ਬੁਢਲਾਡਾ 10 ਮਾਰਚ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਅਗਾਮੀ ਲੋਕ ਸਭਾ ਚੋਣਾਂ ਲਈ ਪਾਰਟੀ ਦੀ ਮਜ਼ਬੂਤੀ ਲਈ ਅਤੇ ਵਰਕਰਾਂ ਦੇ ਗ਼ੁੱਸੇ ਗਿਲੇ ਦੂਰ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਉੱਪਰ ਸਰਕਲ ਬੋਹਾ ਦੇ ਪ੍ਰਧਾਨ ਸੰਤੋਖ ਸਿੰਘ ਭੀਮੜਾ ਵੱਲੋਂ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।ਜਿਸ ਤਹਿਤ ਅੱਜ ਯੂਥ ਅਕਾਲੀ ਆਗੂ ਮਨਜੀਤ ਸਿੰਘ ਦੇ ਘਰ ਪਿੰਡ ਹਾਕਮਵਾਲਾ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ।ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੰਤੋਖ ਸਿੰਘ ਭੀਮੜਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਕਿਸਾਨਾਂ ਨੂੰ ਵੱਡੀ ਪੱਧਰ ਤੇ ਮੋਟਰ ਕੁਨੈਕਸ਼ਨ ਦਿੱਤੇ ਗਏ ਜਿੰਨਾਂ ਦਾ ਬਿਜਲੀ ਬਿੱਲ ਵੀ ਮਾਫ ਕੀਤਾ।ਜਿਸਦਾ ਕਿਸਾਨਾਂ ਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਤੇ ਅਨੇਕਾਂ ਕਿਸਾਨ ਆਰਥਿਕ ਮੰਦਹਾਲੀ ਤੋ ਉੱਭਰ ਕੇ ਖੁਸ਼ਹਾਲ ਹੋਏ। ਉਹਨਾਂ ਆਖਿਆ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਕਾਲੀ ਦਲ ਦੀ ਸਰਕਾਰ ਤੋਂ ਬਾਅਦ ਨਾ ਤਾਂ ਕਾਂਗਰਸ ਸਰਕਾਰ ਅਤੇ ਨਾ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਿਸਾਨਾਂ ਲਈ ਮੋਟਰ ਕੁਨੈਕਸ਼ਨਾਂ ਦੀ ਸਹੁਲਤ ਦਿੱਤੀ।ਇਸ ਮੌਕੇ ਸੰਬੋਧਨ ਕਰਦਿਆਂ ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ ਨੇ ਆਖਿਆ ਕਿ ਜਿੰਨੀਆਂ ਲੋਕ ਭਲਾਈ ਦੀਆਂ ਸਕੀਮਾਂ ਅਤੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਕਾਰਜ ਅਕਾਲੀ ਦਲ ਦੀ ਸਰਕਾਰ ਵੇਲੇ ਹੋਏ ਹੋਰ ਕੋਈ ਵੀ ਸਰਕਾਰ ਉਸਦੀ ਬਰਾਬਰੀ ਨਹੀਂ ਕਰ ਸਕੀ। ਉਹਨਾਂ ਅਕਾਲੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਗੁੱਸੇ ਗਿਲੇ ਭੁਲਾਕੇ ਲੋਕ ਸਭਾ ਚੋਣਾਂ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨ।ਇਸ ਮੌਕੇ ਗੁਲਾਬ ਸਿੰਘ ਤਾਲਬਵਾਲਾ, ਬਲਵੀਰ ਸਿੰਘ ਉੱਪਲ,ਮਲੂਕ ਸਿੰਘ ਹਾਕਮਵਾਲਾ, ਜੁਗਰਾਜ ਸਿੰਘ ਪੰਚ, ਬਿੰਦਰ ਸਿੰਘ ਲਹਿਰੀ ਸਾਬਕਾ ਪੰਚ,ਬਾਦਲ ਸਿੰਘ ,ਬਬਲੀ ਸਿੰਘ , ਗੁਰਨਾਮ ਸਿੰਘ ਸਾਬਕਾ ਪੰਚ,ਡਾ ਸੁਖਪਾਲ ਸਿੰਘ, ਜਗਸੀਰ ਸਿੰਘ ਸੀਰਾ, ਜਸਵਿੰਦਰ ਸਿੰਘ ਭੱਲਾ, ਸੰਸਾਰ ਸਿੰਘ ਥਿੰਦ, ਗੁਰਮੀਤ ਸਿੰਘ ਗੀਤੀ, ਅੰਗਰੇਜ਼ ਸਿੰਘ ਸਾਬਕਾ ਪੰਚ, ਮਹਿੰਦਰ ਸਿੰਘ ਜੱਸੜ,ਭੋਲਾ ਸਿੰਘ ਥਿੰਦ, ਜਸਵਿੰਦਰ ਸਿੰਘ ਨਿੱਕਾ,ਜੱਗੀ ਸਿੰਘ,ਮਾਫੀ ਸਿੰਘ,ਮੈਂਗਲ ਸਿੰਘ, ਸਿਕੰਦਰ ਸਿੰਘ ਆਦਿ ਮੌਜੂਦ ਸਨ।