨਾ ਅਜੋਕੇ ਸਮੇ ਦੀ ਮੁੱਖ ਲੋੜ:ਐਡਵੋਕੇਟ ਉੱਡਤ

0
45

ਮਾਨਸਾ 03 ਮਈ(ਸਾਰਾ ਯਹਾਂ/ਮੁੱਖ ਸੰਪਾਦਕ)ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਬਾਬਾ ਵਿਸਵਕਰਮਾ ਪੇਟਰ ਯੂਨੀਅਨ ( ਏਟਕ) ਜ਼ਿਲ੍ਹਾ ਮਾਨਸਾ ਦੀ ਜੱਥੇਬੰਦਕ ਕਾਨਫਰੰਸ ਤਿੰਨ ਮੈਬਰੀ ਪ੍ਰਧਾਨਗੀ ਮੰਡਲ ਕ੍ਰਮਵਾਰ ਬਲਵਿੰਦਰ ਸਿੰਘ , ਜੀਤ ਰਾਮ ਗੋਬਿਦਗੜੀਆ ਤੇ ਅਜਾਇਬ ਸਿੰਘ ਦੀ ਪ੍ਰਧਾਨਗੀ ਹੇਠ ਸਫਲਤਾ ਪੂਰਵਕ ਸੰਪੰਨ ਹੋਈ । ਕਾਨਫਰੰਸ ਦੇ ਸੁਰੂਆਤ ਵਿੱਚ ਵਿਛੜੇ ਸਾਥੀਆਂ ਦੀ ਯਾਦ ਵਿੱਚ ਸੋਕ ਮਤਾ ਰੱਖ ਕੇ ਉਨ੍ਹਾ ਨੂੰ ਸਰਧਾ ਦੇ ਫੁੱਲ ਭੇਟ ਕੀਤੇ ਗਏ । ਕਾਨਫਰੰਸ ਦਾ ਉਦਘਾਟਨ ਕਰਦਿਆਂ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ (ਏਟਕ ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਜਦੂਰਾ ਨੂੰ ਜੱਥੇਬੰਦ ਹੋ ਕੇ ਸੰਘਰਸ ਰਸਤਾ ਅਖਤਿਆਰ ਕਰਨਾ ਅਜੋਕੇ ਸਮੇ ਦੀ ਮੁੱਖ ਲੋੜ ਹੈ ਤੇ ਸਮੇ ਦੇ ਹਾਕਮਾ ਦੀਆਂ ਲੋਕ ਦੋਖੀ ਨੀਤੀਆ ਨੂੰ ਸੰਘਰਸ ਦੇ ਬਲਬੂਤੇ ਤੇ ਮੋੜਾ ਦਿੱਤਾ ਜਾ ਸਕਦਾ ਤੇ ਲੋਕ ਪੱਖੀ ਨਿਜ਼ਾਮ ਸਿਰਜਣ ਵੱਲ ਅੱਗੇ ਵਧਿਆ ਜਾ ਸਕਦਾ ।
ਪਿਛਲੇ ਕੰਮ ਦੇ ਰਿਪੋਰਟ ਜਿਲ੍ਹਾ ਆਗੂ ਸਾਥੀ ਬਲਵਿੰਦਰ ਸਿੰਘ ਨੇ ਪੇਸ ਕੀਤੀ , ਜਿਸ ਨੂੰ ਹਾਉਸ ਵੱਲੋ ਵਹਿਸ ਉਪਰੰਤ ਸਰਵਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ ।
ਇਸ ਮੌਕੇ ਤੇ ਹਾਉਸ ਵੱਲੋ 25 ਮੈਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ , ਜਿਸ ਵਿੱਚ ਜੀਤ ਰਾਮ ਗੋਬਿਦਗੜੀਆ ਨੂੰ ਜਿਲ੍ਹਾ ਪ੍ਰਧਾਨ , ਗੁਰਵਿੰਦਰ ਸਿੰਘ ਨੂੰ ਜਿਲ੍ਹਾ ਸਕੱਤਰ , ਗੁਰਪ੍ਰੀਤ ਸਿੰਘ ਪ੍ਰੇਮੀ ਵਿੱਤ ਸਕੱਤਰ , ਪਵਨ ਕੁਮਾਰ ਮਾਨਸਾ ਨੂੰ ਮੀਤ ਪ੍ਰਧਾਨ , ਬਬਲੀ ਮਾਨਸਾ ਨੂੰ ਸਲਾਹਕਾਰ ਤੇ ਰਾਮਪਾਲ ਚਕੇਰੀਆ , ਨੀਟਾ ਕਾਲਾ , ਹਰਬੰਸ ਸਿੰਘ ਬਰਨਾਲਾ , ਜਗਸੀਰ ਸਿੰਘ ਕਾਲਾ , ਰੂਪ ਸਿੰਘ , ਰਾਮੂ ਸਿੰਘ , ਨੱਥੂ ਸਿੰਘ ਮਾਨਸਾ , ਅਜਾਇਬ ਸਿੰਘ ਤੇ ਵਿਨੋਦ ਕੁਮਾਰ ਆਦਿ ਨੂੰ ਵਰਕਿੰਗ ਕਮੇਟੀ ਮੈਬਰ ਚੁਣਿਆ ਗਿਆ । ਕਾਨਫਰੰਸ ਦੇ ਅਖੀਰ ਵਿੱਚ ਪ੍ਰਧਾਨਗੀ ਮੰਡਲ ਵੱਲੋ ਸਾਥੀ ਅਜਾਇਬ ਸਿੰਘ ਨੇ ਸਾਰੇ ਸਾਥੀਆ ਦਾ ਧੰਨਵਾਦ ਕੀਤਾ ਤੇ ਜੱਥੇਬੰਦੀ ਦਾ ਆਧਾਰ ਮਜਬੂਤ ਕਰਨ ਦਾ ਸੱਦਾ ਦਿੱਤਾ ।

LEAVE A REPLY

Please enter your comment!
Please enter your name here