ਬੋਹਾ 28 ਫ਼ਰਵਰੀ(ਸਾਰਾ ਯਹਾਂ/ਅਮਨ ਮਹਿਤਾ)ਸ਼ਹੀਦ ਜਗਸੀਰ ਸਿੰਘ ਸਕੂਲ ਆਫ਼ ਐਮੀਨੈਂਸ, ਬੋਹਾ ਵਿਖੇ ਏ.ਆਈ.ਐੱਫ਼. ਦੇ ਸਹਿਯੋਗ ਨਾਲ ਉੱਘੇ ਸਾਇੰਸ ਦਾਨ ਸੀ. ਵੀ. ਰਮਨ ਦੀ ਯਾਦ ਵਿੱਚ ਰਾਸ਼ਟਰੀ ਵਿਗਿਆਨ ਦਿਵਸ ਮਨਾਇਆ ਗਿਆ। ਸੰਸਥਾ ਮੁਖੀ ਪ੍ਰਿੰਸੀਪਲ ਹਰਿੰਦਰ ਸਿੰਘ ਭੁੱਲਰ ਪੀ.ਈ.ਐੱਸ.1 ਦੀ ਅਗਵਾਈ ਵਿੱਚ ਸਕੂਲ ਦੇ ਵਿਦਿਆਰਥੀਆਂ ਦੇ ਬਣੇ ਹਾਊਸ ਵਿਚਕਾਰ ਕੁਇਜ਼ ਅਤੇ ਭਾਸ਼ਣ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਕੂਲ ਨੋਡਲ ਅਫ਼ਸਰ ਮੁਕੇਸ਼ ਕੁਮਾਰ ਸਾਇੰਸ ਮਾਸਟਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁਇਜ਼ ਅਤੇ ਭਾਸ਼ਣ ਮੁਕਾਬਲਿਆਂ ਵਿੱਚ ਵੱਖ-ਵੱਖ ਹਾਊਸ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ।ਕੁਇਜ਼ ਮੁਕਾਬਲਿਆਂ ਵਿੱਚ ਗਗਨਦੀਪ ਸਿੰਘ,ਦਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ,ਖੁਸ਼ਪ੍ਰੀਤ ਕੌਰ ਨੇ ਕ੍ਰਮਵਾਰ ਪਹਿਲਾ ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਹੀ ਭਾਸ਼ਣ ਮੁਕਾਬਲਿਆਂ ਵਿੱਚ ਗਗਨਦੀਪ ਸਿੰਘ,ਅਕਾਸ਼ ਅਤੇ ਵਿਵੇਕ ਕੁਮਾਰ ਨੇ ਕ੍ਰਮਵਾਰ ਪਹਿਲਾਂ ,ਦੂਸਰਾ ਅਤੇ ਤੀਸਰਾ ਸਥਾਨ ਪ੍ਰਾਪਤ ਕੀਤਾ। ਰਾਸ਼ਟਰੀ ਵਿਗਿਆਨ ਦਿਵਸ ਦੌਰਾਨ ਕਰਵਾਏ ਭਾਸ਼ਣ ਮੁਕਾਬਲਿਆਂ ਲਈ ਬਤੌਰ ਜੱਜ ਲੈਕਚਰਾਰ ਅਮਨਦੀਪ ਕੌਰ,ਲੈਕਚਰਾਰ ਸ਼ਰਨਦੀਪ ਕੌਰ ਅਤੇ
ਗਗਨਦੀਪ ਕੌਰ ਸ.ਸ. ਮਿਸਟ੍ਰੈਸ ਨੇ ਭੂਮਿਕਾ ਨਿਭਾਈ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਏ.ਆਈ. ਐੱਫ਼. ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ। ਏ.ਆਈ.ਐੱਫ. ਦੇ ਪ੍ਰਤੀਨਿਧ ਵਜੋਂ ਸ਼ਾਮਲ ਹੋਏ ਪ੍ਰਦੀਪ ਸਿੰਘ ਨੇ ਕਿਹਾ ਬੱਚਿਆਂ ਵਿੱਚ ਵਿਗਿਆਨਕ ਸੂਝ ਅਤੇ ਸੋਚ ਵਿਕਸਤ ਕਰਨ ਲਈ ਅਜਿਹੇ ਸਮਾਗਮ ਹੋਣੇ ਚਾਹੀਦੇ ਹਨ। ਜੇਤੂ ਵਿਦਿਆਰਥੀਆਂ ਨੂੰ ਹਰਿੰਦਰ ਸਿੰਘ ਭੁੱਲਰ ਨੇ ਸਨਮਾਨਿਤ ਕੀਤਾ ਅਤੇ ਮੁਕੇਸ਼ ਕੁਮਾਰ ਸਾਇੰਸ ਮਾਸਟਰ ਦੇ ਕਾਰਜ ਦੀ ਪ੍ਰਸੰਸਾ ਕੀਤੀ।ਇਸ ਮੌਕੇ ਪਰਮਿੰਦਰ ਤਾਂਗੜੀ,ਵਨੀਤ ਕੁਮਾਰ, ਰੇਨੂ ਲੈਕਚਰਾਰ ਕਾਮਰਸ, ਗਗਨਪ੍ਰੀਤ ਵਰਮਾ, ਕਮਲਪ੍ਰੀਤ ਕੌਰ ਅਤੇ ਵਿਦਿਆਰਥੀ ਸ਼ਾਮਲ ਹੋਏ।