*ਰਾਸ਼ਟਰੀ ਸੰਤ ਸੰਮੇਲਨ ਦੀ ਮਾਨਸਾ ਵਿਖੇ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ ਦੀ ਰਹਿਨੁਮਾਈ ਹੇਠ ਡੇਰਾ ਬਾਬਾ ਭਾਈ ਗੁਰਦਾਸ ਵਿਖੇ ਹੋਈ ਸ਼ੁਰੂਆਤ*

0
71

ਮਾਨਸਾ 7 ਫਰਵਰੀ (ਸਾਰਾ ਯਹਾਂ/ਮੁੱਖ ਸੰਪਾਦਕ)
ਅੱਜ ਮਾਨਸਾ ਵਿਖੇ ਡੇਰਾ ਬਾਬਾ ਭਾਈ ਗੁਰਦਾਸ ਪੰਜਾਬ ਵਿਖੇ ਰਾਸ਼ਟਰੀ ਸੰਤ ਸੰਮੇਲਨ ਮਾਨਸਾ ਦੀ ਸ਼ੁਰੂਆਤ ਮੌਕੇ ਅੱਜ ਸਵੇਰੇ ਸਵਾ ਗਿਆਰਾਂ ਵਜੇ ਸ੍ਰੀ ਅਖੰਡ ਪਾਠ ਜੀ ਦਾ ਪ੍ਰਕਾਸ਼ ਸੰਤ ਬਾਬਾ ਕਲਿਆਣ ਦਾਸ ਜੀ ਸ੍ਰੀ ਕਲਿਆਣ ਸੇਵਾ ਆਸਰਮ ਅਮਰ ਕੰਟਕ ਜੀਆਂ ਦੀ ਸਰਪ੍ਰਸਤੀ ਹੇਠ ਮਹੰਤ ਅਮਿ੍ਤ ਮੁਨੀ ਜੀ ਪ੍ਰਧਾਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ
ਦੀ ਪ੍ਰਧਾਨਗੀ ਵਿੱਚ ਆਰੰਭ ਹੋਇਆ ਇਸ ਸਮੇਂ ਸ਼੍ਰੀ ਮਹੰਤ ਭਰਤ ਦਾਸ ਜੀ ਅਯੋਧਿਆ, ਮਹੰਤ ਵਿਵੇਕਾ ਨੰਦ ਜੀ ਸੀਨੀਅਰ ਮੀਤ ਪ੍ਰਧਾਨ ਜੱਸੀਪੌ ਵਾਲੀ , ਮਹੰਤ ਕਰਨ ਦਾਸ ਜੀ ਜਰਨਲ ਸਕੱਤਰ ਖਿੜਕੀਆਂ ਵਾਲੇ , ਮਹੰਤ ਮਹਾਤਮਾ ਮੁਨੀ ਖ਼ਜ਼ਾਨਚੀ ਖੈੜਾਬੇਟ ਕਪੂਰਥਲਾ, ਸਵਾਮੀ ਦਮੋਦਰ ਰਾਮਸ਼ਰਨਦਾਸ ਜੀ , ਮਹੰਤ ਉਹਦੇ ਕਰਨ ਸੈਦੋਕੇ, ਮਹੰਤ ਸੱਤ ਮੁਨੀ ਜੀ ਭਗਤੂਆਣਾ, ਮਹੰਤ ਹੰਸ ਦਾਸ ਤਾਸਪੁਰਾ, ਮਹੰਤ ਬਸੰਤ ਦਾਸ ਜੀ ਅਕਲੀਆ, ਮਹੰਤ ਗੁਰਮੁਖ ਦਾਸ ਜੀ ਰੱਲਾ ,, ਮਹੰਤ ਰਾਮਦਾਸ ਜੀ ਚੱਠੇ ਮਹੰਤ ਅਕਾਲ ਦਾਸ ਜੀ ਸਿੰਘਪੁਰਾ ਬਸੰਤ ਮੁਨੀ ਜੀ ਡੇਰਾ ਬਾਰਾਂ ਦਰੀਮਿਤੀ 11 ਫਰਵਰੀ ਦਿਨ ਐਤਵਾਰ ਨੂੰ ਸਵੇਰੇ 9 ਵਜੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ 9 ਵਜ 30 ਮਿੰਟ ਤੇ ਕੀਰਤਨ ਹੋਵੇਗਾ ਅਤੇ ਬਾਅਦ ਦੁਪਹਿਰ ਰਾਸ਼ਟਰੀ ਸੰਤ ਸੰਮੇਲਨ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਸੰਤ ਬਾਬਾ ਕਲਿਆਣ ਦਾਸ ਜੀ ਮਹਾਨ ਤਪੱਸਵੀ ਹਨ ਜਿਨ੍ਹਾਂ ਨੇ 36 ਸਾਲ ਕਠਨ ਤਪੱਸਿਆ ਮਹਾਂ ਨਦੀ ਤਾਪੀ , ਨਦੀ ਨਰਮਦਾ ਦੇ ਕੰਡੇ ਤੇ ਰਹਿ ਕੇ ਇੱਕ ਵਸਤਰ ਪਹਿਨ ਕੇ ਮੀਂਹ ਹਨੇਰੀ ਝੱਖੜ ਆਪਣੇ ਸਿਰ ਝੱਲ ਕੇ ਜਨ ਕਲਿਆਣ ਦੇ ਲਈ ਮਹਾਂਤਪੱਸਿਆ ਕੀਤੀ ਜਿਨ੍ਹਾਂ ਨੇ ਪੂਰੇ ਭਾਰਤ ਦੇ ਅੰਦਰ ਲੱਗਭੱਗ ਕਈ ਦਰਜਨ ਆਸ਼ਰਮ ਅਤੇ ਹਸਪਤਾਲ ਬਣਾਏ । ਸੰਸਕ੍ਰਿਤ ਵਿਦਿਆਲੇ ਬਣਾਏ ਜਿੱਥੇ ਵਿਦਿਆਰਥੀਆਂ ਨੂੰ ਫਰੀ ਪੜ੍ਹਾਈ ,ਰਹਿਣ ਸਹਿਣ ਦੇ ਪ੍ਰਬੰਧ ਕੀਤੇ ਹਨ । ਫਰੀ ਵਿੱਦਿਆ , ਫਰੀ ਦਵਾਈਆਂ ਤੇ ਹੋਰ ਲੋਕ ਸੇਵਾ ਦੇ ਬਹੁਤ ਕੇਂਦਰ ਮਹਾਰਾਜ ਚਲਾ ਰਹੇ ਨੇ ਐਸੇ ਮਹਾਨ ਤਪਸਵੀ ਦੇ ਦਰਸ਼ਨ ਕਰਨ ਦਾ ਬੜਾ ਵੱਡਾ ਪੁੰਨ ਹੁੰਦਾ ਹੈ ਸਮੂਹ ਸ਼ਹਿਰ ਨਿਵਾਸੀਆਂ, ਇਲਾਕੇ ਦੀਆਂ ਸੰਗਤਾਂ ਆ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਆਪਣੇ ਮਾਨਸ ਜੀਵਨ ਸਫਲ ਬਨਾਉਣ ਦੀ ਕਿਰਪਾਲਤਾ ਕਰੋ ਜੀ। ਇਸ ਰਾਸ਼ਟਰੀ ਸੰਤ ਸੰਮੇਲਨ ਦੌਰਾਨ ਸੱਤ ਫਰਵਰੀ ਤੋਂ ਗਿਆਰਾਂ ਫਰਵਰੀ ਤੱਕ ਰੋਜਾਨਾ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਇਸ ਸਮੇਂ ਡਾ. ਰਣਜੀਤ ਸਿੰਘ ਰਾਏ ਸਿਵਲ ਸਰਜਨ ਮਾਨਸਾ,ਐਡਵੋਕੇਟ ਗੁਰਲਾਭ ਸਿੰਘ ਮਾਹਲ , ਮਨਦੀਪ ਸਿੰਘ ਗੋਰਾ ਸਾਬਕਾ ਪ੍ਰਧਾਨ ਨਗਰ ਕੌਂਸਲ, ਮੁਨੀਸ਼ ਬੱਬੀ ਦਾਨੇਵਾਲੀਆ , ਰਾਜੂ ਦਰਾਕਾ, ਡਾ. ਜਨਕ ਰਾਜ ਸਿੰਗਲਾ, ਵਿਨੋਦ ਭੱਮਾ, ਐਡਵੋਕੇਟ ਧਰਮਵੀਰ ਵਾਲੀਆ , ਹਨੀਸ਼ ਬਾਸ਼ਲ, ਡਾ. ਤਰਲੋਕ ਸਿੰਘ , ਡਾ ਧੰਨਾ ਮੱਲ ਗੋਇਲ , ਸੁਰੇਸ਼ ਨੰਦਗੜੀਆ, ਨਰੋਤਮ ਚਹਿਲ ਸਾਬਕਾ ਪ੍ਰਧਾਨ ਨਗਰ ਕੌਂਸਲ, ਹਰਮਨਜੀਤ ਸਿੰਘ ਭੰਮਾ , ਧੰਨਾ ਮੱਲ ਗੋਇਲ, ਪਿ੍ਰਤਪਾਲ ਸ਼ਰਮਾ ਮੌਂਟੀ, ਕਾਕੂ ਮਾਖਾ, ਕਮਲ ਸੀ ਏ ,ਬਿੱਲੂ , ਮੀਤਾ ਐਮ ਸੀ , ਕਾਕੀ , ਬੂਟਾ ਸਿੰਘ, ਰਾਜੂ ਸ਼ਕਤੀ ਮੋਟਰ , ਖੁਸ਼ਪ੍ਰੀਤ ਸਿੰਘ, ਗੁਰੀ ਖੋਖਰ , ਅਮਨਦੀਪ ਸ਼ਰਮਾ ਹਰੀਕੇ

LEAVE A REPLY

Please enter your comment!
Please enter your name here