*ਜਿਲ੍ਹਾਂ ਜੇਲ੍ਹ ਮਾਨਸਾ ਦੀ ਅਚਨਚੇਤ ਚੈਕਿੰਗ ਕੀਤੀ ਗਈ*

0
101

ਮਾਨਸਾ ,12-04-24(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)

ਡਾ. ਨਾਨਕ ਸਿੰਘ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ, ਮਾਨਸਾ ਵੱਲੋਂ ਪ੍ਰੈਸ ਨੋਟ ਰਾਹੀ ਦੱਸਿਆ ਗਿਆ ਕਿ ਜਿਲ੍ਹਾ ਮਾਨਸਾ ਅੰਦਰ ਲੋਕ ਸਭਾ ਚੋਣਾਂ-2024 ਨੂੰ ਅਮਨ ਅਮਾਨ ਅਤੇ ਨਿਰਵਿਘਨ ਨੇਪਰੇ ਚਾੜਨ ਲਈ ਸ੍ਰੀ ਗੌਰਵ ਯਾਦਵ ,ਆਈ.ਪੀ.ਐਸ. ਮਾਨਯੋਗ ਡਾਇਰੈਕਟਰ ਜਨਰਲ ਪੁਲਿਸ,ਪੰਜਾਬ,ਚੰਡੀਗੜ੍ਹ ਜੀ ਵੱਲੋਂ ਸਪੈਸਲ ਹੁਕਮ ਦਿੱਤਾ ਗਿਆ ਸੀ ਜਿਸ ਤੇ ਅੱਜ 12-04-24 ਨੂੰ ਸਵੇਰੇ 5 ਵਜੇ ਤੋਂ 8 ਵਜੇ ਸਜਿਲ੍ਹਾਂ ਜੇਲ੍ਹ ਮਾਨਸਾ ਦੀ ਅਚਨਚੇਤ ਚ ੈਕਿ ੰਗ ਕੀਤੀ ਗਈ- ਵੇਰ ਤੱਕ ਜਿਲ੍ਹਾ ਜੇਲ੍ਹ ਮਾਨਸਾ ਦੀ ਅਚਨਚੇਤ ਚੈਂਕਿੰਗ ਕੀਤੀ ਗਈ ।ਚੈਕਿੰਗ ਟੀਮ ਵਿੱਚ ਸ੍ਰੀ ਜਸਕੀਰਤ ਸਿੰਘ ਆਹੀਰ ਕਪਤਾਨ ਪੁਲਿਸ (ਸਥਾਨਕ) ਮਾਨਸਾ,ਸ੍ਰੀ ਗੁਰਪ੍ਰੀਤ ਸਿੰਘ ਡੀ.ਐਸ.ਪੀ (ਸ:ਡ)ਮਾਨਸਾ ,ਸ੍ਰੀ ਸੰਜੀਵ ਕੁਮਾਰ ਡੀ.ਐਸ.ਪੀ (ਪੀ.ਬੀ.ਆਈ) ਮਾਨਸਾ,5 ਮੁੱਖ ਅਫਸਰ ਥਾਣਾਜਾਤ,4 ਚੌਕੀ ਇੰਨਚਾਰਜ,29 ਐਨ.ਜੀ.ਓ,75 ਈ.ਪੀ.ਓਜ ਸਮੇਤ ਕੁੱਲ 116 ਪੁਲਿਸ ਕਰਮਚਾਰੀਆਂ ਨੇ ਹਿੱਸਾ ਲਿਆ।ਇਸ ਮੌਕੇ ਜੇਲ੍ਹ ਵਿਭਾਗ ਦੇ ਕਰਮਚਾਰੀ ਵੀ ਹਾਜਰ ਸਨ।ਜਿੰਨ੍ਹਾਂ ਵੱਲੋਂ ਜੇਲ੍ਹ ਅੰਦਰ ਬਣੀਆ ਬੈਰਕਾਂ,ਸਟੋਰਾਂ ਅਤੇ ਆਦਿ ਦੀ ਪ੍ਰਭਾਵਸਾਲੀ ਢੰਗ ਨਾਲ ਚੈਕਿੰਗ ਕੀਤੀ ਗਈ ਅਤੇ ਡੀ-ਮੈਟਲ ਡੀਟੈਕਟਰ ਰਾਹੀ ਵੀ ਤਲਾਸ਼ੀ ਕਰਵਾਈ ਗਈ।ਕੈਦੀਆਂ ਦੀ ਵੀ ਫਿਜੀਕਲ ਚੈਕਿੰਗ ਕੀਤੀ ਗਈ।ਇਸੇ ਤਰ੍ਹਾਂ ਲੇਡੀ ਫੋਰਸ ਰਾਹੀ ਜਨਾਨਾ ਵਾਰਡ ਦੀ ਤਲਾਸ਼ੀ ਕਰਵਾਈ ਗਈ।ਚੈਕਿੰਗ ਦੌਰਾਨ ਕੋਈ ਵੀ ਇਤਰਾਜ ਯੋਗ ਵਸਤੂ ਵਗੈਰਾ ਪ੍ਰਾਪਤ ਨਹੀ ਹੋਈ।ਇਹ ਚੈਕਿੰਗ ਅੱਗੇ ਲਈ ਵੀ ਇਸੇ ਤਰ੍ਹਾ ਜਾਰੀ ਰਹੇਗੀ।

LEAVE A REPLY

Please enter your comment!
Please enter your name here