*17ਵਾ ਕੰਨਿਆ ਦਾਨ ਮਹਾਂ ਯੱਗ 14 ਨੂੰ*

0
14

11 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ)ਜੈ ਮਾਂ ਸ਼ਾਰਦਾ ਸੇਵਾ ਸੰਘ ਕੀਰਤਨ ਮੰਡਲ ਮਾਨਸਾ ਵੱਲੋਂ 17ਵਾ ਵਿਸ਼ਾਲ ਕੰਨਿਆ ਮਹਾਦਾਨ ਯੱਗ 14ਅਪ੍ਰੈਲ ਦਿਨ ਐਤਵਾਰ ਨੂੰ ਗਊਸਾਲਾ ਭਵਨ ਮਾਨਸਾ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਘ ਦੇ ਪ੍ਰਧਾਨ ਬਿੱਟੂ ਸ਼ਰਮਾ ਤੇ ਸਰਪ੍ਰਸਤ ਸੰਜੀਵ ਕੁਮਾਰ ਸੰਜੂ ਨੇ ਦੱਸਿਆ ਕਿ ਇਸ ਸਮੂਹਿਕ ਵਿਆਹ ਸਮੇਂ 4 ਲੜਕੀਆਂ ਦੇ ਫੇਰੇ ਅਤੇ 3 ਲੜਕੀਆਂ ਦੇ ਅਨੰਦ ਕਾਰਜ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵਿਆਹ ਦੇ ਸਮੇਂ ਲੜਕੀਆਂ ਨੂੰ ਲੋੜੀਂਦਾ ਘਰੇਲੂ ਸਾਮਾਨ ਸੰਘ ਵੱਲੋਂ ਦਿੱਤਾ ਜਾਵੇਗਾ ਦੇ ਨਾਲ ਨਾਲ ਬਾਰਾਤ ਦੀ ਸੇਵਾ ਵੀ ਸੁਚੱਜੇ ਢੰਗ ਨਾਲ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਲੜਕੀਆਂ ਨੂੰ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਡਾ ਵਿਜੇ ਸਿੰਗਲਾ, ਭਾਜਪਾ ਆਗੂ ਮੰਗਤ ਰਾਏ ਬਾਂਸਲ,ਨਗਰ ਕੌਂਸਲ ਦੇ ਪ੍ਰਧਾਨ ਵਿਜੈ ਸਿੰਗਲਾ ਤੇ ਥਾਣਾ ਸਿਟੀ 1 ਦੇ ਮੁਖੀ ਬੂਟਾ ਸਿੰਘ ਪਹੁੰਚ ਰਹੇ ਹਨ।ਇਸ ਤੋਂ ਇਲਾਵਾ ਬਾਰਾਤੀਆਂ ਦੇ ਮਨੋਰੰਜਨ ਦੇ ਲਈ ਕਲਾਕਾਰ ਸੁਖਪ੍ਰੀਤ ਕੌਰ ਆਪਣੇ ਗਰੁੱਪ ਸਮੇਤ ਪਹੁੰਚ ਰਹੇ ਹਨ। ਉਨ੍ਹਾਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਸਮਾਗਮ ਵਿਚ ਪਹੁੰਚਣ ਦੀ ਅਪੀਲ ਕੀਤੀ

LEAVE A REPLY

Please enter your comment!
Please enter your name here