*ਨਿਰੰਕਾਰੀ ਭਵਨ ਚ ਵਿਸ਼ਾਲ ਖੂਨਦਾਨ ਕੈਂਪ ਕੱਲ*

0
57

ਬੁਢਲਾਡਾ 5 ਅਪ੍ਰੈਲ (ਸਾਰਾ ਯਹਾਂ/ਮਹਿਤਾ ਅਮਨ) ਇਨਸਾਨੀਅਨ ਅਤੇ ਮਾਨਵਤਾ ਨੂੰ ਸਮਰਪਿਤ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਸਤਿਗੁਰੂ ਮਾਤਾ ਸੁਦਿਕਸ਼ਾ ਜੀ ਮਹਾਰਾਜ ਦੇ ਆਸ਼ੀਰਵਾਦ ਸਦਕਾ 6 ਅਪ੍ਰੈਲ ਨੂੰ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਸ ਸੰੰਬੰਧੀ ਜਾਣਕਾਰੀ ਦਿੰਦਿਆਂ ਸੰਯੋਜਕ ਅਸ਼ੋਕ ਕੁਮਾਰ ਢੀਂਗਰਾ ਨੇ ਦੱਸਿਆ ਕਿ ਇਹ ਕੈਂਪ ਨਿਰੰਕਾਰੀ ਸਤਿਸੰਗ ਭਵਨ ਭੀਖੀ ਰੋਡ ਬੁਢਲਾਡਾ ਵਿਖੇ ਸਵੇਰੇ 9 ਵਜੇ ਲੱਗੇਗਾ। ਇਸ ਕੈਂਪ ਦਾ ਉਦਘਾਟਨ ਖੇਤਰੀ ਸੰਚਾਲਕ ਰਾਮ ਕ੍ਰਿਸ਼ਨ ਗੋਇਲ ਕਰਨਗੇ। ਇਸ ਵਿੱਚ ਵਿਸ਼ੇਸ਼ ਤੌਰ ਤੇ ਜੋਨਲ ਇੰਚਾਰਜ ਐਸ।ਪੀ। ਦੁਗਲ ਸ਼ਾਮਿਲ ਹੋ ਰਹੇ ਹਨ। ਉਨ੍ਹਾਂ ਸਮੂਹ ਸਾਧ ਸੰਗਤ ਅਤੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਨਸਾਨੀ ਖੂਨ ਨਾਲੀਆ ਵਿੱਚ ਨਹੀਂ ਸਗੋਂ ਨਾੜੀਆਂ ਵਿੱਚ ਵੱਗਣਾ ਚਾਹੀਦਾ ਹੈ। ਨਰ ਸੇਵਾ ਨਾਰਾਇਣ ਪੂਜਾ ਸਭ ਤੋਂ ਉੱਤਮ ਮੰਨੀ ਗਈ ਹੈ। ਇਸ ਲਈ ਵੱਧ ਵੱਧ ਨੌਜਵਾਨ ਖੂਨ ਦਾਨ ਕਰਕੇ ਪੁੰਨ ਦੇ ਭਾਗੀ ਬਣਨ।

LEAVE A REPLY

Please enter your comment!
Please enter your name here