02 ਮਈ ਮਾਨਸਾ (ਸਾਰਾ ਯਹਾਂ/ਡਾ.ਸੰਦੀਪ ਘੰਡ) ਮਾਨਸਾ ਦੇ ਬੱਸ ਸਟੈਂਡ ਚੌਂਕ ਵਿੱਚ ਵਾਇਸ ਆਫ਼ ਮਾਨਸਾ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਮਾਨਸਾ ਸ਼ਹਿਰ ਦੀ ਸੀਵਰੇਜ਼ ਦੇ ਗੰਦੇ ਪਾਣੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਲਾਏ ਗਏ ਧਰਨੇ ਵਿੱਚ ਸ਼ਮੂਲੀਅਤ ਕਰਦਿਆਂ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ,ਅਕਾਲੀ ਦਲ ਬੁਢਲਾਡਾ ਦੇ ਹਲਕਾ ਇੰਚਾਰਜ ਡਾ ਨਿਸ਼ਾਨ ਸਿੰਘ,ਗੁਰਪ੍ਰੀਤ ਸਿੰਘ ਝੱਬਰ ਨੇ ਸਰਕਾਰਾ ਨੂੰ ਤਾਣੇ ਮਾਰਦਿਆਂ ਕਿਹਾ ਕਿ ਲੋਕਾਂ ਦੇ ਮਸਲੇ ਪਹਿਲ ਦੇ ਅਧਾਰ ਤੇ ਹਲ ਕਰਨ ਵਾਲੀ ਸਰਕਾਰ ਅਜ ਏ ਸੀ ਕਮਰਿਆਂ ਵਿੱਚ ਬੈਠ ਕੇ ਤਮਾਸ਼ੇ ਕਰ ਰਹੀ ਹੈ।
ਉਹਨਾ ਭਰੋਸਾ ਦਿਵਾਇਆ ਕਿ ਸੀਵਰੇਜ ਸਿਸਟਮ ਦੇ ਹਲ ਲਈ ਹਰ ਕਿਸਮ ਦਾ ਸਹਿਯੋਗ ਦਿਤਾ ਜਾਵੇਗਾ। ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ ਅਤੇ ਡਾ ਲਖਵਿੰਦਰ ਸਿੰਘ ਮੂਸਾ ਨੇ ਕਿਹਾ ਕਿ ਸਰਕਾਰ ਸਾਡੀ ਨਰਮਾਈ ਦੀ ਪਰਖ ਨਾ ਕਰੇ ਅਤੇ ਜੇਕਰ ਸਮੱਸਿਆ ਦਾ ਜਲਦੀ ਹਲ ਨਾ ਕਢਿਆ ਗਿਆ ਤਾਂ ਮਾਨਸਾ ਨੂੰ ਬੰਦ ਕਰਨ ਦਾ ਸਖਤ ਫੈਸਲਾ ਵੀ ਲੈਣਾ ਪੇ ਸਕਦਾ ਹੈ।ਉਹਨਾ ਸੀਵਰੇਜ ਸਿਸਟਮ ਨਾਲ ਜੂਝ ਰਹੇ ਲੋਕਾਂ ਨੂੰ ਧਰਨੇ ਵਿੱਚ ਵਧ ਤੋ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਵਾਇਸ ਆਫ ਮਾਨਸਾ ਦੇ ਸੀਨੀਅਰ ਆਗੂ ਬਲਵਿੰਦਰ ਸ਼ਿੰਘ ਕਾਕਾ ਅਤੇ ਸੀਨੀਅਰ ਆਗੂ ਜਤਿੰਦਰ ਆਗਰਾ ਨੇ ਦੱਸਿਆ ਕਿ ਧਰਨੇ ਦੇ ਦੁਸਰੇ ਦਿਨ ਦੀ ਸ਼ੁਰੂਆਤ ਬਿਕਰ ਸਿੰਘ ਮਘਾਣੀਆ ਡਾ ਸੰਦੀਪ ਘੰਡ ਹਰਜੀਵਨ ਸਿੰਘ,ਇੰਜ ਨਰਿੰਦਰ ਕੁਮਾਰ ਰਿਟਾਇਰਡ ਐਸਡੀੳ ਅਤੇ ਜਸਵੰਤ ਸਿੰਘ ਮੰਡੀਕਰਨ ਬੋਰਡ ਪੰਜਾਬ ਪ੍ਰਸਾਸ਼ਨ ਵਲੋ ਭੁੱਖ ਹੜਤਾਲ ਤੇ ਬੈਠਣ ਨਾਲ ਕੀਤੀ ਗਈ। ਜਿੰਨਾ ਦਾ ਹਰਿੰਦਰ ਸਿੰਘ ਮਾਨਸ਼ਾਹੀਆ,ਬਲਰਾਜ ਮਾਨ ਸਤੀਸ਼ ਮਹਿਤਾ ਐਮਸੀ ਕੁਲਵਿੰਦਰ ਕੌਰ ਮਹਿਤਾ ਨੇ ਹਾਰ ਪਾਕੇ ਸਵਾਗਤ ਕਰਦਿਆਂ ਕਿਹਾ ਕਿ ਰੋਜਾਨਾ ਪੰਜ ਵਿਅਕਤੀ ਸਵੇਰ ਤੋ ਸ਼ਾਮ ਤੱਕ ਭੁੱਖ ਹੜਤਾਲ ਤੇ ਬੈਠਿਆ ਕਰਨਗੇ।ਉਹਨਾ ਦੱਸਿਆ ਕਿ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਵੱਲੋ ਧਰਨੇ ਵਿੱਚ ਸ਼ਾਮਲ ਨਾ ਹੋਣਾ ਸਰਕਾਰ ਦੀ ਮਸਲੇ ਪ੍ਰਤੀ ਗੈਰਸੰਜੀਦਗੀ ਦਿਖਾੳਦੀ ਹੈ।
ਧਰਨੇ ਨੂੰ ਸੰਬੋਧਨ ਕਰਦਿਆ ਸੁਖਚਰਨ ਸਿੰਘ ਸਦੇਵਾਲੀਆ,ਰਾਜ ਕੁਮਾਰ ਝੁਨੀਰ ਬਸ ਸਰਵਿਸ,ਰਘੂਨਾਥ ਸਿੰਘ ਰਾਮਗੜ੍ਹੀਆ ਨੇ ਮਜੋਦਾ ਸਰਕਾਰ ਦੇ ਆਗੂਆਂ ਨੂੰ ਯਾਦ ਕਰਵਾਉਦਿਆਂ ਕਿਹਾ ਕਿ ਸੀਵਰੇਜ ਸਿਸਟਮ ਸਬੰਧ ਵਿੱਚ ਕੀਤੇ ਵਾਅਦੇ ਨੂੰ ਜਲਦੀ ਪੂਰਾ ਕੀਤਾ ਜਾਵੇ।
ਉਮ ਪ੍ਰਕਾਸ਼ ਸਾਬਕਾ ਪੀਸੀਐਸ ਅਧਿਕਾਰੀ ਕੇਸਰ ਸਿੰਘ ਧਲੇਵਾਂ ਐਡਵੋਕੇਟ,ਬਲਵਿੰਦਰ ਸਿੰਘ ਧਾਲੀਵਾਲ, ਬਲਰਾਜ ਨੰਗਲ ਨੇ ਕਿਹਾ ਕਿ ਇਹ ਸਮੱਸਿਆ ਕਿਸੇ ਇਕ ਵਿਅਕਤੀ ਦੀ ਸਮੱਸਿਆ ਨਹੀ ਇਹ ਸਬ ਦੀ ਸਾਝੀ ਸਮੱਸਿਆ ਹੈ।
ਮੈਡਮ ਜੀਤ ਦਹੀਆ, ਪਰਸ਼ੋਤਮ ਕੁਮਾਰ,ਕਰਮ ਸਿੰਘ ਜਿਲਾ ਮੀਤ ਪ੍ਰਧਾਨ ਕਿਸਾਨ ਯੂਨੀਅਨ ਡਕੱਦਾਂ ਹੇਮ ਰਾਜ ਬਾਸਲ ਰਿਟਾਇਰਡ ਜਿਲੇਦਾਰ ਨੇ ਦੱਸਿਆ ਕਿ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸੀਵਰੇਜ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਲਈ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰ ਰਿਹਾ ਹੈ ਜਿਨਾਂ ਦੇ ਹੱਲ ਲਈ ਵੱਖ-ਵੱਖ ਮੰਤਰੀ ਸਾਹਿਬਾਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਮਿਲਨ ਉਪਰੰਤ ਵੀ ਇੱਕ ਸਾਲ ਤੋਂ ਵੱਧ ਸਮੇਂ ਵਿੱਚ ਕੋਈ ਠੋਸ ਹੱਲ ਨਹੀਂ ਨਿਕਲ ਸਕਿਆ ਹੈ ਜਿਸ ਕਰਕੇ ਸ਼ਹਿਰ ਦੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਨਾਲ ਵਿਚਾਰ ਚਰਚਾ ਉਪਰੰਤ ਸੰਸਥਾ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਸੋਸ਼ਲਿਸਟ ਪਾਰਟੀ ਆਗੂ ਹਰਿੰਦਰ ਮਾਨਸ਼ਾਹੀਆ ਨੇ ਕਿਹਾ ਕਿ ਸਮੱਸਿਆ ਦੇ ਹੱਲ ਤਕ ਉਹ ਆਪਣੇ ਸਾਥੀਆਂ ਨਾਲ ਇਹ ਸੰਘਰਸ਼ ਵਿੱਚ ਡਟੇ ਰਹਿਣਗੇ।
ਮੇਜਰ ਸਿੰਘ ਦੂਲੋਵਾਲ, ਕਾਮਰੇਡ ਰਾਜ ਕੁਮਾਰ ਸ਼ਮਸ਼ੇਰ ਸਿੰਘ ਗਿੱਲ ਵੱਲੋਂ ਕਿਸਾਨ ਯੂਨੀਅਨ ਮੈਂਬਰਾਂ ਵਲੋਂ ਵੱਡੀ ਗਿਣਤੀ ਵਿਚ ਧਰਨੇ ਵਿੱਚ ਸ਼ਾਮਲ ਹੋਕੇ ਦੇਣ ਦਾ ਐਲਾਨ ਕੀਤਾ। ਸ਼ਹਿਰ ਦੇ ਵਾਰਡ ਨੰਬਰ ਇਕ ਅਤੇ ਚਾਰ ਤੋਂ ਆਈਆਂ ਹੋਈਆਂ ਔਰਤਾਂ ਨੇ ਆਪਣੇ ਐਮ ਸੀ ਸਾਹਿਬਾਨ ਨਾਲ ਸ਼ਮੂਲੀਅਤ ਕੀਤੀ ਤੇ ਕੱਲ੍ਹ ਤੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਣ ਦਾ ਐਲਾਨ ਵੀ ਕੀਤਾ।
ਲੋਕ ਇਨਸਾਫ਼ ਪਾਰਟੀ ਦੇ ਆਗੂ ਮਨਜੀਤ ਸਿੰਘ ਮੀਹਾਂ ਨੇ ਵੀ ਪਾਰਟੀ ਸਫਾ ਤੋਂ ਉੱਪਰ ਉੱਠ ਕੇ ਆਮ ਲੋਕਾਂ ਨਾਲ ਇਸ ਧਰਨੇ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ। ਕਾ.ਸਿਵਚਰਨ ਦਾਸ ਸੂਚਨ,ਵਿਸ਼ਵਦੀਪ ਬਰਾੜ ਕੁਲਵਿੰਦਰ ਸਿੰਘ ਉੱਡਤ,ਡਾ ਜਗਦੀਸ਼ ਰਾਏ ਡਾ ਸ਼ੇਰਜੰਗ ਸਿੰਘ ਸਿੱਧੂ ਕਾ.,ਘਣਸਾਮ ਨਿੱਕੂ, ਐੱਮ ਸੀ ਰੋਟਰੀ ਕਲੱਬ ਦੇ ਸਾਬਕਾ ਗਵਰਨਰ ਪ੍ਰੇਮ ਅੱਗਰਵਾਲ, ਸਤਪਾਲ ਮਿੱਠੂ ਰੁਲਦੂ ਰਾਮ,ਸੁਖਦਰਸ਼ਨ ਸਿੰਘ ਨਤ,ਡਾ ਸਬੋਧ ਗੁਪਤਾ,ਹਰਦੀਪ ਸਿੰਘ ਸਿੱਧੂ,ਜਸਬੀਰ ਕੌਰ ਨਤ,ਰੋਹਿਤ ਬਾਂਸਲ ਬੀਜੇਪੀ ਆਗੂ ਡਾ ਤਰਲੋਕ ਸਿੰਘ ਸਰਬਜੀਤ ਕੌਸ਼ਲ, ਨਰਿੰਦਰ ਕੁਮਾਰ , ਜਗਸੀਰ ਸਿੰਘ ਢਿੱਲੋਂ ਨੇ ਵੀ ਸੰਬੋਧਨ ਕੀਤਾ।