*ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੋਚ ਅਨੁਸਾਰ ਪੰਜਾਬ ਪੁਲਿਸ ਪੰਜਾਬ ਦੀਆਂ ਸੜਕਾਂ ਨੂੰ ਸੁਰੱਖਿਅਤ ਬਣਾਉਣ ਲਈ ਵਚਨਬੱਧ*

0
19

ਚੰਡੀਗੜ੍ਹ, 2 ਮਾਰਚ:(ਸਾਰਾ ਯਹਾਂ/ਬਿਊਰੋ ਨਿਊਜ਼)

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ ਸੋਚ ਅਨੁਸਾਰ ਟਰੈਫਿਕ ਪ੍ਰਬੰਧਨ ਵਿੱਚ ਸੁਧਾਰ ਕਰਨ ਅਤੇ ਕੀਮਤੀ ਜਾਨਾਂ ਬਚਾਉਣ ਲਈ ਮਸਨੂਈ ਬੌਧਿਕਤਾ (ਏ.ਆਈ.) ਵਰਗੀ ਤਕਨਾਲੋਜੀ ਨੂੰ ਲਾਗੂ ਕਰਨ ਦੇ ਉਦੇਸ਼ ਤਹਿਤ ਇੱਕ ਹੋਰ ਕਦਮ ਪੁੱਟਦਿਆਂ , ਪੰਜਾਬ ਪੁਲਿਸ ਨੇ ਪਲਾਕਸ਼ਾ ਯੂਨੀਵਰਸਿਟੀ ਪੰਜਾਬ ਨਾਲ ਇੱਕ ਮਹੱਤਵਪੂਰਨ ਸਮਝੌਤਾ (ਐਮ.ਓ.ਯੂ.)  ਸਹੀਬੱਧ ਕੀਤਾ ਹੈ, ਜੋ ਸੁਰੱਖਿਅਤ ਤੇ ਸੁਚਾਰੂ ਆਵਾਜਾਈ  ਨੂੰ ਉਤਸ਼ਾਹਿਤ ਕਰਨ ਵਿੱਚ ਚੋਖੀ ਮਦਦ ਕਰੇਗਾ। 

ਇਹ ਐਮ.ਓ.ਯੂ.,  ਏ.ਡੀ.ਜੀ.ਪੀ.(ਟਰੈਫਿਕ ਐਂਡ ਰੋਡ ਸੇਫਟੀ) ਏ.ਐਸ. ਰਾਏ ਅਤੇ ਪਲਾਕਸ਼ਾ ਯੂਨੀਵਰਸਿਟੀ, ਪੰਜਾਬ ਦੇ ਰਜਿਸਟਰਾਰ ਸੰਜੇ ਭਟਨਾਗਰ ਨੇ ਡੀਜੀਪੀ ਪੰਜਾਬ ਗੌਰਵ ਯਾਦਵ ਦੀ ਮੌਜੂਦਗੀ ਵਿੱਚ ਸਹੀਬੱਧ ਕੀਤਾ। ਇਸ ਦੌਰਾਨ ਪ੍ਰੋਫੈਸਰ ਸ੍ਰੀਕਾਂਤ ਸ੍ਰੀਨਿਵਾਸਨ ਅਤੇ ਆਈ.ਓ.ਟੀ. ਲੈਬ ਦੇ ਟੀਮ ਦੇ ਮੈਂਬਰਾਂ ਸਮੇਤ ਪੰਜਾਬ ਰੋਡ ਸੇਫਟੀ  ਅਤੇ ਆਵਾਜਾਈ ਖੋਜ ਕੇਂਦਰ ਦੇ ਰਿਸਰਚ ਐਸੋਸੀਏਟਸ ਵੀ ਹਾਜ਼ਰ ਸਨ।

ਏ.ਡੀ.ਜੀ.ਪੀ. ਏ.ਐਸ. ਰਾਏ ਨੇ ਕਿਹਾ ਕਿ ਪੰਜਾਬ ਪੁਲਿਸ ਅਤੇ ਪਲਾਕਸ਼ਾ ਯੂਨੀਵਰਸਿਟੀ ਪੰਜਾਬ ਵਿਚਕਾਰ ਇਹ ਸਾਂਝੇਦਾਰੀ ਪੰਜਾਬ ਵਿੱਚ ਸੜਕ ਸੁਰੱਖਿਆ ਅਤੇ ਟਰੈਫਿਕ ਪ੍ਰਬੰਧਨ ਵਿੱਚ ਕ੍ਰਾਂਤੀ ਲਿਆਉਣ ਲਈ ਤਿਆਰ ਹੈ। ਉਨ੍ਹਾਂ ਕਿਹਾ, “ਸਾਡਾ ਉਦੇਸ਼ ਟਰੈਫਿਕ ਪ੍ਰਬੰਧਨ, ਕੰਟਰੋਲ, ਅਤੇ ਸੜਕ ਸੁਰੱਖਿਆ ਇੰਜੀਨੀਅਰਿੰਗ ਵਿੱਚ ਅਤਿ-ਆਧੁਨਿਕ ਮੁਹਾਰਤ ਵਿਕਸਿਤ ਕਰਨਾ ਹੈ। ਇਸ ਵਿੱਚ ਸੜਕ ਸੁਰੱਖਿਆ ਆਡਿਟ, ਐਮ-ਪੁਲਿਸਿੰਗ, ਈ-ਪੁਲਿਸਿੰਗ,  ਅਤੇ ਸਬੂਤ-ਆਧਾਰਿਤ ਨੀਤੀ ਨਿਰਮਾਣ ਲਈ ਐਪਲਾਈਡ ਰੀਸਰਚ ਕਰਨ, ਜਿਹੀਆਂ ਸਾਂਝੀਆਂ ਪਹਿਲਕਦਮੀਆਂ ਸ਼ਾਮਲ ਹਨ। 

ਉਹਨਾਂ ਕਿਹਾ ਕਿ ਦੋਵੇਂ ਸੰਸਥਾਵਾਂ ਸੁਚੱਜੇ ਟਰੈਫਿਕ ਪ੍ਰਬੰਧਨ ਢੰਗਾਂ ਅਤੇ ਭਵਿੱਖਮੁਖੀ ਵਿਸ਼ਲੇਸ਼ਣ ਮਾਡਲਾਂ ਨੂੰ ਵਿਕਸਤ ਕਰਨ ਲਈ ਮਸਨੂਈ ਬੌਧਿਕਤਾ (ਏ.ਆਈ.) ਅਤੇ ਡੇਟਾ ਐਨਾਲਿਟਕਸ ਸਮੇਤ ਹੋਰ ਉੱਨਤ ਤਕਨਾਲੋਜੀਆਂ ਦੀ ਵਰਤੋਂ ਕਰਨਗੀਆਂ। ਇਸ ਤੋਂ ਇਲਾਵਾ, ਇਹ ਸਾਂਝੀ ਪਹਿਲਕਦਮੀ ਸੜਕ ਸੁਰੱਖਿਆ ਫੋਰਸ ਦੇ ਕਰਮਚਾਰੀਆਂ ਲਈ ਸਿਖਲਾਈ ਪ੍ਰੋਗਰਾਮਾਂ ਨੂੰ ਵਧਾਏਗੀ, ਉਹਨਾਂ ਨੂੰ ਟਰੈਫਿਕ ਪ੍ਰਬੰਧਨ ਅਤੇ ਦੁਰਘਟਨਾਵਾਂ ਦੀ ਰੋਕਥਾਮ ਵਿੱਚ ਨਵੀਨਤਮ ਗਿਆਨ ਅਤੇ ਹੁਨਰਾਂ ਨਾਲ ਸਮਰੱਥ ਕਰੇਗੀ ।

ਪ੍ਰੋਫ਼ੈਸਰ ਸ੍ਰੀਕਾਂਤ ਸ੍ਰੀਨਿਵਾਸਨ ਨੇ ਸਹਿਯੋਗ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਭਾਈਵਾਲੀ ਸੜਕ ਸੁਰੱਖਿਆ ਖੋਜ ਅਤੇ ਨਵੀਨਤਾ ਵਿੱਚ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਕਰਦੀ ਹੈ। ਅਕਾਦਮਿਕਤਾ ਅਤੇ ਕਾਨੂੰਨ ਲਾਗੂ ਕਰਨ ਦੀ ਮੁਹਾਰਤ ਨੂੰ ਜੋੜ ਕੇ, ਅਸੀਂ ਪ੍ਰਮੁੱਖ ਚੁਣੌਤੀਆਂ ਨਾਲ ਨਜਿੱਠ ਸਕਦੇ ਹਾਂ ਅਤੇ ਸੁਰੱਖਿਅਤ ਸੜਕਾਂ ਲਈ ਮੁਕੰਮਲ ਹੱਲ ਵਿਕਸਿਤ ਕਰ  ਸਕਦੇ ਹਾਂ।

ਆਪਣੀਆਂ ਸੁਹਿਰਦ ਭਾਵਨਾਵਾਂ ਜ਼ਾਹਰ ਕਰਦੇ ਹੋਏ, ਸੰਜੇ ਭਟਨਾਗਰ ਨੇ ਸੜਕੀ ਸੁਰੱਖਿਆ ਦੇ ਖੇਤਰ ਵਿੱਚ ਹੋਰ ਨਵੀਨਤਾ ਲਿਆਉਣ ਲਈ ਇਸ ਸਾਂਝੇਦਾਰੀ ਦੀ ਸੰਭਾਵਨਾ ਬਾਰੇ ਆਸ ਪ੍ਰਗਟਾਈ । ਉਨ੍ਹਾਂ ਕਿਹਾ, “ਪਲਾਕਸ਼ਾ ਯੂਨੀਵਰਸਿਟੀ ,ਪੰਜਾਬ ਉੱਚ ਸਿੱਖਿਆ ਦੀ ਮੁੜ ਕਲਪਨਾ  ਅਤੇ ਨਵੀਨਤਮ ਖੋਜਾਂ ਰਾਹੀਂ ਸਮਾਜਿਕ ਚੁਣੌਤੀਆਂ ਨਾਲ ਨਜਿੱਠਣ ਲਈ  ਸਮਰਪਿਤ ਹੈ। ਇਸ ਭਾਈਵਾਲੀ ਰਾਹੀਂ, ਅਸੀਂ ਸੂਬੇ ਦੇ ਟਰੈਫਿਕ ਪ੍ਰਬੰਧਨ ਅਤੇ ਸੜਕ ਸੁਰੱਖਿਆ ਸਬੰਧੀ ਪਹਿਲਕਦਮੀਆਂ ਵਿੱਚ ਖੋਜ ਅਤੇ ਤਕਨਾਲੋਜੀ ਵਿੱਚ ਆਪਣੀ ਮੁਹਾਰਤ ਦਾ ਸਮਰਥਨ ਦੇਣ ਲਈ ਆਸਵੰਦ  ਹਾਂ। ’’

ਟਰੈਫਿਕ ਸਲਾਹਕਾਰ ਪੰਜਾਬ ਅਤੇ ਡਾਇਰੈਕਟਰ ਪੰਜਾਬ ਰੋਡ ਸੇਫਟੀ ਐਂਡ ਟਰੈਫਿਕ ਰਿਸਰਚ ਸੈਂਟਰ ਨਵਦੀਪ .ਕੇ. ਅਸੀਜਾ ਨੇ ਸੜਕ ਸੁਰੱਖਿਆ ਫੋਰਸ ਦੇ ਯਤਨਾਂ ਨਾਲ ਟੈਕਨਾਲੋਜੀ ਨੂੰ ਜੋੜ ਕੇ, ਇਸ ਸਾਂਝੇਦਾਰੀ ਦਾ ਉਦੇਸ਼ ਸੜਕਾਂ ’ਤੇ ਸੁਰੱਖਿਆ ਦੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ, ਜਾਣਕਾਰੀ ਮੁਹਿੰਮਾਂ ਰਾਹੀਂ ਲੋਕਾਂ ਨੂੰ ਜੋੜਨਾ ਅਤੇ ਸੜਕ ਸੁਰੱਖਿਆ ਅਭਿਆਸ ਮੁਹਿੰਮਾਂ ਨੂੰ ਚਲਾਉਣਾ ਹੈ।

LEAVE A REPLY

Please enter your comment!
Please enter your name here