06 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ) ਵਰਡ ਹਿਊਮਨ ਰਾਈਟਸ ਫਾਉਂਡੇਸ਼ਨ (ਰਜਿਸਟਰਡ ) ਮਾਨਸਾ ਵੱਲੋਂ ਐਡਵੋਕੈਟ ਸ਼੍ਰੀ ਸੂਰਜ ਕੁਮਾਰ ਛਾਬੜਾ ਫਾਉਂਡਰ ਚੇਅਰਮੈਨ ਅਤੇ ਜਿਲ੍ਹਾ ਪ੍ਰਧਾਨ ਰਜਿੰਦਰ ਗਰਗ ਦੀ ਅਗਵਾਈ ਵਿੱਚ ਇੱਕ ਸੈਮੀਨਾਰ ਵੱਖ ਵੱਖ ਪ੍ਰੋਜੈਕਟਾ ਉਪਰ ਮਾਤਾ ਸੁੰਦਰੀ ਕਾਲਜ (ਲੜਕੀਆਂ) ਮਾਨਸਾ ਵਿਖੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਪ੍ਰੀਤੀ ਬਾਂਸਲ ਅਤੇ ਹੈਡ ਆਫ ਦੀ ਡਿਪਾਰਮੈਟ ਡਾਕਟਰ ਬਲਮ ਲਿੰਬਾ ਦੇ ਸਹਿਜੋਗ ਨਾਲ ਲਗਾਇਆ ਗਿਆ। ਇਸ ਸੈਮੀਨਾਰ ਦੇ ਮੁੱਖ ਮਹਿਮਾਨ ਡਾਕਟਰ ਰਣਜੀਤ ਰਾਏ ਜੀ ਸਿਵਲ ਸਰਜਨ ਮਾਨਸਾ ਰਹੇ। ਇਸ ਸੈਮੀਨਰ ਵਿੱਚ ਆਰ ਟੀ ਆਈ ਐਕਟ ਬਾਰੇ ਐਡਵੋਕੇਟ ਰੋਹਿਤ ਭੰਮਾ ਵੱਲੋਂ ਪ੍ਰੈਕਟੀਕਲ ਤੌਰ ਤੇ ਜਾਣਕਾਰੀ ਦਿੱਤੀ ਗਈ ਤੇ ਸਾਰੀਆਂ ਲੜਕੀਆਂ ਨੂੰ ਫਾਰਮ ਵੰਡੇ ਗਏ ਅਤੇ ਡਿਟੇਲ ਵਿੱਚ ਦੱਸਿਆ ਗਿਆ ਕਿ ਕੋਈ ਵੀ ਜਾਣਕਾਰੀ ਕਿਸੇ ਵੀ ਅਦਾਰੇ ਤੋਂ ਮੁਹਈਆ ਕਰਵਾ ਸਕਦੇ ਹਾਂ। ਇਸ ਨਾਲ ਹੀ ਸ਼੍ਰੀਮਤੀ ਨੇਹਾ ਸਿੰਘ ਮੈਨੇਜਰ ਐਸ.ਬੀ.ਆਈ ਬੈਂਕ ਮਾਨਸਾ ਨੇ ਦੱਸਿਆ ਕਿ ਅੱਜ ਕੱਲ ਬੈਂਕ ਖਤਿਆਂ ਵਿੱਚ ਆਨਲਾਈਨ ਟਰਾਂਜੈਕਸ਼ਨ ਕਰਕੇ ਹੋ ਰਹੇ ਫਰਾਡ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਹੈ। ਇਸ ਤੋਂ ਉਪਰੰਤ ਡਾਕਟਰ ਬਲਜੀਤ ਕੌਰ ਐਸ ਐਮ ਓ ਮਾਨਸਾ ਵੱਲੋਂ ਡਿਟੇਲ ਵਿੱਚ ਇਸਤਰੀਆਂ ਦੇ ਰੋਗਾਂ ਦੀ ਜਾਣਕਾਰੀ ਦਿੱਤੀ ਗਈ ਤੇ ਉਸ ਤੋਂ ਬਚਾ ਲਈ ਉਪਾਅ ਦੱਸੇ ਤੇ ਨਾਲ ਹੀ ਗਰਭਪਤੀ ਔਰਤਾਂ ਨੂੰ ਪਹਿਲੇ ਦਿਨ ਤੋਂ ਲੈ ਕੇ ਅਖੀਰ ਤੱਕ ਮਿਲਦੀਆਂ ਸਹੂਲਤਾਂ ਦੀ ਜਾਣਕਾਰੀ ਮੁਹਈਆ ਕਰਵਾਈ। ਇਸ ਮੌਕੇ ਤੇ ਹਾਜ਼ਰ ਪ੍ਰਿੰਸੀਪਲ ਡਾਕਟਰ ਪ੍ਰੀਤੀ ਬਾਂਸਲ, ਵਿਦਿਆਰਥੀਆਂ ਅਤੇ ਕਾਲਜ ਸਟਾਫ ਨੇ ਸੈਮੀਨਰ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜਿਹੇ ਪ੍ਰੈਕਟੀਕਲ ਸੈਮੀਨਾਰ ਬਹੁਤ ਘੱਟ ਹੁੰਦੇ ਹਨ। ਸਾਡੇ ਕਾਲਜ ਵਿੱਚ ਇਹ ਪਹਿਲਾ ਪ੍ਰੈਕਟੀਕਲ ਸੈਮੀਨਾਰ ਹੈ ਜਿਸ ਨਾਲ ਸਾਡੇ ਗਿਆਨ ਵਿੱਚ ਬੁਹਤ ਵਾਧਾ ਹੋਇਆ ਹੈ। ਇਸ ਪ੍ਰੋਜੈਕਟ ਦੇ ਚੇਅਰਮੈਨ ਅੰਮ੍ਰਿਤ ਗੋਇਲ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਦੇ ਪ੍ਰੈਕਟੀਕਲ ਸੈਮੀਨਾਰ ਸਮੇਂ ਸਮੇਂ ਤੇ ਹੋਰ ਲਗਾਏ ਜਾਣਗੇ ਤਾਂ ਜੋ ਲੋਕਾਂ ਦੀ ਜਾਣਕਾਰੀ ਵਿੱਚ ਵਾਧਾ ਹੋ ਸਕੇ ਅੰਤ ਵਿਚ ਪ੍ਰਧਾਨ ਸ੍ਰੀ ਰਾਜਿੰਦਰ ਗਰਗ ਜੀ ਵਲੋ ਆਏ ਹੋਏ ਜ਼ਿਲਾ ਸਿਵਲ ਸਰਜਨ ਮਾਨਸਾ ਅਤੇ ਉਹਨਾਂ ਦੀ ਟੀਮ ਮੈਂਬਰਾ ਅਤੇ ਸਕੂਲ ਸਟਾਫ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਫਾਊਂਡੇਸ਼ਨ ਦੇ ਮੈਂਬਰ ਗੁਰਤੇਜ ਸਿੰਘ ਜਗਰੀ,ਸੰਤ ਲਾਲ ਨਾਗਪਾਲ, ਡਾਕਟਰ ਸ਼ੇਰਜੰਗ ਸਿੰਘ ਸਿੱਧੂ, ਜਗਜੀਵਨ ਰਾਮ, ਕ੍ਰਿਸ਼ਨ ਕੁਮਾਰ , ਵਿਨੋਦ ਕੁਮਾਰ ਜਿੰਦਲ ਮੰਗੀ, ਪੂਨੀਤ ਗੋਇਲ, ਗੌਰਵ ਬਜਾਜ, ਕੰਚਨ ਸੇਠੀ, ਕ੍ਰਿਸ਼ਨ ਸੇਠੀ, ਤਰਸੇਮ ਸੈਮੀ, ਡਿੰਪਲ ਅਰੋੜਾ, ਮੈਡਮ ਰਜਣੀ, ਰੀਆ ਅਰੌੜਾ, ਅੰਨੂ ਜਿੰਦਲ ਹਾਜ਼ਰ ਸਨ।