*ਰਾਸ਼ਟਰੀ ਯੁਵਾ ਹਫਤੇ ਅਧੀਨ ਯੂਥ ਫਾਰ ਪੀਸ ਡੇ ਦਾ ਆਯੋਜਨ ਕੀਤਾ ਗਿਆ*

0
16

 ਮਾਨਸਾ 17 ਜਨਵਰੀ(ਸਾਰਾ ਯਹਾਂ/ਮੁੱਖ ਸੰਪਾਦਕ)ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੇ ਅਦਾਰੇ ਨਹਿਰੂ ਯੁਵਾ ਕੇਂਦਰ ਬਰਨਾਲਾ ਵਲੋ ਐੱਸ ਡੀ ਕਾਲਜ ਬਰਨਾਲਾ ਦੇ ਬੀ ਵਾਕ (ਸਾਫਟਵੇਅਰ ਡਿਵੈਲਪਮੈਂਟ) ਵਿਭਾਗ ਅਤੇ ਐਨ ਐਸ ਐਸ ਵਿਭਾਗ ਦੇ ਸਹਿਯੋਗ ਨਾਲ ਯੂਥ ਫੋਰ ਪੀਸ ਡੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲਗਭਗ 100 ਦੇ ਕਰੀਬ ਵਿਦਆਰਥੀਆਂ ਨੇ ਭਾਗ ਲਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ ਗੁਰਬਚਨ ਸਿੰਘ ਡੀ ਐੱਸ ਪੀ ਬਰਨਾਲਾ ਸੀ। ਇਸ ਮੌਕੇ ਡਾ ਰੀਤੂ ਅੱਗਰਵਾਲ ਨੇ ਵਿਦਆਰਥੀਆਂ ਨੂੰ ਯੂਥ ਫਾਰ ਪੀਸ ਡੇ ਮਨਾਉਣ ਦੇ ਮੁੱਖ ਉਦੇਸ਼ ਬਾਰੇ ਅਤੇ ਖੂਨਦਾਨ ਕਰਨ ਲਈ ਪ੍ਰੇਰਿਆ। ਵਿਦਆਰਥੀਆਂ ਨੂੰ ਸੜਕ ਸੁਰਖਿਆ ਬਾਰੇ ਸ ਜਸਵਿੰਦਰ ਸਿੰਘ ਟ੍ਰੈਫਿਕ ਪੁਲਿਸ ਮੁਖੀ ਬਰਨਾਲਾ ਨੇ ਜਾਣਕਾਰੀ ਦਿੱਤੀ। ਮੰਚ ਦਾ ਸੰਚਾਲਨ ਪ੍ਰੋ ਗੌਰਵ ਸਿੰਗਲਾ ਵਲੋ ਕੀਤਾ ਗਿਆ। ਇਸ ਮੌਕੇ ਬਲੱਡ ਬੈਂਕ ਸਿਵਿਲ ਹਸਪਤਾਲ ਬਰਨਾਲਾ ਵਲੋ ਵਿਦਆਰਥੀਆਂ ਨੂੰ ਕੀਟਾਂ ਵੰਡੀਆਂ ਗਈਆਂ। ਕਾਲਜ ਪ੍ਰਿੰਸੀਪਲ ਡਾ ਰਮਾ ਸ਼ਰਮਾ ਵਲੋ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਵਲੰਟੀਅਰ ਨਵਰਾਜ ਸਿੰਘ, ਜਸਪ੍ਰੀਤ ਸਿੰਘ, ਰਘਵੀਰ ਸਿੰਘ, ਸਾਜਨ ਸਿੰਘ, ਅੰਮ੍ਰਿਤ ਸਿੰਘ, ਜਗਦੀਸ਼ ਸਿੰਘ ਅਤੇ ਬਲਜਿੰਦਰ ਕੌਰ, ਆਦਿ ਹਾਜ਼ਿਰ ਸ

LEAVE A REPLY

Please enter your comment!
Please enter your name here