ਬੁਢਲਾਡਾ 30 ਅਪ੍ਰੈਲ(ਸਾਰਾ ਯਹਾਂ/ਮੁੱਖ ਸੰਪਾਦਕ) ਦੇਸ਼ ਅੰਦਰ ਅੱਜ ਮਾੜਾ ਮਾਹੌਲ ਸਿਰਜਿਆ ਜਾ ਰਿਹਾ ਹੈ। ਜੇਕਰ ਇਸ ਮਾਹੌਲ ਨੂੰ ਠੱਲ੍ਹਣਾ ਅਤੇ ਦੇਸ਼ ਨੂੰ ਜਾਤੀਵਾਦ, ਫਿਰਕੂ ਰੰਗ ਤੋਂ ਰੰਗਣ ਲਈ ਬਚਾਉਣਾ ਹੈ ਤਾਂ “ਇੰਡੀਆ” ਗਠਜੋੜ ਨੂੰ ਜਿਤਾਓ। ਇਹ ਗੱਲ ਹਲਕਾ ਬਠਿੰਡਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਾਂਗਰਸ ਭਵਨ ਬੁਢਲਾਡਾ ਵਿਖੇ ਹਲਕਾ ਬੁਢਲਾਡਾ ਦੇ ਇੰਚਾਰਜ ਡਾ: ਰਣਵੀਰ ਕੌਰ ਮੀਆਂ ਦੀ ਅਗਵਾਈ ਹੇਠ ਰੱਖੇ ਇੱਕ ਇੱਕਠ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਅੱਜ ਕੇਂਦਰ ਸਰਕਾਰ ਵੱਲੋਂ ਡਰ ਅਤੇ ਪੈਸੇ ਦਾ ਲਾਲਚ ਦੇ ਕੇ ਵਿਰੋਧੀ ਪਾਰਟੀਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਜੋ ਭਾਜਪਾ ਮੁੜ ਸੱਤਾ ਵਿੱਚ ਆ ਕੇ ਦੇਸ਼ ਦਾ ਸੰਵਿਧਾਨ ਖਤਮ ਕਰ ਸਕੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈ। ਇਸ ਨੂੰ ਬਚਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਅਸੀਂ ਕੇਂਦਰ ਸਰਕਾਰ ਦੇ ਧੱਕੇ, ਲਾਲਚ, ਖਰੀਦੋ-ਫਰੋਖਤ ਅਤੇ ਹੰਕਾਰ ਨੂੰ ਤੋੜ ਨਹੀਂ ਦਿੰਦੇ। ਦੇਸ਼ ਅੰਦਰ ਜਾਤੀਵਾਦ ਭਾਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਾਰੇ ਧਰਮਾਂ ਦੀ ਪਾਰਟੀ ਹੈ। ਸਾਨੂੰ ਕਿਸੇ ਫਿਰਕੇਬਾਜੀ ਵਿੱਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਜੇਕਰ ਉਹ ਬਠਿੰਡਾ ਤੋਂ ਮੈਂਬਰ ਚੁਣੇ ਜਾਂਦੇ ਹਨ ਤਾਂ ਉਹ ਮਾਨਸਾ ਅਤੇ ਬੁਢਲਾਡਾ ਲਈ ਵਿਕਾਸ, ਨਵੇਂ ਪ੍ਰੋਜੈਕਟ, ਯੋਜਨਾਵਾਂ ਲੈ ਕੇ ਆਉਣਗੇ। ਇਸ ਮੌਕੇ ਸੀਨੀਅਰੀ ਕਾਂਗਰਸੀ ਟਕਸਾਲੀ ਆਗੂ ਹਰਬੰਸ ਸਿੰਘ ਖਿੱਪਲ, ਬੋਹਾ ਸਰਕਲ ਦੇ ਪ੍ਰਧਾਨ ਨਵੀਨ ਕੁਮਾਰ ਕਾਲਾ, ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ, ਕਾਂਗਰਸੀ ਆਗੂ ਕੇ.ਸੀ ਬਾਵਾ, ਤਰਜੀਤ ਸਿੰਘ ਚਹਿਲ, ਜੋਨੀ ਚਾਹਤ, ਸਰਬਜੀਤ ਸਿੰਘ ਮੀਆਂ, ਲਖਵਿੰਦਰ ਸਿੰਘ ਬੱਛੋਆਣਾ, ਮੱਖਣ ਸਿੰਘ ਭੱਠਲ, ਲਛਮਣ ਸਿੰਘ ਗੰਢੂ ਕਲਾਂ, ਰਾਜੂ ਧੂਫ ਵਾਲਾ, ਵਿੱਕੀ ਬੋੜਾਵਾਲੀਆ, ਲਵਲੀ ਗਰਗ ਬੋੜਾਵਾਲੀਆ ਤੋਂ ਇਲਾਵਾ ਹੋਰ ਵੀ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਮੌਜੂਦ ਸਨ।