ਮਾਨਸਾ, 23 ਅਪ੍ਰੈਲ:(ਸਾਰਾ ਯਹਾਂ/ਮੁੱਖ ਸੰਪਾਦਕ)
ਸਿਹਤ ਵਿਭਾਗ ਵੱਲੋਂ ਜ਼ਿਲੇ੍ਹ ਦੇ ਸਮੂਹ ਕੋਲਡ ਚੇਨ ਹੈਂਡਲਰ ਨੂੰ ਕੋਲਡ ਚੇਨ ਮੈਂਨਟੇਨ ਕਰਨ ਸਬੰਧੀ ਇਕ ਰੋਜ਼ਾ ਸਿਖਲਾਈ ਕਰਵਾਈ ਗਈ।
ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਹਰ ਵੈਕਸੀਨ ਅਤੇ ਦਵਾਈ ਨੂੰ ਠੀਕ ਰੱਖਣ ਲਈ ਕੋਲਡ ਚੇਨ ਦੀ ਅਹਿਮ ਭੂਮਿਕਾ ਹੁੰਦੀ ਹੈ, ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿੱਥੇ ਜਿੱਥੇ ਸਾਡੇ ਵੈਕਸੀਨ ਸਟੋਰ ਹਨ, ਉਨ੍ਹਾਂ ਥਾਵਾਂ ਦੇ ਆਈ.ਐੱਲ.ਆਰ ਅਤੇ ਡੀਪ ਫਰੀਜ਼ਰ ਹਰ ਸਮੇਂ ਠੀਕ ਕੰਮ ਕਰਦੇ ਹੋਣ, ਸਟੈਪਲਾਈਜਰ ਦਾ ਵਿਸ਼ੇਸ ਤੌਰ ’ਤੇ ਧਿਆਨ ਰੱਖਿਆ ਜਾਵੇ, ਸਵੇਰੇ ਸ਼ਾਮ ਤਾਪਮਾਨ ਨੂੰ ਚੈੱਕ ਕਰਕੇ ਲਾਗਬੁੱਕ ਵਿੱਚ ਦਰਜ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਕਾਰਨ ਬਿਜਲੀ ਆਦਿ ਦੀ ਸਮੱਸਿਆ ਆਂਉਦੀ ਹੈ ਤਾਂ ਤੁਰੰਤ ਇਸ ਨੂੰ ਠੀਕ ਕਰਾਇਆ ਜਾਵੇ ਤਾਂ ਜੋ ਕੋਈ ਵੀ ਵੈਕਸੀਨ ਖਰਾਬ ਨਾ ਹੋ ਸਕੇ ।
ਪ੍ਰੋਜੈਕਟ ਅਫ਼ਸਰ, (ਯੂਨਾਈਟਡ ਨੈਸ਼ਨ ਡਿਵੈਲਪਮੈਂਟ ਪ੍ਰੋਗਰਾਮ) ਜਾਵੇਦ ਅਹਿਮਦ ਨੇ ਦੱਸਿਆ ਕਿ ਵੈਕਸੀਨ ਤਿਆਰ ਹੋਣ ਤੋਂ ਲੇ ਕੇ ਲਾਭਪਾਤਰੀ ਦੇ ਲੱਗਣ ਤੱਕ ਵੈਕਸੀਨ ਦਾ ਤਾਪਮਾਨ ਠੀਕ ਹੋਵੇ, ਇਸੇ ਨੂੰ ਕੋਲਡ ਚੇਨ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੋੜ ਅਨੁਸਾਰ ਹਰ ਸਮੇਂ ਵੈਕਸੀਨ ਪੂਰੀ ਮਾਤਰਾ ਵਿੱਚ ਹੋਵੇ, ਸੈਸ਼ਨ ਦੌਰਾਨ ਵੀ ਕੋਲਡ ਚੇਨ ਦਾ ਧਿਆਨ ਰੱਖਣ ਦੀ ਲੋੜ ਹੈ, ਕਿਉਕਿ ਕੁੱਝ ਬਚੀਆਂ ਵੈਕਸੀਨਾਂ ਦੁਆਰਾ ਵੀ ਵਰਤੋਂ ਵਿਚ ਲਈਆਂ ਜਾ ਸਕਦੀਟਾਂ ਹਨ।
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਕੰਵਲਪ੍ਰੀਤ ਕੌਰ ਬਰਾੜ ਨੇ ਸਿਖਲਾਈ ਲੈਣ ਆਏ ਜ਼ਿਲੇ੍ਹ ਦੇ ਸਮੂਹ ਫਾਰਮੈਸੀ ਅਫਸਰ, ਐਲ.ਐਚ. ਵੀ., ਐਸ.ਆਈ. ਨੂੰ ਕਿਹਾ ਕਿ ਇਹ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ ਕਿ ਕੋਲਡ ਚੇਨ ਨੂੰ ਠੀਕ ਢੰਗ ਨਾਲ ਮੈਨਟੇਨ ਕੀਤਾ ਜਾਵੇ। ਉਨ੍ਹਾਂ ਕਿਹੜੀ ਵੈਕਸੀਨ ਕਿੰਨੇ੍ਹ ਤਾਪਮਾਨ ’ਤੇ ਰੱਖਣੀ ਹੈ ਇਸ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ।
ਇਸ ਮੌਕੇ ਵਿਜੈ ਕੁਮਾਰ ਜੈਨ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਅਵਤਾਰ ਸਿੰਘ ਪ੍ਰੋਗਰਾਮ ਮੈਨੇਜਰ, ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜੂਦ ਸਨ।