*ਨਸ਼ੇ ਦੀ ਓਵਰਡੋਜ ਨੇ ਇੱਕ ਹੋਰ ਘਰ ਉਜਾੜਿਆ, ਪਟਿਆਲਾ ਦੇ ਨੌਜਵਾਨ ਦੀ ਮੌਤ*

0
9

ਮਾਰਚ10 (ਸਾਰਾ ਯਹਾਂ/ਬਿਊਰੋ ਨਿਊਜ਼)ਉਮਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਬੇਟੇ ਨੂੰ ਨਸ਼ੇ ਦਾ ਸੇਵਨ ਕਰਾਉਣ ਤੋਂ ਬਾਅਦ ਨੌਜਵਾਨ ਰਿਸ਼ੂ ਆਪਣੇ ਪਿਤਾ ਨਾਲ ਮੌਕੇ ਤੋਂ ਭੱਜ ਗਿਆ ਤੇ ਸਮੇਂ ‘ਤੇ ਹਸਪਤਾਲ ਨਾ ਪਹੁੰਚਣ ‘ਤੇ ਬੇਟੇ ਦੀ ਮੌਤ ਹੋ ਗਈ।

ਪੰਜਾਬ ਅੰਦਰ ਨਸ਼ਿਆਂ ਦਾ ਕਹਿਰ ਜਾਰੀ ਹੈ। ਹੁਣ ਪਟਿਆਲਾ ਸ਼ਹਿਰ ਵਿੱਚ ਨਸ਼ੇ ਨੇ ਇੱਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਬਾਜਵਾ ਕਲੋਨੀ ਦੇ ਰਹਿਣ ਵਾਲੇ ਕ੍ਰਿਸ਼ਨਾ ਨਾਂ ਦੇ 22 ਸਾਲਾ ਨੌਜਵਾਨ ਦੀ ਦੇਰ ਰਾਤ ਨਸ਼ੇ ਕਾਰਨ ਮੌਤ ਹੋ ਗਈ। ਸ਼ਨੀਵਾਰ ਨੂੰ ਲਾਸ਼ ਕਬਜ਼ੇ ‘ਚ ਲੈ ਕੇ ਅਰਬਨ ਅਸਟੇਟ ਥਾਣੇ ਦੇ ਕਰਮਚਾਰੀਆਂ ਨੇ ਇਸ ਦਾ ਪੋਸਟਮਾਰਟਮ ਕਰਵਾਇਆ। 

ਪੁਲਿਸ ਨੇ ਦੇਰ ਸ਼ਾਮ ਬਾਜਵਾ ਕਾਲੋਨੀ ਨਿਵਾਸੀ ਪਿਓ-ਪੁੱਤ ਖਿਲਾਫ ਮਾਮਲਾ ਦਰਜ ਕੀਤਾ। ਇਹ ਐਫਆਈਆਰ ਕ੍ਰਿਸ਼ਨਾ ਦੀ ਮਾਂ ਉਮਾ ਨੇ ਦਰਜ ਕਰਵਾਈ ਹੈ। ਉਮਾ ਨੇ ਦੋਸ਼ ਲਾਇਆ ਹੈ ਕਿ ਉਸ ਦੇ ਬੇਟੇ ਨੂੰ ਨਸ਼ੇ ਦਾ ਸੇਵਨ ਕਰਾਉਣ ਤੋਂ ਬਾਅਦ ਨੌਜਵਾਨ ਰਿਸ਼ੂ ਆਪਣੇ ਪਿਤਾ ਨਾਲ ਮੌਕੇ ਤੋਂ ਭੱਜ ਗਿਆ ਤੇ ਸਮੇਂ ‘ਤੇ ਹਸਪਤਾਲ ਨਾ ਪਹੁੰਚਣ ‘ਤੇ ਬੇਟੇ ਦੀ ਮੌਤ ਹੋ ਗਈ।

ਪੁਲਿਸ ਫਾਈਲ ਮੁਤਾਬਕ ਪਰਿਵਾਰ ਨੇ ਪੁਲਿਸ ਨੂੰ ਬਿਆਨ ਦਿੱਤਾ ਹੈ ਕਿ ਕ੍ਰਿਸ਼ਨਾ ਨਸ਼ੇ ਦਾ ਆਦੀ ਹੋ ਗਿਆ ਸੀ। ਸ਼ੁੱਕਰਵਾਰ ਦੇਰ ਸ਼ਾਮ ਦੋਵਾਂ ਨੇ ਇਕੱਠੇ ਨਸ਼ੇ ਦੀ ਓਵਰਡੋਜ਼ ਲਈ ਸੀ। ਜਦੋਂ ਕ੍ਰਿਸ਼ਨ ਜ਼ਿਆਦਾ ਨਸ਼ੇ ਕਾਰਨ ਬੇਹੋਸ਼ ਹੋ ਗਿਆ ਤਾਂ ਰਿਸ਼ੂ ਨੇ ਆਪਣੇ ਪਿਤਾ ਨੂੰ ਬੁਲਾਇਆ ਤੇ ਮੌਕੇ ਤੋਂ ਭੱਜ ਗਏ। 

ਰਿਸ਼ੂ ਦੇ ਪਿਤਾ ਨੇ ਵੀ ਕ੍ਰਿਸ਼ਨਾ ਦੀ ਮਦਦ ਨਹੀਂ ਕੀਤੀ ਤੇ ਨਾ ਹੀ ਉਸ ਦੇ ਪਰਿਵਾਰ ਨੂੰ ਦੱਸਿਆ। ਜਦੋਂ ਆਸਪਾਸ ਦੇ ਲੋਕਾਂ ਨੇ ਕ੍ਰਿਸ਼ਨ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਦੇਖਿਆ ਤਾਂ ਉਹ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਉਧਰ, ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਉਮਾ ਦੇ ਬਿਆਨਾਂ ਦੇ ਆਧਾਰ ’ਤੇ ਰਿਸ਼ੂ ਤੇ ਉਸ ਦੇ ਪਿਤਾ ਦਰਸ਼ਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਲੋਕਾਂ ਨੂੰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ।

LEAVE A REPLY

Please enter your comment!
Please enter your name here