ਮਾਨਸਾ 15 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਸਤਿਗੁਰ ਸੇਵਾ ਟਰੱਸਟ ਮਾਨਸਾ ਵਲੋਂ ਪ੍ਰਧਾਨ ਪ੍ਰਵੀਨ ਟੋਨੀ ਸ਼ਰਮਾਂ ਦੀ ਅਗਵਾਈ ਹੇਠ ਕਰਵਾਏ ਜਾ ਰਹੇ ਪੰਜ ਦਿਨਾਂ ਸਤਿਸੰਗ ਦੇ ਦੂਸਰੇ ਦਿਨ ਦੀ ਸ਼ੁਰੂਆਤ ਸਮਾਜਸੇਵੀ ਪਵਨ ਕੁਮਾਰ ਨੇ ਝੰਡਾਂ ਪੂਜਨ ਦੀ ਰਸਮ ਕਰਕੇ ਕੀਤੀ ਅਤੇ ਪੰਡਿਤ ਪੁਨੀਤ ਸ਼ਰਮਾਂ ਜੀ ਦੇ ਮੰਤਰ ਉਚਾਰਣਾ ਦੇ ਨਾਲ ਜੋਤੀ ਪ੍ਰਚੰਡ ਦੀ ਰਸਮ ਹਲਕਾ ਵਿਧਾਇਕ ਡਾਕਟਰ ਵਿਜੇ ਸਿੰਗਲਾ ਅਤੇ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਵਿਨੋਦ ਭੰਮਾਂ ਨੇ ਅਦਾ ਕਰਦਿਆਂ ਕਿਹਾ ਕਿ ਪਰਮ ਪੂਜਯ ਸਵਾਮੀ ਭੁਵਨੇਸ਼ਵਰੀ ਦੇਵੀ ਜੀ ਦਾ ਸਤਿਸੰਗ ਸੁਨਣਾ ਬੜੇ ਹੀ ਖੁਸ਼ਕਿਸਮਤ ਲੋਕਾਂ ਦੇ ਹਿੱਸੇ ਆਉਂਦਾ ਹੈ ਅਤੇ ਇਹ ਖੁਸ਼ੀ ਪੰਜ ਦਿਨਾਂ ਲਈ ਮਾਨਸਾ ਵਾਸੀਆਂ ਦੇ ਹਿੱਸੇ ਆਈ ਹੈ।
ਸਵਾਮੀ ਭੁਵਨੇਸ਼ਵਰੀ ਦੇਵੀ ਜੀ ਨੇ ਦੱਸਿਆ ਕਿ ਮਨੁੱਖ ਦੁਨੀਆਦਾਰੀ ਦੇ ਕੰਮ ਬੜੀ ਹੀ ਚਤੁਰਾਈ ਅਤੇ ਸਮਝਦਾਰੀ ਨਾਲ ਕਰਦਾ ਹੈ ਪਰ ਜਦੋਂ ਕੋਈ ਸੇਵਾ ਦਾ ਕੰਮ ਸਾਹਮਣੇ ਆਉਂਦਾ ਹੈ ਤਾਂ ਇਨਸਾਨ ਬਹਾਨੇ ਲੱਭਣ ਲੱਗ ਜਾਂਦਾ ਹੈ ਪਰ ਸੇਵਾ ਦੇ ਕੰਮਾਂ ਨੂੰ ਮੌਹਰੀ ਹੋ ਕੇ ਕਰਨ ਵਾਲੇ ਲੋਕ ਬਹੁਤ ਹੀ ਭਾਗਸ਼ਾਲੀ ਹੁੰਦੇ ਹਨ ਜੇਕਰ ਦੂਜੇ ਸ਼ਬਦਾਂ ਚ ਕਿਹਾ ਜਾਵੇ ਤਾਂ ਸੇਵਾ ਦੇ ਕੰਮ ਭਾਗਸ਼ਾਲੀ ਲੋਕਾਂ ਦੇ ਹਿੱਸੇ ਆਉਂਦੇ ਹਨ ਉਨ੍ਹਾਂ ਕਿਹਾ ਕਿ ਹਰੇਕ ਜ਼ਰੂਰਤਮੰਦ ਇਨਸਾਨ ਦੀ ਅਪਣੀ ਸ਼ਕਤੀ ਅਤੇ ਸਮਰੱਥਾ ਮੁਤਾਬਕ ਸਹਾਇਤਾ ਕਰਨ ਲਈ ਯਤਨਸ਼ੀਲ ਰਹਿਣਾ ਹਰੇਕ ਇਨਸਾਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿਉਂਕਿ ਅਜਿਹੀ ਸੇਵਾ ਕਰਦੇ ਰਹਿਣ ਨਾਲ ਜ਼ਿੰਦਗੀ ਆਨੰਦਮਈ ਲੱਗਣ ਲੱਗ ਜਾਂਦੀ ਹੈ।ਸਵਾਮੀ ਜੀ ਦੇ ਸੰਗੀਤਮਈ ਭਜਨਾਂ ‘ਸੋਖੀ ਨਹੀਂ ਲੱਗਣੀ ਸਾਂਵਰੀਏ ਨਾਲ ਯਾਰੀ” ਆਦਿ ਨਾਲ ਸਾਰੇ ਪੰਡਾਲ ਵਿੱਚ ਵੱਡੀ ਗਿਣਤੀ ਵਿਚ ਬੈਠੇ ਸ਼ਰਧਾਲੂ ਮੰਤਰਮੁਗਧ ਹੋ ਕੇ ਨੱਚਣ ਲਈ ਮਜਬੂਰ ਹੋ ਗਏ।
ਟਰੱਸਟ ਦੇ ਮੈਂਬਰ ਰਾਜ ਸਿੰਗਲਾ ਨੇ ਦੱਸਿਆ ਕਿ ਟਰੱਸਟ ਵੱਲੋਂ ਨਮਿੱਤ ਕੁਮਾਰ, ਐਡਵੋਕੇਟ ਸਾਹਿਲ ਅਤੇ ਪੱਤਰਕਾਰ ਸੁਰਿੰਦਰ ਲਾਲੀ ਨੂੰ ਮਹਾਰਾਜ ਜੀ ਨੇ ਅਸ਼ੀਰਵਾਦ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸਰਪ੍ਰਸਤ ਆਨੰਦ ਪ੍ਰਕਾਸ਼, ਭੀਮ ਸੈਨ ਹੈਪੀ,ਸਕੱਤਰ ਸੰਜੀਵ ਪਿੰਕਾ,ਬਲਜੀਤ ਸ਼ਰਮਾਂ ਖਜਾਨਚੀ ਈਸ਼ਵਰ ਗੋਇਲ,ਰਵਿੰਦਰ ਗਰਗ, ਕੇਵਲ ਜਿੰਦਲ,ਕੇ.ਸੀ.ਬਾਂਸਲ, ਸੰਜੀਵ ਬੋਬੀ, ਪਵਨ ਪੰਮੀ,ਰਾਧੇ ਸ਼ਿਆਮ, ਅਸ਼ਵਨੀ ਜਿੰਦਲ, ਵਿਕਾਸ ਸ਼ਰਮਾ,ਵਿਨੋਦ ਚੌਧਰੀ, ਸੁਭਾਸ਼ ਚੰਦਰ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸਨ।