*ਆਮ ਅਜਲਾਸ ਚ ਰਾਜੇਸ਼ ਲੱਕੀ ਛੇਵੀਂ ਵਾਰ ਬਣੇ ਪ੍ਰਧਾਨ*

0
251

ਬੁਢਲਾਡਾ 16 ਮਾਰਚ (ਸਾਰਾ ਯਹਾਂ/ਅਮਨਮਹਿਤਾ) ਸਥਾਨਕ ਗਾਰਮੈਂਟਸ, ਸ਼ੂਜ ਅਤੇ ਜਨਰਲ ਸਟੋਰ ਐਸੋਸੀਏਸ਼ਨ ਦੀ ਸਲਾਨਾ ਆਮ ਅਜਲਾਸ ਸ੍ਰੀ ਪੰਚਾਇਤੀ ਦੁਰਗਾ ਮੰਦਰ ਸ੍ਰੀ ਰਾਮ ਰੀਲਾ ਗਰਾਊਡ ਕੀਤਾ ਗਿਆ। ਜਿਸ ਵਿੱਚ ਰਜੇਸ਼ ਕੁਮਾਰ ਲੱਕੀ ਨੂੰ ਛੇਵੀਂ ਵਾਰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ। ਉਨਾਂ ਨੇ ਆਪਣੀ ਕਾਰਜਕਾਰਣੀ ਵਿੱਚ ਜਗਮੋਹਨ ਜੋਨੀ ਨੂੰ ਜਨਰਲ ਸਕੱਤਰ ਅਤੇ ਪੁਨੀਤ ਗੋਇਲ ਨੂੰ ਖਜਾਨਚੀ ਨਿਯੁਕਤ ਕੀਤਾ। ਇਸ ਮੌਕੇ ਤੇ ਬੋਲਦਿਆਂ ਯੂਨੀਅਨ ਦੇ ਪ੍ਰਧਾਨ ਰਾਜੇਸ਼ ਲੱਕੀ ਨੇ ਸਮੂਹ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਐਸੋਸੀਏਸ਼ਨ ਦੇ ਮੈਂਬਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਹਮੇਸ਼ਾ ਯਤਨਸ਼ੀਲ ਰਹਿਣਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਡੂਪਲੀਕੇਟ ਮਾਲ ਵੇਚਣ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਗਾਰਮੈਂਟਸ, ਸੂਜ ਅਤੇ ਜਨਰਲ ਸਟੋਰ ਦਾ ਦਾਇਰਾਂ ਵਿਸ਼ਾਲ ਪੱਧਰ ਤੇ ਕਰਨ ਲਈ ਜਿਲ੍ਹੇ ਪੱਧਰ ਤੇ ਜਿਲ੍ਹੇ ਹੀ ਇੱਕ ਮੀਟਿੰਗ ਸੱਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜਿਲ੍ਹੇ ਅੰਦਰ ਪਹਿਲਾ ਹੀ ਸੈਂਕੜੇ ਦੁਕਾਨਦਾਰ ਐਸੋਸੀਏਸ਼ਨ ਨਾਲ ਜੁੜ ਚੁੱਕੇ ਹਨ। ਲੱਕੀ ਨੇ ਕਿਹਾ ਕਿ ਵਪਾਰ ਦੀ ਤਰੱਕੀ ਲਈ ਹਮੇਸ਼ਾ ਐਸੋਸੀਏਸ਼ਨ ਕੰਮ ਕਰਦੀ ਰਹੇਗੀ ਅਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਵਿੱਚ ਆਪਣਾ ਵਧੀਆ ਰੋਲ ਅਦਾ ਕਰੇਗੀ। ਮੀਟਿੰਗ ਵਿੱਚ ਹੈਪੀ ਅੰਬਿਕਾ, ਮੁਕੇਸ਼, ਗੋਲਡੀ, ਫਰੈਂਡਜ, ਡੀ.ਸੀ., ਹਰਜੀਤ, ਪਵਨ ਬੱਛੋਆਣਾਂ, ਜੈਨੀ ਦਿੱਲੀ, ਸੰਜੂ ਕਾਲੂ, ਗੋਲੂ ਵਰਮਾਂ, ਜੱਗੀ ਜੈਨ, ਹੈਪੀ ਸਾਹਿਲ, ਮੋਨਾ ਰੋਮੀ, ਪਵਨ ਲੱਖੀ ਆਦਿ ਭਾਰੀ ਗਿਣਤੀ ਦੇ ਵਿੱਚ ਐਸੋਸੀਏਸ਼ਨ ਦੇ ਮੈਂਬਰ ਹਾਜਰ ਸਨ।

LEAVE A REPLY

Please enter your comment!
Please enter your name here