ਮਾਨਸਾ, 05 ਜਨਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਸੰਯੁਕਤ ਕਿਸਾਨ ਮੋਰਚੇ ਦੀ ਇੱਕ ਅਹਿਮ ਮੀਟਿੰਗ ਪੰਜਾਬ ਕਿਸਾਨ ਯੂਨੀਅਨ ਦੇ ਦਫਤਰ ਵਿੱਖੇ ਨਿਰਮਲ ਸਿੰਘ ਝੰਡੂਕੇ ਦੀ ਪ੍ਰਧਾਨਗੀ ਹੇਠ ਹੋਈ , ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਦੇਸ ਵਿਆਪੀ ਸੱਦੇ ਤੇ ਗਣਤੰਤਰ ਦਿਵਸ ਮੌਕੇ ਤੇ ਜਿਲ੍ਹੇ ਦੀਆ ਤਿੰਨੋ ਤਹਿਸੀਲਾ ਵਿੱਚ ਟਰੈਕਟਰ ਪਰੇਡ ਕੱਢੀ ਜਾਵੇਗੀ ਤੇ 16 ਜਨਵਰੀ ਦੀ ਸੂਬਾਈ ਪੱਧਰ ਦੀ ਜਲੰਧਰ ਕਨਵੈਨਸਨ ਵਿੱਚ ਜਿਲ੍ਹੇ ਵਿੱਚੋਂ ਭਰਵੀਂ ਸਮੂਲੀਅਤ ਕੀਤੀ ਜਾਵੇਗੀ । ਮੀਟਿੰਗ ਉਪਰੰਤ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਰੂਲਦੂ ਸਿੰਘ ਮਾਨਸਾ , ਕੁਲਵੰਤ ਸਿੰਘ ਕਿਸਨਗੜ੍ਹ , ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਭਜਨ ਸਿੰਘ ਘੁੰਮਣ , ਅਮਰੀਕ ਸਿੰਘ ਫਫੜੇ ਤੇ ਡਾਕਟਰ ਧੰਨਾ ਮੱਲ ਗੋਇਲ ਨੇ ਕਿਹਾ ਕਿ ਦੇਸ ਫਾਸੀਵਾਦੀ ਮੋਦੀ ਹਕੂਮਤ ਭਾਰਤੀ ਸੰਵਿਧਾਨ ਤੇ ਸੰਵਿਧਾਨਿਕ ਸੰਸਥਾਵਾਂ ਨੂੰ ਦਰਕਿਨਾਰ ਕਰਕੇ ਦੇਸ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਤੇ ਫਿਰਕੂ ਫਾਸੀਵਾਦੀ ਤਾਕਤਾਂ ਨੂੰ ਲੋਕ ਦੀਆ ਭਾਵਨਾਵਾਂ ਤੇ ਲੋਕਤੰਤਰ ਵਿੱਚ ਰੱਤੀ ਭਰ ਵੀ ਭਰੋਸਾ ਨਹੀ ਹੈ ।
ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਨੇ ਇਤਿਹਾਸਕ ਕਿਸਾਨੀ ਅੰਦੋਲਨ ਦੌਰਾਨ ਕਿਸਾਨਾਂ ਨਾਲ ਕੀਤੇ ਵਾਅਦੇ ਵਿਸਾਰ ਦਿੱਤੇ ਹਨ ਤੇ ਮੰਨੀਆ ਹੋਈਆਂ ਮੰਗਾਂ ਮੰਨਣ ਤੋ ਆਨਾ ਕਾਨੀ ਕਰਨੀ ਸੁਰੂ ਦਿੱਤੀ ਹੈ ।
ਆਗੂਆਂ ਨੇ ਕਿਹਾ ਦੇਸ ਦੇ ਕਿਸਾਨ ਮੋਰਚੇ ਦੀ ਅਗਵਾਈ ਹੇਠ ਮੋਦੀ ਹਕੂਮਤ ਦੇ ਖਿਲਾਫ ਸੰਘਰਸ਼ ਨੂੰ ਹੋਰ ਪ੍ਰਚੰਡ ਕਰਕੇ ਸੰਵਿਧਾਨਿਕ ਸੰਸਥਾਵਾਂ ਦੀ ਰਾਖੀ ਕਰਨਗੇ ਤੇ ਆਪਣੀਆਂ ਮੰਗਾਂ ਮਨਵਾਉਣਗੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਰੂਪ ਸਿੰਘ ਢਿੱਲੋ , ਮੱਖਣ ਸਿੰਘ ਭੈਣੀਬਾਘਾ , ਸੁਖਚਰਨ ਦਾਨੇਵਾਲੀਆ , ਕਰਨੈਲ ਸਿੰਘ ਮਾਨਸਾ , ਸੁਰਜੀਤ ਸਿੰਘ ਕੋਟਧਰਮੂ , ਰਾਮਫਲ ਚੱਕ ਅਲੀਸ਼ੇਰ ਤੇ ਗੁਰਵਿੰਦਰ ਸਿੰਘ ਆਦਿ ਵੀ ਹਾਜਰ ਸਨ ।