*ਮਰਹੂਮ ਸਾਥੀ ਕੁਲਵੰਤ ਰਾਏ ਪੰਡੋਰੀ ਨੂੰ ਦੂਸਰੀ ਬਰਸੀ ਮੌਕੇ ਕੀਤੀ ਸ਼ਰਧਾਂਜਲੀ ਭੇਂਟ*

0
18


ਮਾਨਸਾ, 18 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਲੋਕ ਘੋਲਾਂ ਅਤੇ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ. 295 ਦੇ ਸਿਰਮੌਰ ਆਗੂ ਸਾਥੀ ਕੁਲਵੰਤ ਰਾਏ ਪੰਡੋਰੀ ਦੋ ਸਾਲ ਪਹਿਲਾਂ ਅੱਜ ਦੇ ਦਿਨ 18 ਜਨਵਰੀ 2022 ਨੂੰ ਸਾਨੂੰ ਸਦੀਵੀਂ ਵਿਛੋੜਾ ਦੇ ਗਏ ,ਸਾਡੇ ਉੱਘੇ ਸੰਗਰਾਮੀ ਸਾਥੀ ਕੁਲਵੰਤ ਰਾਏ ਪੰਡੋਰੀ ਦੀ ਅੱਜ ਦੂਜੀ ਬਰਸੀ ਹੈ। ਸਾਡੀ ਜਥੇਬੰਦੀ ਅੰਦਰ ਥੰਮ ਦੀ  ਹੈਸੀਅਤ ਰੱਖਦੇ ਸਾਥੀ ਕੁਲਵੰਤ ਰਾਏ ਪੰਡੋਰੀ ਦੀ ਅਮਿੱਟ ਦੇਣ ਸਾਡੇ ਮਨਾਂ ਤੇ ਹਮੇਸ਼ਾ ਉੱਕਰੀ ਰਹੇਗੀ । ਸਾਡੀ ਜਥੇਬੰਦੀ ਦੇ ਉਹ ਮੋਢੀ ਆਗੂਆਂ ਚੋਂ ਸਨ, ਉਹ ਵਰਿਆਂ ਬੱਧੀ ਪ੍ਰਧਾਨ ਅਤੇ ਜਨਰਲ ਸਕੱਤਰ ਦੇ ਪ੍ਰਮੁੱਖ ਅਹੁਦਿਆਂ ਤੇ ਰਹਿ ਕੇ ਉਹਨਾਂ ਨੇ ਜਥੇਬੰਦੀ ਨੂੰ ਉਸਾਰਨ, ਚਲਾਉਣ ਅਤੇ ਸੰਘਰਸ਼ਾਂ ਦੀ ਅਗਵਾਈ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ। ਇੰਨਾਂ ਹੀ ਨਹੀਂ, ਬਰਨਾਲਾ ਇਲਾਕੇ ਅੰਦਰ ਲੜੇ ਗਏ ਹਰ ਸੰਘਰਸ਼, ਭਾਵੇਂ ਉਹ ਬੇਨਸਾਫੀ ਤੇ ਜ਼ੁਲਮ ਦੇ ਖਿਲਾਫ ਹੋਵੇ ਤੇ ਚਾਹੇ ਹੱਕ ਹਕੂਕਾਂ ਦੀ ਪ੍ਰਾਪਤੀ ਲਈ ਹੋਵੇ ਅੰਦਰ ਉਹਨਾਂ ਨੇ ਵਡਮੁੱਲਾ ਯੋਗਦਾਨ ਪਾਇਆ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਉਹਨਾਂ ਨੂੰ ਯਾਦ ਕਰਦੇ ਹੋਏ ਆਪਣਾ ਝੰਡਾ ਝੁਕਾ ਕੇ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੀ ਹੋਈ ਲਾਲ ਸਲਾਮ ਕਹਿੰਦੀ ਹੈ ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਧੰਨਾ ਮੱਲ ਗੋਇਲ, ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਵਿੱਤ ਸਕੱਤਰ ਐਚ ਐਸ ਰਾਣੂ, ਚੇਅਰਮੈਨ ਦਿਲਦਾਰ ਸਿੰਘ ਚਾਹਲ , ਸਰਪ੍ਰਸਤ ਸੁਰਜੀਤ ਸਿੰਘ, ਐਡਵਾਈਜਰ ਜਸਵਿੰਦਰ ਸਿੰਘ ਭੋਗਲ, ਪ੍ਰੈਸ ਸਕੱਤਰ ਮਲਕੀਤ ਸਿੰਘ ਥਿੰਦ, ਮੀਤ ਪ੍ਰਧਾਨ ਸੀ ਆਰ ਸ਼ੰਕਰ, ਮੀਤ ਪ੍ਰਧਾਨ ਅਵਤਾਰ ਸਿੰਘ ਬਟਾਲਾ ਅਤੇ ਅਵਤਾਰ ਸਿੰਘ ਸ਼ਾਹਪੁਰ, ਸਹਾਇਕ ਸਕੱਤਰ ਨਛੱਤਰ ਸਿੰਘ ਚੀਮਾ , ਅਰਜਿੰਦਰ ਸਿੰਘ ਕੁਹਾਲੀ, ਪਲਜਿੰਦਰ ਸਿੰਘ ਆਦਿ ਨੇ ਕੀਤਾ।

LEAVE A REPLY

Please enter your comment!
Please enter your name here