*ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ (ਜਨਮ ਦਿਹਾੜਾ) ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਗੁਰੂਦੁਆਰਾ ਸਿੰਘ ਸਭਾ ਮੈਨ ਬਜਾਰ, ਮਾਨਸਾ ਵਿਖੇ ਮਨਾਇਆ*

0
4

ਮਾਨਸਾ, 18 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸਰਬੰਸ ਦਾਨੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ (ਜਨਮ ਦਿਹਾੜਾ) ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਗੁਰੂਦੁਆਰਾ ਸਿੰਘ ਸਭਾ ਮੈਨ ਬਜਾਰ, ਮਾਨਸਾ ਵਿਖੇ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਉਪਰੰਤ ਪੰਥ ਦੇ ਪ੍ਰ੍ਰਸਿੱਧ ਰਾਗੀ ਭਾਈ ਜਸਵਿੰਦਰ ਸਿੰਘ ਫਰਵਾਹੀ ਵਾਲਿਆਂ ਨੇ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਮਹਾਨ ਕਥਾ ਵਾਚਿਕ ਜੱਗਚੱਨਣ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਦਿਆਂ ਹੋਇਆ ਗੁਰੂ ਸਾਹਿਬ ਦੇ ਜੀਵਨ ਬਾਰੇ ਚਾਨਣਾ ਪਾਉਦੇ ਹੋਏ ਅਪੀਲ ਕੀਤੀ ਕਿ ਮਨੁੱਖਤਾਂ ਨੂੰ ਗੁਰੂ ਲੜ ਲੱਗਕੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਦੇ ਖਤਾਮੇ ਲਈ ਇੱਕ ਜੁੱਟ ਹੋਣਾ ਚਾਹੀਦਾ ਹੈ। ਖਾਸ਼ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਨੂੰ ਸਾਡੀ ਸਿੱਖੀ ਕਿੰਨ•ੀ ਮਾਰਹਿੰਗੀ ਮਿਲੀ ਹੈ, ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਸਿੱਖ ਕੌਮ ਲਈ ਵਾਰਕੇ ਸਾਨੂੰ ਸਿੱਖੀ ਦੀ ਦਾਤ ਬਖਸ਼ੀ ਹੈ।
ਸ੍ਰੋਮਣੀ ਕਮੇਟੀ ਦੇ ਢਾਡੀ ਭਾਈ ਗੁਰਚਰਨ ਸਿੰਘ ਭਾਈਰੂਪਾ ਨੇ ਵਾਰਾਂ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ। ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ ਮਾਨਸਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੋਮਣੀ ਕਮੇਟੀ ਮੈਬਰ ਮਾਸਟਰ ਮਿੱਠੂ ਸਿੰਘ ਕਾਹਨੇਕੇ, ਮੈਬਰ ਬਲਵੀਰ ਸਿੰਘ ਔਲਖ, ਬਲਜੀਤ ਸਿੰਘ ਸੇਠੀ, ਹੈਡ ਗ੍ਰੰਥੀ ਟੇਕ ਸਿੰਘ, ਗ੍ਰੰਥੀ ਮੇਹਰ ਸਿੰਘ ਅਕਲੀਆ, ਜਸਵੀਰ ਸਿੰਘ ਖਾਲਸਾ, ਭਾਈ ਵੀਰਬਲ ਸਿੰਘ ਖਲਾਸਾ, ਮੈਨੇਜਰ ਚਰਨਜੀਤ ਸਿੰਘ, ਇੰਦਰਜੀਤ ਸਿੰਘ ਮੁਨਸੀ,ਭਾਈ ਤੇਜਿੰਦਰ ਸਿੰਘ ਟੀਟੂ, ਬਲਜੀਤ ਸਿੰਘ , ਉਜਾਗਰ ਸਿੰਘ, ਜਸਪਾਲ ਸਿੰਘ ਜੱਸਾ ਮਾਨ,ਡਾ. ਪ੍ਰਸੋਤਮ ਸਿੰਘ, ਜਸਪਾਲ ਸਿੰਘ ਜੱਸੀ ਆਦਿ ਹਾਜਰ ਸਨ।

LEAVE A REPLY

Please enter your comment!
Please enter your name here