*ਪੰਜਾਬ ਅੰਦਰ ਅਮਨ ਕਾਨੂੰਨ ਦੀ ਸਥਿਤੀ ਵਿਗੜਨ ਕਾਰਨ ਵਪਾਰੀ ਤਬਦੀਲ ਹੋਣ ਲੱਗੇ ਬਾਹਰਲੇ ਸੂਬਿਆ ਚ:ਸੁਖਬੀਰ ਬਾਦਲ*

0
35

ਬੁਢਲਾਡਾ 1 ਮਈ (ਸਾਰਾ ਯਹਾਂ/ਆਮਨ ਮਹਿਤਾ) ਆਮ ਆਦਮੀ ਪਾਰਟੀ ਦੀ ਸਰਕਾਰ ਦੇ ਪਿਛਲੇ 2 ਸਾਲਾਂ ਦੇ ਕਾਰਜਕਾਲ ਦੌਰਾਨ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਚੁੱਕੀ ਹੈ ਜੋ ਕਿ ਪੰਜਾਬ ਦੇ ਲੋਕਾਂ ਨੇ ਅੱਜ ਤੱਕ ਸੋਚਿਆ ਤੱਕ ਨਹੀਂ ਸੀ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੰਗਲ ਰਾਜ ਤੋਂ ਡਰਦਾ ਵਪਾਰੀ ਵਰਗ ਆਪਣੇ ਕਾਰੋਬਾਰਾਂ ਨੂੰ ਦੂਸਰੇ ਰਾਜਾਂ ਚ ਤਬਦੀਲ ਕਰਨ ਤੇ ਲੱਗਾ ਹੋਇਆ ਹੈ ਜਿਸ ਕਾਰਨ ਪੰਜਾਬ ਸਰਕਾਰ ਦੇ ਆਮਦਨ ਦੇ ਵਸੀਲਿਆਂ ਨੂੰ ਘੱਟਣ ਕਰਕੇ ਸਰਕਾਰ ਵੱਲੋਂ ਕਰਜਾ ਚੁੱਕੇ ਕੇ ਆਪਣਾ ਡੰਗ ਟਪਾ ਰਹੀ ਹੈ ਇੱਥੋ ਤੱਕ ਕਿ ਪੰਜਾਬ ਪੁਲਿਸ ਸਮੇਤ ਸਾਰੇ ਸਰਕਾਰੀ ਮੁਲਾਜਮਾਂ ਦੀਆਂ ਇਸੇ ਕਰਜੇ ਨਾਲ ਭੁਗਤਾਨ ਕੀਤੀਆਂ ਗਈਆਂ ਹਨ। ਇਹ ਸ਼ਬਦ ਅੱਜ ਇੱਥੇ ਸੀਨੀਅਰ ਅਕਾਲੀ ਆਗੂ ਹਰਿੰਦਰ ਸਿੰਘ ਸਾਹਨੀ ਦੇ ਘਰ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਪਾਰਟੀ ਦੇ ਟਕਸਾਲੀ ਨੇਤਾਵਾਂ ਦੇ ਗਿੱਲੇ ਸ਼ਿਕਵੇ ਦੂਰ ਕੀਤੇ ਜਾ ਰਹੇ ਹਨ। ਜਿਸ ਨਾਲ ਅਕਾਲੀ ਆਗੂਆਂ ਦੀ ਪਾਰਟੀ ਚ ਘਰ ਵਾਪਸੀ ਕਰਕੇ ਪਾਰਟੀ ਹੋਰ ਵੀ ਮਜਬੂਤ ਹੋਵੇਗੀ। ਜਿਸ ਸਦਕਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀਆਂ 13 ਸੀਟਾਂ ਤੇ ਜਿੱਤ ਪ੍ਰਾਪਤ ਕਰਕੇ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 2027 ਦੀ ਨੀਂਹ ਰੱਖੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਲੋਕਾਂ ਲਈ ਹਾਸੇ ਦਾ ਪਾਤਰ ਬਣਦੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਕਾਂਗਰਸੀ ਆਗੂ ਦੂਸਰੀਆਂ ਪਾਰਟੀਆਂ ਦਾ ਪੱਲਾ ਫੜ੍ਹ ਰਹੇ ਹਨ ਉਥੇ ਪੰਜਾਬ ਅੰਦਰ ਆਮ ਆਦਮੀ ਪਾਰਟੀ ਦਾ ਵਿਰੋਧ ਕਰ ਰਹੀ ਪਾਰਟੀ ਦੂਸਰੇ ਸੂਬਿਆਂ ਚ ਗਠਜੋੜ ਕਰ ਘਿਓ ਖਿਚੜੀ ਬਣੇ ਹੋਏ ਹਨ। ਇਸ ਮੌਕੇ ਹਰਿੰਦਰ ਸਿੰਘ ਸਾਹਨੀ, ਹਾਕਮ ਸਿੰਘ ਜੱਸਲ, ਕੌਂਸਲਰ ਸੁਭਾਸ਼ ਵਰਮਾਂ ਰਘਵੀਰ ਸਿੰਘ ਚਹਿਲ,  ਸੁਰਜੀਤ ਸਿੰਘ ਨੇ ਕਿਹਾ ਕਿ ਪ੍ਰਧਾਨ ਜੀ ਦੇ ਆਉਣ ਨਾਲ ਸਾਡੇ ਗਿੱਲੇ ਸ਼ਿਕਵੇਂ ਦੂਰ ਹੋ ਚੁੱਕੇ ਹਨ ਅਤੇ ਹੁਣ ਉਹ ਪਹਿਲਾ ਵਾਂਗ ਪਾਰਟੀ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਦੀ ਜਿੱਤ ਯਕੀਨੀ ਬਨਾਉਣ ਲਈ ਦਿਨ ਰਾਤ ਮਿਹਨਤ ਕਰਨਗੇ। ਇਸ ਮੌਕੇ ਜਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ, ਡਾ. ਨਿਸ਼ਾਨ ਸਿੰਘ, ਐਸ.ਜੀ.ਪੀ.ਸੀ. ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਕਾਲਾ ਜਵੰਧਾ ਆਦਿ ਵੱਡੀ ਗਿਣਤੀ ਵਰਕਰ ਮੌਜੂਦ ਸਨ।

LEAVE A REPLY

Please enter your comment!
Please enter your name here