ਬੁਢਲਾਡਾ 18 ਅਪ੍ਰੈਲ (ਸਾਰਾ ਯਹਾਂ/ਮਹਿਤਾ ਅਮਨ) ਮਾਤਾ ਗੁਜਰੀ ਭਲਾਈ ਸੰਸਥਾਂ ਵੱਲੋਂ ਰਾਮ ਨੌਮੀ ਦਾ ਤਿਉਹਾਰ ਸ਼ਰਧਾ ਅਤੇ ਉਲਹਾਸ ਨਾਲ ਮਨਾਇਆ ਗਿਆ। ਸੰਸੰਥਾਂ ਦੇ ਦਫਤਰ ਵਿਖੇ ਸ਼੍ਰੀ ਰਾਮ ਚੰਦਰ ਜੀ ਦੀ ਸਿੱਖਿਆਵਾਂ ਤੇ ਚੱਲਣ ਦਾ ਪ੍ਰਣ ਲਿਆ ਗਿਆ। ਇਸ ਮੌਕੇ ਤੇ ਬੋਲਦਿਆਂ ਭਾਜਪਾ ਆਗੂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਨੇ ਕਿਹਾ ਕਿ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦਾ ਉਪਦੇਸ਼ ਮਾਨਵਤਾ ਦੀ ਸੇਵਾ, ਭਾਈਚਾਰਕ ਸਾਂਝ ਨੂੰ ਬਣਾ ਕੇ ਰੱਖਣਾ ਹੈ। ਮਾਤਾ ਗੁਜਰੀ ਭਲਾਈ ਸੰਸਥਾਂ ਇਸ ਕਾਰਜ ਨੂੰ ਪੂਰਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੇ ਵੇਦਾਂ ਗ੍ਰੰਥਾਂ ਵਿੱਚ ਮਾਨਵਤਾ ਦੀ ਸੇਵਾ ਨੂੰ ਪਰਮ ਧਰਮ ਮੰਨਿਆ ਗਿਆ ਹੈ। ਇਸ ਪਾਵਨ ਦਿਵਸ ਦੇ ਮੌਕੇ ਤੇ ਮਾਤਾ ਗੁਜਰੀ ਭਲਾਈ ਸੰਸਥਾਂ ਵੱਲੋਂ ਦਾਨੀ ਸੱਜਣਾ ਦੇ ਸਹਿਯੋਗ ਸਦਕਾ ਗਰਮੀ ਦੇ ਮੌਸਮ ਨੂੰ ਮੱਦੇ ਨਜਰ ਲੋਕਾਂ ਲਈ ਮੁਫਤ ਸ਼ੀਤਲ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆਂ ਕਰਨ ਲਈ ਮੋਬਾਇਲ ਰੇਹੜੀਆਂ ਵੀ ਰਵਾਨਾ ਕੀਤੀਆਂ ਗਈਆਂ। ਇਸ ਮੌਕੇ ਤੇ ਸ਼੍ਰੀ ਬਾਂਸਲ ਨੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਮਾਨਵਤਾ ਦੀ ਸੇਵਾ ਕਰਨ ਵਾਲੀਆਂ ਸੰਸਥਾਵਾਂ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ। ਇਸ ਮੌਕੇ ਤੇ ਤਰਸੇਮ ਚੰਦ ਮੱਤੀ ਵਾਲੇ, ਭਾਜਪਾ ਦੇ ਜਿਲ੍ਹਾ ਪ੍ਰਧਾਨ ਰਾਕੇਸ਼ ਕੁਮਾਰ ਜੈਨ, ਹਲਕਾ ਇੰਚਾਰਜ ਭੋਲਾ ਸਿੰਘ, ਸ਼ਾਮ ਲਾਲ ਧਲੇਵਾ, ਰਜਿੰਦਰ ਵਰਮਾਂ, ਜਸਵਿੰਦਰ ਵਿਰਕ, ਅੱਗਰਵਾਲ ਸਭਾ ਦੇ ਪ੍ਰਧਾਨ ਚਿਰੰਜੀ ਲਾਲ ਜੈਨ, ਪ੍ਰੇਮ ਸਿੰਘ ਦੌਦੜਾ, ਆੜ੍ਹਤੀਆਂ ਐਸੋਸੀਏਸ਼ਨ ਦੀਆਂ ਰਜਿੰਦਰ ਸਿੰਘ ਸੋਨੂੰ, ਸੁਰਜੀਤ ਟੀਟਾ, ਭਲਵਿੰਦਰ ਵਾਲੀਆ, ਟਿੰਕੂ ਪੰਜਾਬ, ਹੇਮਰਾਜ ਸ਼ਰਮਾਂ ਆਦਿ ਹਾਜਰ ਸਨ। ਅੰਤ ਵਿੱਚ ਸੰਸਥਾਂ ਦੇ ਆਗੂ ਮਾਸ਼ਟਰ ਕੁਲਵੰਤ ਸਿੰਘ ਵੱਲੋਂ ਪਹੁੰਚੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਸੰਸਥਾਂ ਨੂੰ ਸਹਿਯੋਗ ਦੀ ਮੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੰਸਥਾਂ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਲੰਬੇ ਸਮੇਂ ਤੋਂ ਲੋੜਵੰਦ ਗਰੀਬ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ।