ਮਾਨਸਾ 16 ਮਾਰਚ (ਸਾਰਾ ਯਹਾਂ/ਬੀਰਬਲ ਧਾਲੀਵਾਲ) ਇੱਕ ਛੋਟੇ ਬੱਚੇ ਦੀ ਮਾਤਾ ਦਾ ਰੰਗ ਬਹੁਤ ਜਿਆਦਾ ਕਾਲਾ ਸੀ ਅਤੇ ਉਹ ਇੱਕ ਅੱਖ ਤੋਂ ਕਾਣੀ ਵੀ ਸੀ। ਜਦੋਂ ਉਸਦੀ ਮਾਤਾ ਸਕੂਲ ਵਿੱਚ ਜਾਂਦੀ ਤਾਂ ਬੱਚੇ ਉਸ ਦਾ ਮਜ਼ਾਕ ਉਡਾਉਂਦੇ ਤਾਂ ਉਹ ਮੁੰਡਾ ਆਪਣੀ ਮਾਂ ਨੂੰ ਕਹਿੰਦਾ ਕਿ ਮਾਂ ਤੂੰ ਮੇਰੇ ਸਕੂਲ ਵਿੱਚ ਨਾ ਆਇਆ ਕਰ ਮੈਨੂੰ ਬਹੁਤ ਬਦਨਾਮੀ ਹੁੰਦੀ ਹੈ। ਇਸ ਲਈ ਉਸਦੀ ਮਾਂ ਨੇ ਸਕੂਲ ਵਿੱਚ ਜਾਣਾ ਬੰਦ ਕੀਤਾ ਹੌਲੀ ਹੌਲੀ ਉਸਨੂੰ ਪੜਾ ਲਿਖਾ ਕੇ ਜਵਾਨ ਕੀਤਾ ਕਿਉਂਕਿ ਘਰ ਵਿੱਚ ਦੋਨੋਂ ਮਾਤਾ ਪੁੱਤਰ ਸੀ ਵੱਡਾ ਹੋਇਆ ਤਾਂ ਉਸਨੂੰ ਸਰਕਾਰੀ ਨੌਕਰੀ ਮਿਲ ਗਈ ਸੀ ।ਉਹ ਵੱਡੇ ਸ਼ਹਿਰ ਵਿੱਚ ਚਲਾ ਗਿਆ ਅਤੇ ਫਿਰ ਕਦੇ ਵੀ ਆਪਣੀ ਮਾਂ ਕੋਲ ਨਹੀਂ ਆਇਆ ਕਿਉਂਕਿ ਉਹ ਆਪਣੀ ਮਾਤਾ ਨੂੰ ਨਫਰਤ ਕਰਦਾ ਸੀ ਇੱਕ ਤਾਂ ਉਸਦਾ ਰੰਗ ਬਹੁਤ ਜਿਆਦਾ ਕਾਲਾ ਸੀ ਅਤੇ ਇੱਕ ਉਸਦੇ ਇੱਕ ਅੱਖ ਨਹੀਂ ਸੀ ।ਸਮਾਂ ਪਿਆ ਤਾਂ ਉਸ ਦੀ ਮਾਤਾ ਦੀ ਮੌਤ ਹੋ ਗਈ ਤਾਂ ਪਿੰਡ ਵਾਸੀਆਂ ਨੇ ਉਸਨੂੰ ਸੁਨੇਹਾ ਭੇਜਿਆ ਕਿ ਤੇਰੀ ਮਾਤਾ ਦੀ ਮੌਤ ਹੋ ਗਈ ਸੀ ਅਸੀ ਅਰਦਾਸ ਸੰਸਕਾਰ ਤੇ ਕਰ ਦਿੱਤਾ ਹੈ।ਘਰ ਬਾਰ ਵੇਚ ਕੇ ਚਲਾ ਜਾ ਜਦੋਂ ਉਹ ਮੁੰਡਾ ਆਇਆ ਤਾਂ ਆਪਣੀ ਮਾਂ ਦੀ ਪੇਟੀ ਵਿੱਚੋਂ ਇੱਕ ਚਿੱਠੀ ਮਿਲੀ ਤਾਂ ਉਹ ਜਦੋਂ ਉਸਨੇ ਚਿੱਠੀ ਪੜੀ ਤਾਂ ਉਹ ਹੈਰਾਨ ਰਹਿ ਗਿਆ ਕਿਉਂਕਿ ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਕਿ ਜਦ ਇਹ ਬੱਚਾ ਬਹੁਤ ਛੋਟਾ ਸੀ ਤਾ ਤੀਰ ਕਮਾਨ ਖੇਡਦੇ ਹੋਏ ਇਸਦੀ ਇੱਕ ਅੱਖ ਚਲੀ ਗਈ ਤਾਂ ਇਸ ਮਾਤਾ ਨੇ ਆਪਰੇਸ਼ਨ ਰਾਹੀਂ ਆਪਣੀ ਇੱਕ ਅੱਖ ਆਪਣੇ ਬੇਟੇ ਨੂੰ ਦੇ ਦਿੱਤੀ ਸੀ। ਤਾਂ ਜੋ ਉਸਦੇ ਬੇਟੇ ਨੂੰ ਕੋਈ ਕਾਣਾ ਕਹਿ ਕੇ ਜਲੀਲ ਨਾ ਕਰੇ ਇਸ ਮਾਂ ਨੇ ਐਡੀ ਵੱਡੀ ਕੁਰਬਾਨੀ ਕਰਕੇ ਆਪਣੇ ਬੱਚੇ ਨੂੰ ਨਹੀਂ ਦੱਸਿਆ ਜਦੋਂ ਉਸ ਬੇਟੇ ਨੂੰ ਪਤਾ ਲੱਗਿਆ ਕਿ ਮੇਰੀ ਇੱਕ ਅੱਖ ਮੇਰੀ ਮਾਂ ਦੀ ਦਿੱਤੀ ਹੋਈ ਹੈ ਅਤੇ ਮੈਂ ਉਸ ਨੂੰ ਨਫਰਤ ਕਰਦਾ ਰਿਹਾ ਤਾਂ ਉਹ ਕੰਧਾਂ ਵਿੱਚ ਟੱਕਰਾਂ ਮਾਰ ਮਾਰ ਰੋਂਦਾ ਪਿਟਦਾ ਰਿਹਾ। ਕਿ ਮਾਂ ਮੈਂ ਇਹ ਕੀ ਕਰ ਬੈਠਾ ਪਰ ਹੁਣ ਸਮਾਂ ਲੰਘ ਚੁੱਕਿਆ ਸੀ ਹੁਣ ਕੀ ਬਣਦਾ ਸੀ ਸੋ ਕਦੇ ਵੀ ਮਾਵਾਂ ਨੂੰ ਨਫਰਤ ਨਹੀਂ ਕਰਨੀ ਚਾਹੀਦੀ ਉਹ ਕਾਲੀਆਂ ਜਾਂ ਅੰਗਹੀਣ ਜਾਂ ਕਿਸੇ ਵੀ ਤਰ੍ਹਾਂ ਦੀ ਹੋ ਸਕਦੀ ਹੈ ਉਹ ਆਪਣੇ ਬੱਚੇ ਨੂੰ ਸਦਾ ਹਿੱਕ ਨਾਲ ਲਾ ਕੇ ਰੱਖਦੀ ਹੈ ਅਤੇ ਬਹੁਤ ਜਿਆਦਾ ਪਿਆਰ ਕਰਦੀ ਹੈ।