*ਨੌਜਵਾਨ ਸੇਵਾ ਕਲੱਬ ਵੱਲੋਂ ਲੋੜਵੰਦ ਲੜਕੀਆਂ ਦੇ 25 ਫ਼ਰਵਰੀ ਨੂੰ ਕੀਤੇ ਜਾਣਗੇ ਸਮੂਹਿਕ ਵਿਆਹ*

0
71

ਮਾਨਸਾ, 22 ਫ਼ਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਜਵਾਨ ਸੇਵਾ ਕਲੱਬ ਮਾਨਸਾ ਵੱਲੋਂ ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ 25 ਫਰਵਰੀ ਨੂੰ ਪਿੰਡ ਜਵਾਹਰਕੇ ਵਿਖੇ ਕਰਵਾਏ ਜਾ ਰਹੇ ਹਨ। ਇਸ ਬਾਰੇ ਕਲੱਬ ਦੇ ਚੇਅਰਮੈਨ ਮੇਜ਼ਰ ਸਿੰਘ ਐੱਸ ਓ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਕਲੱਬ ਵੱਲੋਂ ਹਰ ਸਾਲ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਂਦੇ ਹਨ ਅਤੇ ਸਾਡੇ ਕਲੱਬ ਵੱਲੋਂ ਘਰੇਲੂ ਝਗੜਿਆਂ ਦੇ ਫ਼ੈਸਲੇ ਲਏ  ਮਹਿਲਾ ਕਮਿਸ਼ਨ ਪੰਜਾਬ ਦੀ ਪ੍ਰਧਾਨ ਮਨੀਸ਼ਾ ਗੁਲਾਟੀ ਦੇ ਕੈਂਪ ਵੀ ਲਗਾਏ ਗਏ ਹਨ। ਜਿਨ੍ਹਾਂ ਨੇ ਅਨੇਕਾਂ ਉਜੜਦੇ ਘਰਾਂ ਨੂੰ ਮੁੜ ਤੋਂ ਵਸਾਇਆ ਹੈ। 

ਇਸ ਮੌਕੇ ਤੇ ਵਾਇਸ ਪ੍ਰਧਾਨ ਰਣਧੀਰ ਸਿੰਘ ਧੀਰਾ ਨੇ ਕਿਹਾ ਕਿ ਮੈਂ ਧੰਨਵਾਦ ਕਰਦਾ ਹਾਂ ਕਲੱਬ ਦੇ ਗੁਰਲਾਲ ਸਿੰਘ ਭਾਊ ਅਤੇ ਸਰਪ੍ਰਸਤ ਰਾਜੂ ਬਾਬਾ ਜਟਾਣੇ ਵਾਲੇ ਜਿਨ੍ਹਾਂ ਦੇ ਵਿਸ਼ੇਸ਼ ਸਹਿਯੋਗ ਨਾਲ ਇਹ ਵਿਆਹ ਕਾਰਜ ਪੂਰੇ ਕੀਤੇ ਜਾਂਦੇ ਹਨ। ਅੰਤ ਵਿੱਚ ਮੈਂ ਧੰਨਵਾਦ ਕਰਦਾਂ ਹਾਂ ਸਮੂਹ ਪੱਤਰਕਾਰ ਭਾਈਚਾਰੇ, ਸਮੂਹ ਕਲੱਬ ਮੈਂਬਰਾਂ, ਸਹਿਯੋਗੀ ਸੰਸਥਾਵਾਂ ਅਤੇ ਜਵਾਹਰਕੇ ਪਿੰਡ ਵਾਸੀਆਂ ਦਾ ਜਿਨ੍ਹਾਂ ਨੇ ਹਮੇਸ਼ਾ ਤਨੋਂ ਮਨੋਂ ਸਾਡਾ ਸਹਿਯੋਗ ਕੀਤਾ ਹੈ। 

LEAVE A REPLY

Please enter your comment!
Please enter your name here