*ਅਪੈਕਸ ਕਲੱਬ ਨੇ ਬੱਸ ਸਟੈਂਡ ਚੌਂਕ ਚ ਦੀਵੇ ਜਗਾ ਕੇ ਮਣਾਇਆ ਭਗਵਾਨ ਸ਼੍ਰੀ ਰਾਮ ਦਾ ਮੂਰਤੀ ਸਥਾਪਨਾ ਦਿਵਸ*

0
118

ਮਾਨਸਾ, 23 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅਪੈਕਸ ਕਲੱਬ ਮਾਨਸਾ ਵਲੋਂ ਅਯੁਧਿਆ ਵਿਖੇ ਬਣੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਮੰਦਰ ਚ ਮੂਰਤੀ ਸਥਾਪਨਾ ਦਿਵਸ ਨੂੰ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ। ਇਹ ਜਾਣਕਾਰੀ ਦਿੰਦਿਆਂ ਕਲੱਬ ਦੇ ਸਕੱਤਰ ਕਮਲ ਗਰਗ ਅਤੇ ਧੀਰਜ ਬਾਂਸਲ ਨੇ ਦੱਸਿਆ ਕਿ ਕਲੱਬ ਦੇ ਸਮੂਹ ਮੈਂਬਰਾਂ ਨੇ ਪਰਿਵਾਰ ਸਮੇਤ ਸ਼ਾਮਲ ਹੋ ਕੇ ਠੀਕਰੀਵਾਲਾ ਚੌਕ ਬੱਸ ਸਟੈਂਡ ਵਿਖੇ ਦੀਵੇ ਲਗਾਏ,ਲੱਡੂ ਵੰਡੇ ਅਤੇ ਆਤਿਸ਼ਬਾਜ਼ੀ ਕਰਕੇ ਖੁਸ਼ੀ ਸਾਂਝੀ ਕੀਤੀ।ਇਸ ਮੌਕੇ ਬੋਲਦਿਆਂ ਵਿਧਾਇਕ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਜਿੱਥੇ ਸਾਰੇ ਵਿਸ਼ਵ ਵਿਚ ਭਗਵਾਨ ਸ਼੍ਰੀ ਰਾਮ ਚੰਦਰ ਦੇ ਮੰਦਰ ਬਨਣ ਦੀ ਖੁਸ਼ੀ ਵੱਖ ਵੱਖ ਤਰ੍ਹਾਂ ਦੇ ਸਮਾਗਮਾਂ ਰਾਹੀਂ ਮਨਾਈ ਜਾ ਰਹੀ ਹੈ ਉਸੇ ਤਰ੍ਹਾਂ ਅਪੈਕਸ ਕਲੱਬ ਵੱਲੋਂ ਵੀ ਇਹ ਸਲਾਹੁਣਯੋਗ ਉੱਦਮ ਕੀਤਾ ਗਿਆ ਹੈ ਹਰੇਕ ਸਮਾਜਿਕ ਕਲੱਬ ਨੂੰ ਧਾਰਮਿਕ ਕੰਮਾਂ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਅਤੇ ਸਮਾਜਸੇਵੀ ਮੱਘਰ ਮੱਲ ਖਿਆਲਾ ਨੇ ਦੀਪਕ ਜਗਾਉਂਦਿਆ ਕਿਹਾ ਕਿ ਹਰੇਕ ਧਰਮ ਦੇ ਇਨਸਾਨ ਵਲੋਂ ਅੱਜ ਦਾ ਦਿਨ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਸਾਨੂੰ ਮਰਿਆਦਾ ਪੁਰਸ਼ੋਤਮ ਰਾਮ ਚੰਦਰ ਜੀ ਦੇ ਜੀਵਨ ਤੋਂ ਸਿਖਿਆ ਲੈਣੀ ਚਾਹੀਦੀ ਹੈ। ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਇਸ ਮੌਕੇ ਪਹੁੰਚ ਕੇ ਕਲੱਬ ਮੈਂਬਰਾਂ ਨੂੰ ਵਧਾਈ ਦਿੱਤੀ।

ਇਸ ਮੌਕੇ ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਅਤੇ ਸਰਪ੍ਰਸਤ ਸੁਰੇਸ਼ ਜਿੰਦਲ ਨੇ ਦੱਸਿਆ ਕਿ ਕਲੱਬ ਵੱਲੋਂ ਜਿੱਥੇ ਸਮਾਜਸੇਵੀ ਕੰਮ ਕੀਤੇ ਜਾਂਦੇ ਹਨ ਉਸ ਦੇ ਨਾਲ ਨਾਲ ਧਾਰਮਿਕ ਕੰਮਾਂ ਵਿੱਚ ਵੀ ਹਿੱਸਾ ਪਾਇਆ ਜਾਂਦਾ ਹੈ ਅੱਜ ਪ੍ਰਧਾਨ ਵਿਨੋਦ ਭੰਮਾਂ ਦੀ ਅਗਵਾਈ ਅਤੇ ਸ਼੍ਰੀ ਸਨਾਤਨ ਧਰਮ ਸਭਾ ਮਾਨਸਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਹ ਪ੍ਰੋਗਰਾਮ ਉਲੀਕਿਆ ਗਿਆ ਸੀ ਅਤੇ ਅੱਗੇ ਤੋਂ ਵੀ ਅਜਿਹੇ ਪ੍ਰੋਗਰਾਮ ਕੀਤੇ ਜਾਂਦੇ ਰਹਿਣਗੇ।

ਇਸ ਮੌਕੇ ਕਲੱਬ ਦੇ ਭੁਪੇਸ਼ ਜਿੰਦਲ, ਪੁਨੀਤ ਕੁਮਾਰ, ਸੋਨੂੰ ਗਰਗ,ਵਨੀਤ ਐਡਵੋਕੇਟ, ਰਜਨੀਸ਼ ਮਿੱਤਲ, ਰਕੇਸ਼ ਬਾਂਸਲ,ਧਰਮਪਾਲ ਸਿੰਗਲਾ, ਨਰਿੰਦਰ ਜੋਗਾ, ਵਨੀਤ ਗੋਇਲ, ਰੋਹਿਤ ਕੁਮਾਰ ਸਮੇਤ ਰਾਜਨੀਤਕ ਅਤੇ ਧਾਰਮਿਕ ਸੰਸਥਾਵਾਂ ਦੇ ਆਗੂ ਸਹਿਬਾਨ ਹਾਜ਼ਰ ਸਨ।

LEAVE A REPLY

Please enter your comment!
Please enter your name here