*ਅੰਦੋਲਨ ਦੇ ਰਾਹ ਪਏ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਖਿਲਾਫ ਖੁੱਲ੍ਹ ਕੇ ਲਾਈਵ ਹੋ ਕੇ ਮੈਦਾਨ ਵਿੱਚ ਆਏ ਬਿੱਟੂ*

0
24

ਲੁਧਿਆਣਾ 13 ਫਰਵਰੀ(ਸਾਰਾ ਯਹਾਂ/ਬਿਊਰੋ ਨਿਊਜ਼)ਮੈਂਬਰ ਪਾਰਲੀਮੈਂਠ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਤੋਂ ਐੱਮ.ਐੱਸ.ਪੀ ਅਤੇ ਹੋਰ ਗ੍ਰਾਂਟੀਆਂ ਦੀ ਮੰਗ ਨੂੰ ਲੈ ਕੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰਾਹ ਵਿੱਚ ਬੈਰੀਗੇਡ, ਕੰਡਿਆਂ ਵਾਲੀਆਂ ਤਾਰਾਂ ਅਤੇ ਸੜਕਾਂ ਤੇ ਕੰਧਾਂ ਕੱਢ ਕੇ ਰੋਕਣ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸੜਕਾਂ ਤੇ ਕੰਧਾਂ ਕੱਢ ਕੇ ਇੱਕ ਨਵਾਂ ਪਾਕਿਸਤਾਨ ਉਸਾਰਿਆ ਜਾ ਰਿਹਾ ਹੈ। ਜਿਸ ਵਿੱਚ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਬਿੱਟੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਹੁਣ ਆਪਣੀ ਮੰਗ ਵਾਸਤੇ ਅਵਾਜ ਨਹੀਂ ਉਠਾ ਸਕਦਾ। ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਦੇਸ਼ ਨੂੰ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਦੱਸਦੇ ਹਨ। ਪਰ ਦੇਸ਼ ਦੇ ਅੰਨਦਾਤੇ ਕਿਸਾਨ ਨੂੰ ਰੋਕਣ ਲਈ ਵਰਤੇ ਗਏ ਵਸੀਲਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿੱਚ ਲੋਕਤੰਤਰ ਖਤਰੇ ਵਿੱਚ ਪੈ ਗਿਆ ਹੈ। ਬਿੱਟੂ ਨੇ ਕਿਹਾ ਕਿ ਕੇਂਦਰ ਕੋਲ ਵਾਧੂ ਪੈਸਾ ਹੈ। ਉਹ ਚਾਹੇ ਤਾਂ ਦਿੱਲੀ ਅੰਦੋਲਨ ਵਿਖੇ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਸਾਰੀਆਂ ਫਸਲਾਂ ਤੇ ਐੱਮ.ਐੱਸ.ਪੀ ਅਤੇ ਕਿਸਾਨਾਂ ਤੇ ਕਰਜੇ ਤੇ ਲੀਕ ਮਾਰ ਸਕਦੀ ਹੈ। ਪਰ ਅਸਲ ਵਿੱਚ ਸਰਕਾਰ ਇਹ ਚਾਹੁੰਦੀ ਨਹੀਂ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਅੰਨਦਾਤੇ ਵੱਲੋਂ ਅੰਦੋਲਨ ਦੇ ਰਾਹ ਪੈਣ ਤੇ ਸਾਰੀਆਂ ਪਾਰਟੀਆਂ ਕੇਂਦਰ ਸਰਕਾਰ ਦੇ ਰਵੱਈਏ ਦੀ ਨਿੰਦਿਆਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਅਮ੍ਰਿਤਸਰ ਅਤੇ ਲੁਧਿਆਣਾ ਪਾਸੋਂ ਕਿਸਾਨ ਟਰੈਕਟਰਾਂ ਦੇ ਵੱਡੇ ਕਾਫਲੇ ਲੈ ਕੇ ਨਿੱਕਲੇ ਹਨ। ਐੱਮ.ਪੀ ਬਿੱਟੂ ਦਾ ਕਹਿਣਾ ਹੈ ਕਿ ਬੇਸ਼ੱਕ ਅੰਨਦਾਤਾ ਕਿਸਾਨ ਅੰਦੋਲਨ ਦੇ ਰਾਹ ਤੇ ਤੁਰਿਆ ਹੈ। ਉਸ ਕੋਲ ਸਾਰੇ ਪੁਖਤਾ ਪ੍ਰਬੰਧ ਹਨ। ਜਿਸ ਨਾਲ ਉਹ ਕੇਂਦਰ ਸਰਕਾਰ ਨਾਲ ਆਢਾ ਲਾ ਸਕੇ। ਉਨ੍ਹਾਂ ਕਿਹਾ ਕਿ ਫਿਰ ਵੀ ਕਿਸਾਨਾਂ ਨੂੰ ਜੇਕਰ ਜੇ.ਸੀ.ਬੀ, ਟਰੈਕਟਰ ਕਿਸੇ ਤਰ੍ਹਾਂ ਦੀ ਮਸ਼ੀਨਰੀ ਅਤੇ ਹੋਰ ਕਿਸੇ ਸਮਾਨ ਦੀ ਜਰੂਰਤ ਹੈ ਤਾਂ ਉਨ੍ਹਾਂ ਦੀ ਸੇਵਾ ਲਗਾਈ ਜਾਵੇ। ਉਹ ਇਸ ਅੰਦੋਲਨ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸ਼ਾਮਿਲ ਹੋਣਾ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਨਾ ਆਪਣਾ ਫਰਜ ਸਮਝਦੇ ਹਨ। ਬਿੱਟੂ ਨੇ ਕਿਹਾ ਕਿ ਇਸ ਤਰ੍ਹਾਂ ਸੜਕਾਂ ਤੇ ਬੈਰੀਗੇਡ ਅਤੇ ਕੰਧਾਂ ਖਿੱਚ ਕੇ ਇੱਕ ਦੇਸ਼ ਨੂੰ ਵੰਡਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਵੀ ਮੋਦੀ ਨੂੰ ਖੁਸ਼ ਕਰਨ ਲਈ ਕਿਸਾਨਾਂ ਦੇ ਰਾਹ ਰੋਕਣ ਵਾਸਤੇ ਹਰ-ਤਰ੍ਹਾਂ ਦੇ ਹੱਥ ਕੰਢੇ ਅਪਣਾ ਰਹੀ ਹੈ। ਜਿਸ ਦੀ ਉਹ ਘੋਰ ਨਿੰਦਿਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ-ਭੰਡਾਰ ਵਿੱਚ ਵੱਡਾ ਹਿੱਸਾ ਪਾਉਣ ਵਾਲਾ ਪੰਜਾਬ ਦਾ ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਲਈ ਲੜ ਰਿਹਾ ਹੈ। ਉਸ ਦੀ ਮੰਗ ਸਿਰਫ ਪੰਜਾਬ ਤੱਕ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਂ ਫਿਰ ਵੀ ਕਈ ਫਸਲਾਂ ਤੇ ਐੱਮ.ਐੱਸ.ਪੀ ਹੈ, ਪਰ ਦੂਜੇ ਸੂਬਿਆਂ ਵਿੱਚ ਨਹੀਂ। ਇਹ ਲੜਾਈ ਪੰਜਾਬ ਦਾ ਕਿਸਾਨ ਮੋਹਰੀ ਹੋ ਕੇ ਲੜ ਰਿਹਾ ਹੈ। ਜਿਸ ਦੇ ਹੱਕ ਵਿੱਚ ਪੂਰੇ ਦੇਸ਼ ਨੂੰ ਖੜ੍ਹਣਾ ਚਾਹੀਦਾ ਹੈ। ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਵਿਖੇ ਹੋਏ ਕਿਸਾਨ ਅੰਦੋਲਨ ਦੌਰਾਨ ਕੀਤੇ ਗਏ ਵਾਅਦੇ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਹੁਣ ਤੋਂ ਇਸ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਸਰਕਾਰ ਦੱਸੇ ਕਿ ਉਸ ਨੇ ਅੰਨਦਾਤਾ ਲਈ ਕੀ ਕੀਤਾ?ਲੁਧਿਆਣਾ 13 ਫਰਵਰੀ — ਮੈਂਬਰ ਪਾਰਲੀਮੈਂਠ ਰਵਨੀਤ ਸਿੰਘ ਬਿੱਟੂ ਨੇ ਕੇਂਦਰ ਸਰਕਾਰ ਤੋਂ ਐੱਮ.ਐੱਸ.ਪੀ ਅਤੇ ਹੋਰ ਗ੍ਰਾਂਟੀਆਂ ਦੀ ਮੰਗ ਨੂੰ ਲੈ ਕੇ ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰਾਹ ਵਿੱਚ ਬੈਰੀਗੇਡ, ਕੰਡਿਆਂ ਵਾਲੀਆਂ ਤਾਰਾਂ ਅਤੇ ਸੜਕਾਂ ਤੇ ਕੰਧਾਂ ਕੱਢ ਕੇ ਰੋਕਣ ਦਾ ਸਖਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਅੰਦਰ ਸੜਕਾਂ ਤੇ ਕੰਧਾਂ ਕੱਢ ਕੇ ਇੱਕ ਨਵਾਂ ਪਾਕਿਸਤਾਨ ਉਸਾਰਿਆ ਜਾ ਰਿਹਾ ਹੈ। ਜਿਸ ਵਿੱਚ ਲੋਕਤੰਤਰ ਦਾ ਘਾਣ ਹੋ ਰਿਹਾ ਹੈ। ਬਿੱਟੂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਹੁਣ ਆਪਣੀ ਮੰਗ ਵਾਸਤੇ ਅਵਾਜ ਨਹੀਂ ਉਠਾ ਸਕਦਾ। ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਵਿੱਚ ਦੇਸ਼ ਨੂੰ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਦੱਸਦੇ ਹਨ। ਪਰ ਦੇਸ਼ ਦੇ ਅੰਨਦਾਤੇ ਕਿਸਾਨ ਨੂੰ ਰੋਕਣ ਲਈ ਵਰਤੇ ਗਏ ਵਸੀਲਿਆਂ ਤੋਂ ਪਤਾ ਲੱਗਦਾ ਹੈ ਕਿ ਦੇਸ਼ ਵਿੱਚ ਲੋਕਤੰਤਰ ਖਤਰੇ ਵਿੱਚ ਪੈ ਗਿਆ ਹੈ। ਬਿੱਟੂ ਨੇ ਕਿਹਾ ਕਿ ਕੇਂਦਰ ਕੋਲ ਵਾਧੂ ਪੈਸਾ ਹੈ। ਉਹ ਚਾਹੇ ਤਾਂ ਦਿੱਲੀ ਅੰਦੋਲਨ ਵਿਖੇ ਕਿਸਾਨਾਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਸਾਰੀਆਂ ਫਸਲਾਂ ਤੇ ਐੱਮ.ਐੱਸ.ਪੀ ਅਤੇ ਕਿਸਾਨਾਂ ਤੇ ਕਰਜੇ ਤੇ ਲੀਕ ਮਾਰ ਸਕਦੀ ਹੈ। ਪਰ ਅਸਲ ਵਿੱਚ ਸਰਕਾਰ ਇਹ ਚਾਹੁੰਦੀ ਨਹੀਂ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਅੰਨਦਾਤੇ ਵੱਲੋਂ ਅੰਦੋਲਨ ਦੇ ਰਾਹ ਪੈਣ ਤੇ ਸਾਰੀਆਂ ਪਾਰਟੀਆਂ ਕੇਂਦਰ ਸਰਕਾਰ ਦੇ ਰਵੱਈਏ ਦੀ ਨਿੰਦਿਆਂ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਅਮ੍ਰਿਤਸਰ ਅਤੇ ਲੁਧਿਆਣਾ ਪਾਸੋਂ ਕਿਸਾਨ ਟਰੈਕਟਰਾਂ ਦੇ ਵੱਡੇ ਕਾਫਲੇ ਲੈ ਕੇ ਨਿੱਕਲੇ ਹਨ। ਐੱਮ.ਪੀ ਬਿੱਟੂ ਦਾ ਕਹਿਣਾ ਹੈ ਕਿ ਬੇਸ਼ੱਕ ਅੰਨਦਾਤਾ ਕਿਸਾਨ ਅੰਦੋਲਨ ਦੇ ਰਾਹ ਤੇ ਤੁਰਿਆ ਹੈ। ਉਸ ਕੋਲ ਸਾਰੇ ਪੁਖਤਾ ਪ੍ਰਬੰਧ ਹਨ। ਜਿਸ ਨਾਲ ਉਹ ਕੇਂਦਰ ਸਰਕਾਰ ਨਾਲ ਆਢਾ ਲਾ ਸਕੇ। ਉਨ੍ਹਾਂ ਕਿਹਾ ਕਿ ਫਿਰ ਵੀ ਕਿਸਾਨਾਂ ਨੂੰ ਜੇਕਰ ਜੇ.ਸੀ.ਬੀ, ਟਰੈਕਟਰ ਕਿਸੇ ਤਰ੍ਹਾਂ ਦੀ ਮਸ਼ੀਨਰੀ ਅਤੇ ਹੋਰ ਕਿਸੇ ਸਮਾਨ ਦੀ ਜਰੂਰਤ ਹੈ ਤਾਂ ਉਨ੍ਹਾਂ ਦੀ ਸੇਵਾ ਲਗਾਈ ਜਾਵੇ। ਉਹ ਇਸ ਅੰਦੋਲਨ ਵਿੱਚ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਸ਼ਾਮਿਲ ਹੋਣਾ ਅਤੇ ਕਿਸਾਨਾਂ ਦੀਆਂ ਮੰਗਾਂ ਦੀ ਹਮਾਇਤ ਕਰਨਾ ਆਪਣਾ ਫਰਜ ਸਮਝਦੇ ਹਨ। ਬਿੱਟੂ ਨੇ ਕਿਹਾ ਕਿ ਇਸ ਤਰ੍ਹਾਂ ਸੜਕਾਂ ਤੇ ਬੈਰੀਗੇਡ ਅਤੇ ਕੰਧਾਂ ਖਿੱਚ ਕੇ ਇੱਕ ਦੇਸ਼ ਨੂੰ ਵੰਡਿਆ ਨਾ ਜਾਵੇ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਵੀ ਮੋਦੀ ਨੂੰ ਖੁਸ਼ ਕਰਨ ਲਈ ਕਿਸਾਨਾਂ ਦੇ ਰਾਹ ਰੋਕਣ ਵਾਸਤੇ ਹਰ-ਤਰ੍ਹਾਂ ਦੇ ਹੱਥ ਕੰਢੇ ਅਪਣਾ ਰਹੀ ਹੈ। ਜਿਸ ਦੀ ਉਹ ਘੋਰ ਨਿੰਦਿਆਂ ਕਰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨ-ਭੰਡਾਰ ਵਿੱਚ ਵੱਡਾ ਹਿੱਸਾ ਪਾਉਣ ਵਾਲਾ ਪੰਜਾਬ ਦਾ ਕਿਸਾਨ ਸਾਰੇ ਦੇਸ਼ ਦੇ ਕਿਸਾਨਾਂ ਲਈ ਲੜ ਰਿਹਾ ਹੈ। ਉਸ ਦੀ ਮੰਗ ਸਿਰਫ ਪੰਜਾਬ ਤੱਕ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਾਂ ਫਿਰ ਵੀ ਕਈ ਫਸਲਾਂ ਤੇ ਐੱਮ.ਐੱਸ.ਪੀ ਹੈ, ਪਰ ਦੂਜੇ ਸੂਬਿਆਂ ਵਿੱਚ ਨਹੀਂ। ਇਹ ਲੜਾਈ ਪੰਜਾਬ ਦਾ ਕਿਸਾਨ ਮੋਹਰੀ ਹੋ ਕੇ ਲੜ ਰਿਹਾ ਹੈ। ਜਿਸ ਦੇ ਹੱਕ ਵਿੱਚ ਪੂਰੇ ਦੇਸ਼ ਨੂੰ ਖੜ੍ਹਣਾ ਚਾਹੀਦਾ ਹੈ। ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਦਿੱਲੀ ਵਿਖੇ ਹੋਏ ਕਿਸਾਨ ਅੰਦੋਲਨ ਦੌਰਾਨ ਕੀਤੇ ਗਏ ਵਾਅਦੇ ਵਿੱਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਹੁਣ ਤੋਂ ਇਸ ਤੋਂ ਪਾਸਾ ਵੱਟਿਆ ਜਾ ਰਿਹਾ ਹੈ। ਸਰਕਾਰ ਦੱਸੇ ਕਿ ਉਸ ਨੇ ਅੰਨਦਾਤਾ ਲਈ ਕੀ ਕੀਤਾ?

LEAVE A REPLY

Please enter your comment!
Please enter your name here